ਪੰਜਾਬ ਦੇ ਠੱਗ ਟਰੇਵਲ ਏਜੰਟਾਂ ਦੀਆਂ ਸੂਚੀਆਂ ਤਿਆਰ!10 ਜੁਲਾਈ ਤੋ ਬਾਅਦ ਕਰਾਂਗੇ ਵੱਡਾ ਐਕਸ਼ਨ-ਧਾਲੀਵਾਲ

4729102
Total views : 5596702

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਐਨ ਆਰ ਆਈ ਮੰਤਰੀ ਕੁਲਦੀਪ ਧਾਲੀਵਾਲ ਦੇ ਯਤਨਾਂ ਸਦਕਾ ਇਰਾਕ ਚ ਫਸੀ ਮਹਿਲਾ ਭਾਰਤ ਪਰਤੀ

ਅੰਮ੍ਰਿਤਸਰ ,ਅਜਨਾਲਾ/ਛੀਨਾ

10 ਮਹੀਨੇ ਪਹਿਲਾਂ ਅੰਮ੍ਰਿਤਸਰ ਤੋਂ ਧੋਖੇ ਨਾਲ ਠੱਗ ਟਰੈਵਲ ਏਜੰਟ ਵਲੋਂ ਇਰਾਕ ਭੇਜੀ ਗਈ ਪੰਜਾਬ ਦੀ ਧੀ, ਜੋ ਕਿ ਉੱਥੇ ਗੁਲਾਮ ਬਣਾ ਲਈ ਗਈ ਸੀ ਅਤੇ ਸਾਰੇ ਪੈਸੇ ਅਤੇ ਪਾਸਪੋਰਟ ਏਜੰਟ ਨੇ ਆਪਣੇ ਕੋਲ ਰੱਖ ਲਏ ਸਨ, ਨੂੰ ਪਰਵਾਸੀ ਮਾਮਲਿਆਂ ਬਾਰੇ ਮੰਤਰੀ ਸ: ਕੁਲਦੀਪ ਸਿੰਘ ਧਾਲੀਵਾਲ ਦੇ ਯਤਨਾਂ ਨਾਲ ਅੱਜ ਪੰਜਾਬ ਵਾਪਿਸ ਲਿਆਂਦਾ ਗਿਆ। ਉਕਤ ਲੜਕੀ ਨੂੰ ਲੈਣ ਲਈ ਸ: ਧਾਲੀਵਾਲ ਖੁਦ ਅੰਮ੍ਰਿਤਸਰ ਹਵਾਈ ਅੱਡੇ ’ਤੇ ਪਹੁੰਚੇ। ਇਸ ਮੌਕੇ ਗੱਲਬਾਤ ਕਰਦਿਆਂ ਸ: ਧਾਲੀਵਾਲ ਨੇ ਕਿਹਾ ਕਿ ਮੁੱਖ ਮੰਤਰੀ ਸ: ਭਗਵੰਤ ਮਾਨ ਦੀ ਸਰਕਾਰ ਵਿਦੇਸ਼ਾਂ ਵਿੱਚ ਫਸੇ ਸਾਰੇ ਪੰਜਾਬੀਆਂ ਦੀ ਪੂਰੀ ਮਦਦ ਕਰ ਰਹੀ ਹੈ।

ਅੰਮ੍ਰਿਤਸਰ ਏਅਰਪੋਰਟ ਤੇ ਖੁਦ ਲੜਕੀ ਨੂੰ ਲੈਣ ਪਹੰਚੇ ਐਨ. ਆਰ .ਆਈ ਮੰਤਰੀ ਧਾਲੀਵਾਲ

ਇਸ ਮੌਕੇ ਐਨ ਆਰ ਆਈ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਇਹ ਲੜਕੀ ਜੋਤੀ, ਜੋ ਕਿ ਠੱਗ ਟਰੈਵਲ ਏਜੰਟ ਦੇ ਧੋਖੇ ਨਾਲ ਇਰਾਕ ’ਚ ਫਸੀ ਸੀ, ਨੂੰ ਭਾਰਤ ਵਾਪਸ ਲਿਆਂਦਾ ਹੈ। ਉਨਾਂ ਪੰਜਾਬ ਦੇ ਠੱਗ ਟਰੈਵਲ ਏਜੰਟਾਂ ਨੂੰ ਚੇਤਾਵਨੀ ਦਿੱਤੀ ਕਿ ਅਜਿਹੇ ਕੰਮ ਛੱਡ ਦੇਣ ਨਹੀਂ ਤਾਂ ਉਹਨਾਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ। ਉਨਾਂ ਕਿਹਾ ਕਿ ਪੰਜਾਬ ਦੀਆਂ ਹੋਰ ਵੀ ਲੜਕੀਆਂ ਜਿਹੜੀਆਂ ਵਿਦੇਸ਼ ’ਚ ਫਸੀਆਂ ਹਨ, ਉਹ ਸਾਡੇ ਨਾਲ ਸੰਪਰਕ ਕਰਨ, ਅਸੀਂ ਉਹਨਾਂ ਨੂੰ ਵਾਪਸ ਲੈਕੇ ਆਵਾਂਗੇ। ਉਨਾਂ ਕਿਹਾ ਕਿ ਜਿਹੜੇ ਠੱਗ ਏਜੰਟ ਨੇ ਇਸ ਲੜਕੀ ਨਾਲ ਧੋਖਾ ਕੀਤਾ ਹੈ ਉਸ ’ਤੇ ਸਖਤ ਕਾਰਵਾਈ ਕੀਤੀ ਜਾਵੇਗੀ।ਸ: ਧਾਲੀਵਾਲ ਨੇ ਦੱਸਿਆ ਕਿ ਪੰਜਾਬ ਦੇ ਠੱਗ ਟਰੇਵਲ ਏਜੰਟਾਂ ਦੀਆਂ ਸੂਚੀਆਂ ਤਿਆਰ ਹੋ ਰਹੀਆਂ ਹਨ ਅਤੇ ਇਸ ਬਾਬਤ 10 ਜੁਲਾਈ 2023 ਨੂੰ ਐਨ ਆਰ ਆਈ ਮਹਿਕਮੇ ਦੀ ਮੀਟਿੰਗ ਵੀ ਰੱਖੀ ਗਈ ਹੈ। ਉਨਾਂ ਸਪਸ਼ੱਟ ਕੀਤਾ ਕਿ ਅਜਿਹੇ ਠੱਗ ਏਜੰਟਾਂ ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਇਸ ਮੌਕੇ ਇਰਾਕ ਤੋਂ ਵਾਪਸ ਭਾਰਤ ਪਹੁੰਚੀ ਮਹਿਲਾ ਨੇ ਮੰਤਰੀ ਸ: ਧਾਲੀਵਾਲ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਨਾਂ ਦੀਆਂ ਸੰਜੀਦਾ ਕੋਸ਼ਿਸਾਂ ਸਦਕਾ ਹੀ ਉਸ ਨੂੰ ਪੰਜਾਬ ਵਾਪਿਸ ਆਉਣ ਦਾ ਮੌਕਾ ਮਿਲਿਆ ਹੈ।

Share this News