ਹੜ੍ਹ ਪੀੜਤ ਕਿਸਾਨਾਂ ਨੂੰ ਖੇਤੀਬਾੜੀ ਵਿਭਾਗ ਦੇ ਰਿਹਾ ਝੋਨੇ ਦਾ ਬੀਜ ਤੇ ਪਨੀਰੀ -ਡਾ. ਹਰਪਾਲ ਸਿੰਘ ਪੰਨੂ

4675598
Total views : 5507377

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਤਰਨਤਾਰਨ /ਜਸਬੀਰ ਸਿੰਘ ਲੱਡੂ

ਮੁੱਖ ਖੇਤੀਬਾੜੀ ਅਫ਼ਸਰ ਡਾ. ਹਰਪਾਲ ਸਿੰਘ ਪੰਨੂ ਨੇ ਦੱਸਿਆ ਕਿ ਜ਼ਿਲ੍ਹੇ ‘ਚ ਹੜ੍ਹ੍ਰਾਂ ਕਰ ਕੇ ਲਗਭਗ 11,480 ਹੈਕਟੇਅਰ ਰਕਬਾ ਵੱਖ-ਵੱਖ ਫ਼ਸਲਾਂ ਅਧੀਨ ਖ਼ਰਾਬ ਹੋਇਆ ਹੈ।

ਇਸ ਰਕਬੇ ਵਿੱਚੋਂ ਜ਼ਿਆਦਾਤਰ ਰਕਬਾ ਝੋਨੇ, ਬਾਸਮਤੀ ਅਧੀਨ ਲਗਭਗ 10,120 ਹੈਕਟੇਅਰ ਹੈ। ਉਨਾਂ ਦੱਸਿਆ ਕਿ ਹੜ੍ਹ ਪੀੜਤ ਕਿਸਾਨਾਂ ਨੂੰ ਖੇਤੀਬਾੜੀ ਵਿਭਾਗ ਵੱਲੋਂ ਝੋਨੇ, ਬਾਸਮਤੀ ਦਾ ਬੀਜ ਤੇ ਪਨੀਰੀ ਮੁਹੱਈਆ ਕਰਵਾਈ ਜਾ ਰਹੀ ਹੈ।

ਖੇਤੀਬਾੜੀ ਵਿਭਾਗ ਕੋਲ ਪੂਸਾ 1509 ਦਾ 139.9 ਕੁਇੰਟਲ ਤੇ ਪੀਆਰ 126 ਦਾ 50.40 ਕੁਇੰਟਲ ਪ੍ਰਰਾਪਤ ਹੋਇਆ ਹੈ, ਜਿਸ ਵਿੱਚੋਂ ਅੱਜ ਤਕ ਪੂਸਾ 1509 ਦਾ 14.84 ਕੁਇੰਟਲ ਤੇ 5 ਕੁਇੰਟਲ ਬੀਜ ਕਿਸਾਨਾਂ ਨੂੰ ਵੰਡਿਆ ਜਾ ਚੁੱਕਾ ਹੈ।

ਕਿਸਾਨਾਂ ਨੂੰ ਜ਼ਿਲ੍ਹੇ ਵਿੱਚੋਂ ਹੋਰ ਕਿਸਾਨਾਂ ਤੋਂ ਪਨੀਰੀ ਵੀ ਮੁਹੱਈਆ ਕਰਵਾਈ ਜਾ ਰਹੀ ਹੈ। ਜ਼ਿਲ੍ਹੇ ਵਿਚ ਹਰ ਬਲਾਕ ਦੀਆਂ ਟੀਮਾਂ ਦਾ ਗਠਨ ਕੀਤਾ ਗਿਆ ਹੈ ਜੋ ਕਿ ਹਰ ਵੇਲੇ ਕਿਸਾਨਾਂ ਨੂੰ ਬੀਜ ਅਤੇ ਪਨੀਰੀ ਮੁਹੱਈਆ ਕਰਾਉਣ ਲਈ ਤਿਆਰ ਬਰ ਤਿਆਰ ਰਹਿੰਦੀਆਂ ਹਨ ਅਤੇ ਸਿੱਧੇ ਤੌਰ ‘ਤੇ ਡਾਇਰੈਕਟਰ ਖੇਤੀਬਾੜੀ ਵੱਲੋਂ ਬਣਾਏ ਗਏ ਪਨੀਰੀ ਸਟੇਟ ਕੰਟਰੋਲ ਰੂਮ ਨਾਲ ਸੰਪਰਕ ਵਿਚ ਹਨ। ਸਟੇਟ ਕੰਟਰੋਲ ਰੂਮ ਰਾਹੀਂ ਆ ਰਹੀ ਕਿਸਾਨਾਂ ਦੀ ਪਨੀਰੀ ਤੇ ਬੀਜ ਦੀ ਮੰਗ ਅਨੁਸਾਰ ਤੁਰੰਤ ਉਪਲੱਬਧ ਕਰਵਾ ਕੇ ਪੂਰਾ ਕੀਤਾ ਜਾ ਰਿਹਾ ਹੈ। ਖੇਤੀਬਾੜੀ ਵਿਭਾਗ ਇਸ ਮੁਸ਼ਕਿਲ ਦੀ ਘੜੀ ਵਿਚ ਕਿਸਾਨਾਂ ਦੇ ਨਾਲ ਖੜ੍ਹਾ ਹੈ ਤੇ ਕਿਸਾਨਾਂ ਦੀ ਹਰ ਸੰਭਵ ਮਦਦ ਲਈ ਤਿਆਰ ਹੈ।

Share this News