ਸਟੇਟ ਐਮ ਚਿਉਅਰ ਬਾਲ ਬੈਡਮਿੰਟਨ ਐਸੋਸੀਏਸ਼ਨ ਵਲੋ ਇੰਸਪੈਕਟਰ ਹਰਜਿੰਦਰ ਸਿੰਘ ਪ੍ਰਧਾਨ ਨਿਯੁਕਤ

4675311
Total views : 5506858

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ / ਹਰਪਾਲ ਸਿੰਘ

ਸਟੇਟ ਐਮਚਿਉਅਰ ਬਾਲ ਬੈਡਮਿੰਟਨ ਐਸੋਸੀਏਸ਼ਨ ਪੰਜਾਬ ਦੀ ਸਾਲਾਨਾ ਮੀਟਿੰਗ ਦਾਵਤ ਰੈਸਟੋਰੈਂਟ, ਤਰਨਤਾਰਨ ਰੋਡ ਵਿਖੇ ਹੋਈ,ਜਿਸ ਵਿੱਚ 2022-23 ਦੀ ਆਮਦਨ ਖ਼ਰਚੇ ਪਾਸ ਕੀਤੇ ਗਏ। ਫਿਰ ਸਾਲ 2023-2024 ਦੇ ਆਹੁਦੇਦਾਰਾਂ ਦੀ ਚੋਣ ਕੀਤੀ ਗਈ ਇਸ ਮੌਕੇ ਐਸੋਸੀਏਸ਼ਨ ਵਲੋ ਐਸ ਐਚ ਓ ਹਰਜਿੰਦਰ ਸਿੰਘ ਨੂੰ ਪ੍ਰਧਾਨ ਨਿਯੁਕਤ ਕੀਤਾ ਗਿਆ ਐਸੋਸੀਏਸ਼ਨ ਦੇ ਅਹੁਦੇਦਾਰਾਂ ਵੱਲੋਂ ਨਵ ਨਿਯੁਕਤ ਪ੍ਰਧਾਨ ਇੰਸਪੈਕਟਰ ਹਰਜਿੰਦਰ ਸਿੰਘ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ ।

ਇਸ ਮੀਟਿੰਗ ਵਿੱਚ ਸ੍ਰੀ ਅਰੁਣ ਭੱਲਾ ਸੀਨੀਅਰ ਮੀਤ ਪ੍ਰਧਾਨ, ਲਾਇਨ ਜਗਮੋਹਨ ਸਿੰਘ ਦੂਆ,ਅੰਮਿਤ ਧੀਮਾਨ ( ਪਟਿਆਲਾ),ਅਵਤਾਰ ਸਿੰਘ ਆਜ਼ਾਦ ( ਤਰਨਤਾਰਨ), ਪ੍ਰਿੰਸੀਪਲ ਹਰਪ੍ਰੀਤ ਸਿੰਘ ( ਗੁਰਦਾਸਪੁਰ) ਸਾਰੇ ਮੀਤ ਪ੍ਰਧਾਨ, ਜਰਨਲ ਸਕੱਤਰ ਪ੍ਰਿੰਸੀਪਲ ਬਲਵਿੰਦਰ ਸਿੰਘ, ਖਜਾਨਚੀ ਸੁਖਦੀਪ ਸਿੰਘ ਗਿੱਲ, ਟੈਕਨੀਕਲ ਸੈਕਟਰੀ ਜੀ,ਐਸ, ਭੱਲਾ, ਪੀ,ਆਰ ਓ, ਸ੍ਰ ਹਰਪਾਲ ਸਿੰਘ,ਲੀਗਲ ਐਡਵਆਈਜਰ ਸ੍ਰੀ ਅਨਿਲ ਕੁਮਾਰ,ਸਹਾਇਕ ਲੀਗਲ ਐਡਵਆਈਜਰ ਸਾਹਿਲ ਪਰਵਦਾ, ਮੈਂਬਰਜ ਹਰਜੀਤ ਕੌਰ, ਕਾਜਲ ਆਦਿ ਹਾਜ਼ਰ ਸਨ ।

Share this News