ਪੰਜਾਬ ਸਰਕਾਰ ਪੰਚਾਇਤੀ ਚੋਣਾਂ ਕਰਾਉਣ ਦੇ ਰੌਅ ‘ਚ! ਸੰਭਾਵੀ ਉਮੀਦਵਾਰਾਂ ਲਈਐਨ.ਓ.ਸੀ ਜਾਰੀ ਕਰਨ ਲਈ ਜਾਰੀ ਹੋਈਆਂ ਸਖਤ ਹਦਾਇਤਾਂ

4675388
Total views : 5507049

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਚੰਡੀਗੜ੍ਹ/ਬਾਰਡਰ ਨਿਊਜ ਸਰਵਿਸ

ਭਗਵੰਤ ਮਾਨ ਸਰਕਾਰ ਦੇ ਪੰਚਾਇਤ ਮਹਿਕਮੇ ਵਲੋਂ ਸੰਭਾਵੀ ਉਮੀਦਵਾਰਾਂ ਦੇ ਐਨਓਸੀ ਬਾਰੇ ਸਮੂਹ ਵਧੀਕ ਡਿਪਟੀ ਕਮਿਸ਼ਨਰ(ਪੇਂਡੂ ਵਿਕਾਸ), ਸਮੂਹ ਜਿਲਾ ਵਿਕਾਸ ਅਤੇ ਪੰਚਾਇਤ ਅਫਸਰ, ਸਮੂਹ ਉਪ ਮੁੱਖ ਕਾਰਜਕਾਰੀ ਅਫਸਰ, ਜਿਲਾ ਪਰੀਸਦ, ਸਮੂਹ ਬਲਾਕ ਵਿਕਾਸ ਅਤੇ ਪੰਚਾਇਤ ਅਫਸਰਾਂ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਹਨ। ਜਾਰੀ ਹਦਾਇਤਾਂ ਵਿਚ ਕਿਹਾ ਗਿਆ ਹੈ ਕਿ, ਨੇੜਲੇ ਭਵਿੱਖ ਵਿੱਚ ਗਰਾਮ ਪੰਚਾਇਤਾਂ, ਪੰਚਾਇਤ ਸੰਮਤੀਆਂ ਅਤੇ ਜਿਲਾ ਪਰੀਸ਼ਦਾਂ ਦੀਆਂ ਆਮ ਚੋਣਾਂ ਆ ਰਹੀਆਂ ਹਨ।

ਇਸ ਲਈ ਨੂੰ ਲੈ ਕੇ ਸਮੂਹ ਵਧੀਕ ਡਿਪਟੀ ਕਮਿਸ਼ਨਰ(ਪੇਂਡੂ ਵਿਕਾਸ), ਸਮੂਹ ਜਿਲਾ ਵਿਕਾਸ ਅਤੇ ਪੰਚਾਇਤ ਅਫਸਰ, ਸਮੂਹ ਉਪ ਮੁੱਖ ਕਾਰਜਕਾਰੀ ਅਫਸਰ, ਜਿਲਾ ਪਰੀਸਦ, ਸਮੂਹ ਬਲਾਕ ਵਿਕਾਸ ਅਤੇ ਪੰਚਾਇਤ ਅਫਸਰਾਂ  ਨੂੰ ਲਿਖਿਆ ਕਿ ਜਿਲ੍ਹਾ ਪਰੀਸ਼ਦਾਂ, ਪੰਚਾਇਤਾਂ ਸੰਮਤੀਆਂ ਅਤੇ ਗਰਾਮ ਪੰਚਾਇਤਾਂ ਦੇ ਮੈਂਬਰਾਂ, ਸਰਪੰਚਾਂ, ਵਾਈਸ ਚੇਅਰਮੈਨਾਂ ਅਤੇ ਚੇਅਰਮੈਨਾਂ ਕੋਲ ਜੋ ਵੀ ਉਨ੍ਹਾਂ ਵੱਲ ਲੈਣਦਾਰੀਆਂ ਬਾਕੀ ਹਨ, ਉਨਾਂ ਦੀ ਲਿਸਟ ਤਿਆਰ ਕੀਤੀ ਜਾਵੇ।

ਇਸ ਮੰਤਵ ਲਈ ਪਿਛਲੀਆਂ ਆਡਿਟ ਰਿਪੋਰਟਾਂ, ਕੈਸ਼ ਬੁੱਕਾਂ, ਐਮ.ਬੀਜ ਅਤੇ ਸਟਾਕ ਰਜਿਸਟਰਾਂ ਅਤੇ ਹੋਰ ਰਿਕਾਰਡ ਨੂੰ ਵੀ ਘੋਖਿਆ ਜਾਵੇ ਤਾਂ ਜੋ ਇਹਨਾਂ ਰਿਕਾਰਡਾਂ ਦੇ ਅਧਾਰ ਜੋ ਕੁਝ ਵੀ ਬਾਕੀ ਹੈ ਤਾਂ ਉਹ ਲਿਆ ਜਾ ਸਕੇ। ਇਹਨਾਂ ਲਿਸਟਾਂ ਅਨੁਸਾਰ ਬਕਾਏ ਆਦਿ ਨੂੰ, ਸਬੰਧਤ ਦੇ ਨੋਟਿਸ ਵਿੱਚ ਹੁਣੇ ਤੋਂ ਲਿਆ ਦਿੱਤਾ ਜਾਵੇ ਤਾਂ ਜੋ ਇਸ ਦੀ ਭਰਪਾਈ ਹੋ ਸਕੇ। ਹਦਾਇਤਾਂ ਵਿਚ ਇਹ ਵੀ ਕਿਹਾ ਗਿਆ ਹੈ ਕਿ, ਗਰਾਮ ਪੰਚਾਇਤਾਂ, ਪੰਚਾਇਤ ਸੰਮਤੀਆਂ ਅਤੇ ਜਿਲਾ ਪਰੀਸ਼ਦ ਦਾ ਕਿਸੇ ਵੀ ਵਿਅਕਤੀ ਵੱਲ ਕੁਝ ਵੀ (ਭਾਵ ਨਗਦ ਰਿਕਾਰਡ,ਮਟੀਰਅਲ ਆਦਿ) ਬਕਾਇਆ ਹੈ ਤਾਂ ਉਸਨੂੰ ਇਤਰਾਜ ਹੀਣਤਾ ਸਰਟੀਫਿਕੇਟ ਨਾ ਦਿੱਤਾ ਜਾਵੇ। ਜੇਕਰ ਫਿਰ ਵੀ ਅਜਿਹਾ ਕੀਤਾ ਗਿਆ ਤਾਂ ਇਤਰਾਜਹੀਣਤਾ ਸਰਟੀਫਿਕੇਟ ਜਾਰੀ ਕਰਨ ਵਾਲੇ ਕਰਮਚਾਰੀ/ਅਧਿਕਾਰੀ ਦੀ ਨਿੱਜੀ ਜਿੰਮੇਵਾਰੀ ਹੋਵੇਗੀ। ਦੱਸ ਦਈਏ ਕਿ, ਇਹ ਹਦਾਇਤਾਂ ਇਹ ਸੰਕੇਤ ਕਰਦੀਆਂ ਹਨ ਕਿ, ਭਗਵੰਤ ਸਰਕਾਰ ਨੇ ਪੰਚਾਇਤੀ ਚੋਣਾਂ ਕਰਵਾਉਣ ਦੀ ਵੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਇਥੇ ਜਿਕਰਯੋਗ ਹੈ ਕਿ, ਇਹ ਹਦਾਇਤਾਂ 2 ਅਗਸਤ 2023 ਨੂੰ ਜਾਰੀ ਕੀਤੀਆਂ ਗਈਆਂ ਹਨ।

Share this News