ਇਕ ਮੌਕਾ ਹੋਰ ਭਗਵੰਤ ਮਾਨ ਨੂੰ !ਮੁਵਤਾਜੀ ਜਥੇਦਾਰ ਭਾਈ ਮੰਡ ਨੇ ਸ੍ਰੀ ਅਕਾਲ ਤਖਤ ਸਾਹਿਬ ‘ਤੇ ਪੇਸ਼ ਹੋਣ ਲਈ ਦਿੱਤਾ ਆਖਰੀ ਤੇ ਤੀਜਾ ਮੌਕਾ

4729075
Total views : 5596653

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਜਸਕਰਨ ਸਿੰਘ

2015 ਵਿੱਚ ਹੋਏ ਸਰਬੱਤ ਖਾਲਸਾ  ਇਕੱਠ ਵਿਚ ਥਾਪੇ ਮੁਤਵਾਜ਼ੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ 21 ਜੂਨ ਨੂੰ ਸ੍ਰੀ ਅਕਾਲ ਤਖਤ ਸਾਹਿਬ ‘ਤੇ ਆ ਕੇ 28 ਜੂਨ ਦਾ ਸਮਾਂ ਦੇ ਕੇ ਤਲਬ ਕੀਤਾ ਸੀ। ਸ੍ਰੀ ਅਕਾਲ ਤਖਤ ਸਾਹਿਬ ਨਤਮਸਤਕ ਹੋਣ ਤੋਂ ਬਾਅਦ ਭਾਈ ਮੰਡ ਨੇ ਸਿੱਖ ਗੁਰਦੁਆਰਾ ਐਕਟ ਵਿਚ ਦਖਲ ਦੇਣ ਲਈ ਮੁੱਖ ਮੰਤਰੀ ਮਾਨ ਨੂੰ ਅੱਜ ਨਾ ਆਉਣ ‘ਤੇ ਇਕ ਹੋਰ 8 ਜੁਲਾਈ ਲਈ ਪੇਸ਼ ਹੋਣ ਲਈ ਆਖਰੀ ਮੌਕਾ ਦਿੱਤਾ ਸੀ ਤੇ ਇੱਕ ਵਾਰ ਫਿਰ ਤੋਂ ਮੁਤਵਾਜੀ ਜਥੇਦਾਰ ਧਿਆਨ ਸਿੰਘ ਮੰਡ ਨੇ 19 ਜੁਲਾਈ ਨੂੰ ਆਖਰੀ ਮੌਕੇ ਦਾ ਸੰਦੇਸ਼ ਦਿੰਦਿਆਂ ਆਦੇਸ਼ ਕੀਤਾ ਹੈ ਕਿ ਭਗਵੰਤ ਸਿੰਘ ਮਾਨ ਆਪਣਾ ਸਪਸ਼ੀਕਰਨ ਦੇਵੇ ਨਹੀਂ ਤਾਂ ਪੰਥਕ ਰਿਵਾਇਤਾਂ ਅਨੁਸਾਰ ਫੈੰਸਲਾ ਲਿਆ ਜਾਵੇਗਾ l

19 ਜੁਲਾਈ ਜੇਕਰ ਭਗਵੰਤ ਮਾਨ ਪੇਸ਼ ਨਾ ਹੋਏ ਤਾਂ ਧਾਰਮਿਕ ਰਵਾਇਤਾਂ ਨਾਲ ਦਿੱਤੀ ਜਾਏਗੀ ਸਜਾ

ਭਾਈ ਮੰਡ ਨੇ ਕਿਹਾ ਕਿ ਸ੍ਰੀ ਦਰਬਾਰ ਸਾਹਿਬ ਤੋਂ ਕੀਤਰਨ ਪ੍ਰਸਾਰਣ ਬਾਰੇ ਚੱਲੇ ਵਿਵਾਦ ਵਿੱਚ, ਪੰਜਾਬ ਸਰਕਾਰ ਵੱਲੋਂ ਗੁਰਦਵਾਰਾ ਐਕਟ 1925 ਵਿੱਚ ਅਖੌਤੀ ਸੋਧ ਦਾ ਮਤਾ ਪਾਸ ਕਰਕੇ, ਗੁਰਦਵਾਰਿਆਂ ਵਿੱਚ ਸਰਕਾਰੀ ਦਖਲ ਦਾ ਰਾਹ ਪੱਧਰਾ ਕਰਨ ਅਤੇ ਸਿੱਖਾਂ ਦੇ ਦਾਹੜੇ ਦਾ ਮਜਾਕ ਉਡਾਉਣ ਬਦਲੇ, ਖਾਲਸਾਈ ਰਵਾਇਤਾਂ ਅਨੁਸਾਰ ਕਾਰਵਾਈ ਕਰਦਿਆਂ, ਸਰਬੱਤ ਖਾਲਸਾ ਵੱਲੋਂ ਬਖਸ਼ਿਸ਼ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਦੀ ਸੇਵਾ ਦੇ ਫਰਜ਼ ਨਿਭਾਉਂਦਿਆਂ, ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੂੰ ਪਹਿਲਾ 28 ਜੂਨ ਨੂੰ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਸਪੱਸ਼ਟੀਕਰਨ ਦੇਣ ਨੂੰ ਕਿਹਾ ਗਿਆ ਸੀ  ਪ੍ਰੰਤੂ ਪਤਾ ਨਹੀਂ ਕਿਹੜੇ ਕਾਰਨਾਂ ਕਰਕੇ ਤੁਸੀਂ ਆਉਣਾ ਵਾਜ਼ਿਬ ਨਹੀਂ ਸਮਝਿਆ ਜਾਂ ਫਿਰ ਤਾਕਤ ਦੇ ਗਰੂਰ ਵਿੱਚ ਧਾਤਮਿਕ ਰਵਾਇਤਾਂ ਨੂੰ ਜਾਣਬੁੱਝਕੇ ਅਣਗੌਲਿਆਂ ਕੀਤਾ ਗਿਆ ਹੈ ।

ਅਜਿਹਾ ਕਰਕੇ ਤੁਸੀਂ ਇੱਕ ਹੋਰ ਗੁਨਾਹ ਕਰ ਰਹੇ ਹੋ ! ਪ੍ਰੰਤੂ ਇਹ ਰੂਹਾਨੀ ਤਖਤ ਹਰ ਪ੍ਰਾਈ ਨੂੰ ਮੌਕਾ ਦਿੰਦਾ ਹੈ ਕਿ ਉਹ ਆਪਣੀ ਭੁੱਲ ਦਾ ਅਹਿਸਾਸ ਕਰਕੇ, ਆਪਣਾ ਜੀਵਨ ਸੁਧਾਰਨ ਦਾ ਭਾਗੀਦਾਰ ਬਣ ਸਕੇ ! ਇਸ ਵਾਸਤੇ ਤੁਹਾਨੂੰ ਇੱਕ ਮੌਕਾ ਹੋਰ ਦਿੱਤਾ ਜਾਂਦਾ ਹੈ ਕਿ ਰਾਜਸੀ ਤਾਕਤ ਦਾ ਹੰਕਾਰ ਛੱਡਕੇ, ਅਕਾਲ ਤਖਤ ਸਾਹਿਬ ਜਾਂ ਸਿੱਖ ਕੌਮ ਨਾਲ ਮੱਥਾ ਲਾਉਣ ਦਾ ਭਰਮ ਤਿਆਗਦਿਆਂ,ਮਿਤੀ 19 ਜੁਲਾਈ 2023 ਨੂੰ ਅਕਾਲ ਤਖਤ ਸਾਹਿਬ ਤੇ 11 ਵਜੇ ਪੇਸ਼ ਹੋਕੇ ਆਪਣਾ ਪੱਖ ਸਪਸ਼ਟ ਕਰ ਸਕਦੇ ਹੋ ! ਜੇ ਤੁਸੀਂ ਇਸ ਆਦੇਸ਼ ਨੂੰ ਵੀ ਅਣਗੌਲਿਆਂ ਕਰਦੇ ਹੋ ਤਾਂ ਸਮਝ ਲਿਆ ਜਾਵੇਗਾ ਕਿ ਤੁਸੀਂ ਸਿੱਖ ਰਵਾਇਤਾਂ ਅਤੇ ਮਰਿਯਾਦਾ ਦਾ ਸਤਿਕਾਰ ਨਹੀਂ ਕਰਦੇ ਅਤੇ ਅਕਾਲ ਤਖਤ ਸਾਹਿਬ ਦੇ ਹੁਕਮਾਂ ਨੂੰ ਮੰਨਣ ਤੋਂ ਆਕੀ ਹੋ ਅਜਿਹੇ ਹਲਾਤਾਂ ਵਿੱਚ, ਹੋਰ ਮੌਕਾ ਦਿੱਤੇ ਬਗੈਰ ਤੁਹਾਡੇ ਖਿਲਾਫ ਪੰਥਕ ਰਵਾਇਤਾਂ ਅਨੁਸਾਰ ਕਾਰਵਾਈ ਕੀਤੀ ਜਾਵੇਗੀ  ।ਇਸ ਸਮੇ ਉਨਾਂ ਨਾਲ ਭਾਈ ਜਰਨੈਲ਼ ਸਿੰਘ ਸਖੀਰਾ, ਸਤਨਾਮ ਸਿੰਘ ਮਨਾਵਾਂ,ਭਾਈ ਬਲਜਿੰਦਰ ਸਿੰਘ,ਭਾਈ ਬਲਵਿੰਦਰ ਸਿੰਘ, ਭਾਈ ਮੋਹਨ ਸਿੰਘ ਵੀ ਹਾਜਰ ਸਨ।

Share this News