ਜਥੇਦਾਰ ਸੁਖਦੇਵ ਸਿੰਘ ਬੱਬਰ ਦੇ ਸ਼ਹੀਦੀ ਸਮਾਗਮ ਤੇ 9 ਅਗਸਤ ਨੂੰ ਸੰਗਤਾਂ ਨੂੰ ਹੁੰਮ ਹੁੰਮਾਕੇ ਪੁੱਜਣ ਦੀ ਅਪੀਲ

4674943
Total views : 5506336

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਜਸਕਰਨ ਸਿੰਘ
ਮੌਜੂਦਾ ਸਿੱਖ ਸੰਘਰਸ਼ ਦੌਰਾਨ ਅਹਿਮ ਭੁਮਿਕਾ ਨਿਭਾਉਣ ਵਾਲੇ ਮੋਢੀ ਜੂਝਾਰੂ ਜਥੇਦਾਰ ਸੁਖਦੇਵ ਸਿੰਘ ਬੱਬਰ ਦੀ 31 ਵੀ ਬਰਸੀ ਉਨ੍ਹਾਂ ਦੇ ਜੱਦੀ ਪਿੰਡ ਦਾਸੂਵਾਲ ਜ਼ਿਲ੍ਹਾ ਤਰਨਤਾਰਨ ਵਿੱਖੇ 9 ਅਗਸਤ ਬੁੱਧਵਾਰ ਨੂੰ ਸ਼ਰਧਾ ਅਤੇ ਸਤਿਕਾਰ ਨਾਲ ਮਨਾਈ ਜਾਵੇਗੀ।ਅੱਜ ਪ੍ਰੈੱਸ ਨੂੰ ਸੰਬੋਧਨ ਕਰਦਿਆਂ ਪ੍ਰੋ.ਬਲਜਿੰਦਰ ਸਿੰਘ ਅਤੇ ਭਾਈ ਭੁਪਿੰਦਰ ਸਿੰਘ ਭਲਵਾਨ ਜਰਮਨੀ ਨੇ ਕਿਹਾ ਕਿ ਜਥੇਦਾਰ ਬਖਸ਼ੀਸ਼ ਸਿੰਘ ਦੀ ਨਿਗਰਾਨੀ ਹੇਠ ਸਮਾਗਮ ਨੂੰ ਸਮਰਪਿਤ ਸ੍ਰੀ ਅੰਖਡ ਪਾਠ ਸਾਹਿਬ 7 ਅਗਸਤ ਨੂੰ ਆਰੰਭ ਹੋਣਗੇ ਤੇ ਭੋਗ 9 ਅਗਸਤ ਨੂੰ ਸਵੇਰੇ ਪਾਏ ਜਾਣਗੇ।ਉਪਰੰਤ ਗੁਰਬਾਣੀ ਕੀਰਤਨ ਹੋਵੇਗਾ ਤੇ ਢਾਡੀ ਜਥੇ ,ਕਵੀਸ਼ਰ ਅਤੇ ਪੰਥਕ ਜਥੇਬੰਦੀਆਂ ਦੇ ਆਗੂ ਸ਼ਹੀਦ ਭਾਈ ਸੁਖਦੇਵ ਸਿੰਘ ਨੂੰ ਸ਼ਰਧਾਂਜਲੀ ਦੇਣਗੇ। ਸਮਾਗਮ ਵਿੱਚ ਪੁੱਜੇ ਸ਼ਹੀਦ ਪਰਿਵਾਰਾਂ ਨੂੰ ਸਨਮਾਨਿਤ ਵੀ ਕੀਤਾ ਜਾਵੇਗਾ।
ਪ੍ਰੈੱਸ ਨੂੰ ਦੱਸਿਆ ਗਿਆ ਕਿ ਜਥੇਦਾਰ ਸੁਖਦੇਵ ਸਿੰਘ ਬੱਬਰ ਦੇ ਮਨ ਨੂੰ ਨਿਰੰਕਾਰੀਆਂ ਵਲੋ ਕੀਤੀ ਜਾ ਰਹੀ ਸ਼ਬਦ ਗੁਰੂ ਦੀ ਬੇਅਦਬੀ ਅਤੇ 1978 ਦੀ ਵਿਸਾਖੀ ਦੌਰਾਨ ਸ਼ਾਤਮਈ ਵਿਰੋਧ ਕਰਦੇ13 ਸਿੰਘਾਂ ਦੀ ਸ਼ਹਾਦਤ ਨੇ ਝੰਜੋੜ ਕੇ ਰੱਖ ਦਿੱਤਾ ਸੀ।ਅਦਾਲਤ ਵੱਲੋਂ ਇਨਸਾਫ਼ ਨਾ ਮਿਲਣ ਕਾਰਣ ਉਨ੍ਹਾਂ ਨੇ ਜੱਥੇਬੰਦਕ ਹੋਕੇ ਪੰਜਾਬ ਵਿੱਚ ਪੰਰਪਰਾਗਤ ਖ਼ਾਲਸਾਈ ਯੁੱਗ ਦਾ ਆਗਾਜ਼ ਕੀਤਾ। ਜਿਸਦੇ ਚੱਲਦਿਆਂ ਗੁਰਮਤਿ ਨਾਲ ਸ਼ੰਗਾਰੇ ਭੈ ਰਹਿਤ, ਅਣਵਿਕਾਉ, ਅਡੋਲ ਅਤੇ ਅਣਖੀਲੇ ਕਰਦਾਰ ਨੇ ਪੰਜਾਬ ਵਿੱਚ 1978 ਤੋਂ 1992 ਤੱਕ ਜੰਗਜੂ ਸੇਵਾਵਾਂ ਨੀਭਾਈਆਂ ਪਰ ਧਰਮ ਦੇ ਅਧਾਰ ਤੇ ਨਫ਼ਰਤ ਦਾ ਬੀਜ ਕਦੇ ਵੀ ਨਹੀ ਬੀਜਿਆ। ਪੰਜਾਬ ਦੇ ਪਾਣੀਆਂ ਦੀ ਰਾਖੀ ਕਰਨ ਦੀ ਸੇਵਾਵਾਂ, ਉਨ੍ਹਾਂ ਦੀ ਯੋਗ ਅਗਵਾਈ ਅਤੇ ਦੂਰਅੰਦੇਸ਼ੀ ਦੀ ਗਵਾਹੀ ਭਰਦੀ ਹੈ।
ਇਸ ਮੌਕੇ ਪੰਜ ਸਿੰਘਾਂ ਚੋ ਭਾਈ ਸਤਨਾਮ ਸਿੰਘ ਖੰਡਾ,ਭਾਈ ਸਤਨਾਮ ਸਿੰਘ ਝੰਝੀਆਂ, ਭਾਈ ਤਰਲੋਕ ਸਿੰਘ,ਅਤੇ ਬੇੰਅਤ ਸਿੰਘ ਭਰਾਤਾ ਸ਼ਹੀਦ ਜਨਰਲ ਸ਼ਬੇਗ ਸਿੰਘ, ਸੁਖਰਾਜ ਸਿੰਘ ਵੇਰਕਾ, ਰਘਬੀਰ ਸਿੰਘ ਭੁੱਚਰ ਤੇ ਜਸਬੀਰ ਸਿੰਘ ਝਬਾਲ ਨੇ ਸੰਗਤਾਂ ਨੂੰ ਅਪੀਲ ਕੀਤੀ ਉਹ ਸ਼ਹੀਦੀ ਸਮਾਗਮ ਵਿੱਚ ਹਾਜ਼ਰੀਆਂ ਭਰ ਕੇ ਆਪਣੇ ਵਿਰਾਸਤ ਦੇ ਸੁਨੇਹੇ ਨੂੰ ਘਰ ਘਰ ਪੰਹੁਚਾਉਣ ।
Share this News