ਥਾਣੇਦਾਰ ਦੀ ਸਰਵਿਸ ਰਿਵਾਲਵਰ ‘ਚੋਂ ਅਚਾਨਕ ਚੱਲੀ ਗੋਲੀ, ਇਕਲੌਤੇ ਪੁੱਤ ਦੀ ਮੌਤ

4674347
Total views : 5505446

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਜਸਬੀਰ ਸਿੰਘ ਲੱਡੂ,ਲਾਲੀ ਕੈਰੋ

ਤਰਨਤਾਰਨ ਦੇ ਮੁਹੱਲਾ ਨਾਨਕਸਰ ਵਿਖੇ ਸੋਮਵਾਰ ਸਵੇਰੇ ਪੰਜਾਬ ਪੁਲਿਸ ‘ਚ ਏਐੱਸਆਈ ਤਾਇਨਾਤ ਵਿਅਕਤੀ ਦੀ ਪਿਸਤੌਲ ’ਚੋਂ ਅਚਾਨਕ ਚੱਲੀ ਗੋਲ਼ੀ ਨਾਲ ਉਸਦੇ 22 ਸਾਲਾ ਪੁੱਤਰ ਦੀ ਮੌਤ ਹੋ ਗਈ। ਉਕਤ ਦੁਖਦ ਘਟਨਾ ਤੋਂ ਬਾਅਦ ਇਲਾਕੇ ‘ਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ। ਪੁਲਿਸ ਨੇ ਲਾਸ਼ ਕਬਜ਼ੇ ‘ਚ ਲੈ ਕੇ ਧਾਰਾ 174 ਤਹਿਤ ਪੋਸਟਮਾਰਟਮ ਦੀ ਪ੍ਰਕਿਰਿਆ ਆਰੰਭ ਦਿੱਤੀ ਹੈ।

ਜਾਣਕਾਰੀ ਅਨੁਸਾਰ ਪੰਜਾਬ ਪੁਲਿਸ ਵਿਚ ਤਾਇਨਾਤ ਭੁਵਿੰਦਰ ਸਿੰਘ ਸਵੇਰੇ ਤਿਆਰ ਹੋ ਰਿਹਾ ਸੀ ਤਾਂ ਉਸ ਦੀ ਪਿਸਤੌਲ ਅਚਾਨਕ ਡਿੱਗ ਗਈ ਜਿਸ ਵਿੱਚੋਂ ਚੱਲੀ ਗੋਲ਼ੀ ਉਸਦੇ ਲੜਕੇ ਸਨਮਦੀਪ ਸਿੰਘ (22) ਨੂੰ ਜਾ ਲੱਗੀ ਜਿਸ ਕਾਰਨ ਉਸਦੀ ਮੌਕੇ ਉੱਪਰ ਹੀ ਮੌਤ ਹੋ ਗਈ।

Share this News