Total views : 5507062
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਜਸਕਰਨ ਸਿੰਘ
ਪੰਜਾਬ ਸਰਕਾਰ ਦੇ ਹੁਕਮਾਂ ਅਤੇ ਡਾਇਰੈਕਟਰ ਖੇਤੀਬਾੜੀ ਡਾ ਗੁਰਵਿੰਦਰ ਸਿੰਘ ਖਾਲਸਾ ਦੇ ਨਿਰਦੇਸ਼ਾਂ ਤੇ ਜ਼ਿਲ੍ਹਾ ਅੰਮ੍ਰਿਤਸਰ ਦੇ ਮੁੱਖ ਖੇਤੀਬਾੜੀ ਅਫ਼ਸਰ ਸ ਜਤਿੰਦਰ ਸਿੰਘ ਗਿੱਲ ਦੀ ਅਗਵਾਈ ਵਿੱਚ ਏ ਓ ਡਾਕਟਰ ਹਰਪ੍ਰੀਤ ਸਿੰਘ,ਪੌਦ ਸੁਰੱਖਿਆ ਅਫ਼ਸਰ ਅੰਮ੍ਰਿਤਸਰ ਡਾ ਅਮਰਜੀਤ ਸਿੰਘ ਬੱਲ, ਵਿਸਥਾਰ ਅਫਸਰ ਸ ਪ੍ਰਭਦੀਪ ਸਿੰਘ ਗਿੱਲ, ਵਿਸਥਾਰ ਅਫਸਰ ਜਸਪਾਲ ਸਿੰਘ ਨੇ ਅੱਜ ਇਥੇ ਜ਼ਿਲੇ ਦੇ ਆਪਣੇ ਸਰਕਲ ਦੇ ਪਿੰਡਾਂ ਦਾ ਦੌਰਾ ਕਰਕੇ ਗੱਲ਼ ਕਰਦਿਆ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਸਰਕਾਰ ਤੇ ਖੇਤੀਬਾੜੀ ਵਿਭਾਗ ਵੱਲੋਂ ਤਸਦੀਕਸ਼ੁਦਾ ਦਵਾਈਆਂ ਹੀ ਵਰਤਣ ਉਹਨਾਂ ਕਿਹਾ ਕਿ ਪਾਬੰਦੀਸ਼ੁਦਾ ਦਵਾਈਆਂ ਕਦੀ ਵੀ ਨਹੀਂ ਵਰਤਣੀਆਂ ਚਾਹੀਦੀਆਂ ।
ਇਸ ਮੌਕੇ ਤੇ ਵਿਸਥਾਰ ਅਫਸਰ ਸ ਪ੍ਰਭਦੀਪ ਸਿੰਘ ਗਿੱਲ, ਵਿਸਥਾਰ ਅਫਸਰ ਸ ਜਸਪਾਲ ਸਿੰਘ ਬੱਲ,ਸੰਦੀਪ ਕੁਮਾਰ ਸਬ ਇੰਸਪੈਕਟਰ ਆਦਿ ਅਧਿਕਾਰੀ ਕਰਮਚਾਰੀ ਤੇ ਕਿਸਾਨ ਹਾਜ਼ਰ ਸਨ। ਵਿਸਥਾਰ ਅਫਸਰ ਸ ਪ੍ਰਭਦੀਪ ਸਿੰਘ ਗਿੱਲ ਨੇ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਬਾਸਮਤੀ ਦੀ ਫ਼ਸਲ ਹੇਠ ਵੱਧ ਤੋਂ ਵੱਧ ਰਕਬਾ ਲਿਆਉਣ ਅਤੇ ਦਵਾਈਆਂ ਦੀ ਵਰਤੋਂ ਖੇਤੀਬਾੜੀ ਵਿਭਾਗ ਦੀ ਸਿਫਾਰਸ਼ ਅਨੁਸਾਰ ਹੀ ਕਰਨ ਨਾ ਕਿ ਪਾਬੰਦੀਸ਼ੁਦਾ ਦਵਾਈਆਂ ਦੀ ਵਰਤੋਂ ਕੀਤੀ ਜਾਵੇ , ਉਨ੍ਹਾਂ ਨੇ ਕਿਹਾ ਕਿ ਨਦੀਨਾਂ ਦੀ ਰੋਕਥਾਮ ਲਈ ਛਿੜਕਾਅ ਤਕਨੀਕਾਂ ਦਾ ਸਹੀ ਹੋਣਾ ਬਹੁਤ ਜਰੂਰੀ ਹੈ ਜਿਵੇਂ ਕਿ ਨਦੀਨ ਨਾਸ਼ਕਾਂ ਦਾ ਛਿੜਕਾਅ ਹਮੇਸ਼ਾਂ ਹੀ ਸ਼ਾਮ ਦੇ ਸਮੇਂ ਕਰਨਾ ਚਾਹੀਦਾ ਹੈ। ਉਪਰੋਕਤ ਅਧਿਕਾਰੀਆਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਝੋਨੇ ਦੀ ਲਵਾਈ ਸਮੇਂ ਖ਼ਾਸ ਧਿਆਨ ਰੱਖਣ ਕਿ ਝੋਨੇ ਦੇ ਬੂਟੇ ਦਿੱਤੇ ਹੋਏ ਵਕਫੇ਼ ਵਿਚ ਹੀ ਲੱਗੇ ਹਨ ਕਿਤੇ ਵਿਰਲਾ ਨਾ ਰਹਿ ਜਾਵੇ,ਇਸ ਨਾਲ ਵੀ ਝਾੜ ਤੇ ਅਸਰ ਪੈਂਦਾ ਹੈ, ਉਹਨਾਂ ਕਿਹਾ ਕਿ ਵਧੇਰੀ ਜਾਣਕਾਰੀ ਲਈ ਕਿਸਾਨ ਆਪਣੇ ਬਲਾਕ ਦੇ ਬਲਾਕ ਖੇਤੀਬਾੜੀ ਦੇ ਦਫਤਰ ਨਾਲ ਰਾਬਤਾ ਕਰ ਸਕਦੇ ਹਨ।