





Total views : 5915074







Total views : 5915074ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
58 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਬੀ.ਐਨ.ਈ ਬਿਊਰੋ
ਅੰਮ੍ਰਿਤਸਰ ਸ਼ਹਿਰ ਦੇ ਵੱਖ-ਵੱਖ ਪ੍ਰੀਖਿਆ ਕੇਂਦਰਾਂ ਵਿੱਖੇ ਮਿਤੀ 04-07-2023 ਤੋ 15-07-2023 ਤੱਕ ਸਵੇਰ ਦੇ ਸ਼ੈਸ਼ਨ ਵਿੱਚ ਤਹਿਸੀਲ ਪੱਧਰ ਤੇ ਸਥਾਪਿਤ ਕੀਤੇ ਪ੍ਰੀਖਿਆ ਕੇਂਦਰਾਂ ਵਿੱਚ ਅੱਠਵੀ ਸ਼੍ਰੇਣੀ ਜੁਲਾਈ 2023 ਦੀ ਰੀ-ਅਪੀਅਰ ਪ੍ਰੀਖਿਆ ਕਰਵਾਈ ਜਾ ਰਹੀ ਹੈ। ਇਹ ਆਮ ਕਰਕੇ ਵੇਖਿਆ ਗਿਆ ਹੈ ਕਿ ਪ੍ਰੀਖਿਆ ਕੇਂਦਰਾਂ ਦੇ ਆਲੇ-ਦੁਆਲੇ/ਗੇਟ ਤੇ ਸ਼ਰਾਰਤੀ ਅਨਸਰ ਇਕੱਠੇ ਹੋ ਜਾਂਦੇ ਹਨ। ਇਸ ਪ੍ਰੀਖਿਆ ਵਿੱਚ ਨਕਲ ਦੀ ਰੋਕਥਾਮ ਅਤੇ ਪ੍ਰੀਖਿਆ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜਨ ਲਈ ਤੇਜ਼ੀ ਨਾਲ ਉਪਰਾਲੇ ਕਰਨ ਦੀ ਲੋੜ ਹੈ ।
ਇਸ ਲਈ ਸ੍ਰੀ ਹਰਜੀਤ ਸਿੰਘ ਧਾਲੀਵਾਲ, ਪੀ.ਪੀ.ਐਸ, ਡਿਪਟੀ ਕਮਿਸ਼ਨਰ ਪੁਲਿਸ, -ਕਮ- ਕਾਰਜਕਾਰੀ ਮੈਜਿਸਟਰੇਟ, ਅੰਮਿ੍ਤਸਰ ਸ਼ਹਿਰ, ਜ਼ਾਬਤਾ ਫੌਜਦਾਰੀ ਸੰਘਤਾ 1973 ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਹੋਇਆ, ਇਹ ਹੁਕਮ ਜਾਰੀ ਕੀਤਾ ਹੈ ਕਿ ਜਿਲ੍ਹਾ ਅੰਮ੍ਰਿਤਸਰ ਸ਼ਹਿਰ ਦੇ ਅਧੀਨ ਪੈਂਦੇ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਸਥਾਪਤ ਕੀਤੇ ਗਏ ਇਮਤਿਹਾਨ ਕੇਂਦਰਾਂ ਦੇ ਵਿੱਚ ਡਿਊਟੀ ਨਿਭਾ ਰਹੇ ਸਟਾਫ ਅਤੇ ਪੇਪਰ ਦੇ ਰਹੇ ਬੱਚਿਆਂ ਨੂੰ ਛੱਡ ਕੇ ਸਮੂਹ ਪ੍ਰੀਖਿਆ ਕੇਂਦਰਾਂ ਦੇ 200 ਮੀਟਰ ਦੇ ਆਲੇ ਦੁਆਲੇ ਵਿਦਿਆਰਥੀਆਂ ਦੇ ਮਾਤਾ ਪਿਤਾ ਅਤੇ ਆਮ ਵਿਅਕਤੀਆਂ ਦੇ ਤੁਰਨ ਫਿਰਨ ਅਤੇ ਇੱਕਠੇ ਹੋਣ ਤੇ ਮੁਕੰਮਲ ਰੋਕ ਲਗਾਈ ਹੈ। ਇਹ ਇਹ ਹੁੱਕਮ ਮਿਤੀ 04-07-2023 ਤੋਂ 15-07-2022 ਤੱਕ ਸਲਾਨਾ ਪ੍ਰੀਖਿਆ ਦੇ ਖਤਮ ਹੋਣ ਤੱਕ ਲਾਗੂ ਰਹੇਗਾ।