ਐਸ.ਐਚ.ਓ ਸਮੇਤ ਚਾਰ ਮੁਲਾਜਮ ਲੜਕੀ ਉਪਰ ਤਸ਼ੱਦਦ ਢਹਾਉਣ ਦੇ ਮਾਮਲੇ ‘ਚੇ ਮੁਅੱਤਲ , ਚਾਰੇ ਮੁਲਾਜਮ ਜਾਣਗੇ ਜਿਲੇ ਤੋ ਬਾਹਰ

4729047
Total views : 5596564

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਗੁਰਦਾਸਪੁਰ/ਵਿਸ਼ਾਲ 

ਜੱਜ ਦੇ ਘਰ ਚੋਰੀ ਦੇ ਮਾਮਲੇ ਵਿੱਚ ਸ਼ੱਕ ਦੇ ਆਧਾਰ ‘ਤੇ ਫੜੀ ਲੜਕੀ ਨੂੰ ਨਜਾਇਜ਼ ਹਿਰਾਸਤ ਵਿੱਚ ਰੱਖ ਕੇ ਉਸ ਉੱਤੇ ਅਣਮਨੁੱਖੀ ਤਸ਼ੱਦਦ ਕਰਨ ਦੇ ਦੋਸ਼ ਤਹਿਤ ਥਾਣਾ ਸਿਟੀ ਦੇ ਐੱਸ.ਐਚ.ਓ ਸਣੇ 4 ਪੁਲਿਸ ਅਧਿਕਾਰੀਆਂ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ।ਇਹ ਹੁਕਮ ਅੱਜ ਦੁਪਹਿਰ ਐਸ,ਐਸ.ਪੀ ਗੁਰਦਾਸਪੁਰ ਵਲੋ ਜਾਰੀ ਕੀਤੇ  ਗਏ ਹਨ। 

ਸਸਪੈਂਡ ਕੀਤੇ ਗਏ ਅਧਿਕਾਰੀਆਂ ਵਿੱਚ ਐੱਸਐਚਓ ਗੁਰਮੀਤ ਸਿੰਘ, ਏਐੱਸਆਈ ਮੰਗਲ ਸਿੰਘ, ਏਐੱਸਆਈ ਅਸ਼ਵਨੀ ਕੁਮਾਰ ਅਤੇ ਜੱਜ ਦਾ ਗੰਨਮੈਨ ਸਰਵਣ ਸਿੰਘ ਸ਼ਾਮਿਲ ਹਨ। ਸਰਵਣ ਸਿੰਘ ਤੋਂ ਇਲਾਵਾ ਬਾਕੀ ਤਿੰਨਾਂ ਪੁਲਿਸ ਅਧਿਕਾਰੀਆਂ ਨੂੰ ਡਿਊਟੀ ਲਈ ਜ਼ਿਲ੍ਹੇ ਤੋਂ ਬਾਹਰ ਭੇਜਣ ਦੇ ਹੁਕਮ ਵੀ ਦਿੱਤੇ ਗਏ ਹਨ।

ਜ਼ਿਕਰਯੋਗ ਹੈ ਕਿ ਜੱਜ ਦੇ ਘਰ ਸਫਾਈ ਦਾ ਕੰਮ ਕਰਨ ਵਾਲੀ ਲੜਕੀ ਨੇ ਦੋਸ਼ ਲਾਏ ਸਨ ਕਿ ਉਸਨੂੰ ਪੂਰੀ ਰਾਤ ਨਾਜਾਇਜ਼ ਹਿਰਾਸਤ ਵਿੱਚ ਰੱਖ ਕੇ ਪੁਲਿਸ ਨੇ ਥਰਡ ਡਿਗਰੀ ਤਸ਼ੱਦਦ ਕੀਤਾ, ਕੱਪੜੇ ਫਾੜੇ ਅਤੇ ਕਰੰਟ ਲਗਾਇਆ। ਇਸ ਘਟਨਾ ਦੇ ਵਿਰੋਧ ਵਿੱਚ ਵੱਖ ਵੱਖ ਸੰਗਠਨ ਲਗਾਤਾਰ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ। ਬੀਤੇ ਕੱਲ ਉਕਤ ਪੁਲਿਸ ਮੁਲਾਜ਼ਮਾਂ ਨੂੰ ਲਾਈਨ ਹਾਜ਼ਿਰ ਕੀਤਾ ਗਿਆ ਸੀ ਪਰ ਵਿਰੋਧ ਦਾ ਸਿਲਸਿਲਾ ਫਿਰ ਵੀ ਬੰਦ ਨਾ ਹੋਇਆ ਤਾਂ ਅੱਜ ਉੱਚ ਅਧਿਕਾਰੀਆਂ ਨੂੰ ਸਸਪੈਂਡ ਕਰਨ ਦੀ ਕਾਰਵਾਈ ਕਰਨੀ ਪਈ।

Share this News