





Total views : 5597290








ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਜਸਕਰਨ ਸਿੰਘ
ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ,ਜਲੰਧਰ ਵਿੱਖੇ ਮਿਤੀ 01 ਜੁਲਾਈ ਤੋਂ 05 ਜੁਲਾਈ, 2023 ਤੱਕ ਹੋਏ ਅੰਤਰਰਾਜ਼ੀ WAKO, India National Kickboxing Championship, ਵਿੱਚ ਹਿੱਸਾ ਲੈਣ ਵਾਲੀ ਬੀ.ਬੀ.ਕੇ.ਡੀ.ਏ.ਵੀ ਕਾਲਜ਼ ਫਾਰ ਵੂਮੈਨ, ਅੰਮ੍ਰਿਤਸਰ ਦੀ ਵਿਦਿਆਰਥਣ ਰੇਨੂੰ ਵੱਲੋਂ ਗੋਲਡ ਤੇ ਬਰਾਉਨਜ਼ ਮੈਡਲ ਜਿੱਤ ਕੇ ਅੰਮ੍ਰਿਤਸਰ ਅਤੇ ਆਪਣੇ ਮਾਤਾ-ਪਿਤਾ ਦਾ ਨਾਮ ਰੋਸ਼ਨ ਕੀਤਾ ਹੈ।
ਰੇਨੂੰ ਦੇ ਪਿਤਾ, ਏ.ਐਸ.ਆਈ ਮੁਖਤਾਰ ਮਸੀਹ ਜੋ ਕਮਿਸ਼ਨਰੇਟ ਪੁਲਿਸ, ਅੰਮ੍ਰਿਤਸਰ ਵਿੱਖੇ ਡਿਊਟੀ ਨਿਭਾ ਰਹੇ ਹਨ, ਦਾ ਕਹਿਣਾ ਹੈ ਕਿ ਰੇਨੂੰ ਦਾ ਬਚਪਨ ਤੋਂ ਹੀ ਖੇਡਾਂ ਵੱਲ ਰੁਝਾਣ ਰਿਹਾ ਹੈ, ਜਿਸਨੂੰ ਦੇਖਦੇ ਹੋਏ ਪਰਿਵਾਰ ਵੱਲੋ ਹਰ ਕਦਮ ਤੇ ਉਸਦਾ ਸਾਥ ਦਿੱਤਾ। ਜਿਸਦੇ ਨਤੀਜ਼ੇ ਵੱਜੋ 20 ਸਾਲ ਦੀ ਉਮਰ ਵਿੱਚ ਹੀ ਇਹ ਮੁਕਾਮ ਹਾਸਲ ਕੀਤਾ ਤੇ ਪਰਿਵਾਰ ਨੂੰ ਆਪਣੀ ਬੇਟੀ ਤੇ ਮਾਣ ਹੈ, ਪਿੱਛਲੇ ਸਾਲ ਵੀ ਚੈਨਈ ਵਿੱਚ ਹੋਏ ਨੈਸ਼ਨਲ ਚੈਪਿਅਨਸ਼ਿਪ ਵਿੱਚ ਵੀ ਬਰਾਉਨਜ਼ ਮੈਡਲ ਜਿੱਤਿਆ ਸੀ।