Total views : 5513100
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਲੁਧਿਆਣਾ/ਬੀ.ਐਨ.ਈ ਬਿਊਰੋ
ਮਨਦੀਪ ਸਿੰਘ ਸਿੱਧੂ ਆਈ.ਪੀ.ਐਸ., ਕਮਿਸ਼ਨਰ ਪੁਲਿਸ, ਲੁਧਿਆਣਾ ਨੇ ਲੁੱਟ ਕੇਸ, ਜਿਸ ਦੇ ਸਬੰਧ ਵਿੱਚ ਮੁਕੱਦਮਾ ਨੰਬਰ 81 ਮਿਤੀ 10-06-2023 ਅ/ਧ 395,342,323,506,427, 120-ਬੀ ਭ:ਦੰਡ ਅਤੇ 25-54-59 ਅਸਲਾ ਐਕਟ ਥਾਣਾ ਸਰਾਭਾ ਨਗਰ, ਲੁਧਿਆਣਾ ਦਰਜ ਹੈ ਸਬੰਧੀ ਦੱਸਿਆ ਕਿ ਸ਼੍ਰੀਮਤੀ ਸੋਮਿਆ ਮਿਸ਼ਰਾ, ਆਈ.ਪੀ.ਐਸ., ਜੁਆਇੰਟ ਕਮਿਸ਼ਨਰ ਪੁਲਿਸ, ਸਿਟੀ, ਲੁਧਿਆਣਾ, ਹਰਮੀਤ ਸਿੰਘ ਹੁੰਦਲ, ਪੀ.ਪੀ.ਐਸ, ਡਿਪਟੀ ਕਮਿਸਨਰ ਪੁਲਿਸ, ਇੰਨਵੈਸਟੀਗੇਸ਼ਨ, ਲੁਧਿਆਣਾ, ਸੂਭਮ ਅਗਰਵਾਲ, ਆਈ.ਪੀ.ਐਸ., ਵਧੀਕ ਡਿਪਟੀ ਕਮਿਸ਼ਨਰ ਪੁਲਿਸ, ਜੋਨ-3, ਲੁਧਿਆਣਾ, ਸ਼੍ਰੀ ਸਮੀਰ ਵਰਮਾ, ਪੀ.ਪੀ.ਐਸ., ਵਧੀਕ ਡਿਪਟੀ ਕਮਿਸ਼ਨਰ ਪੁਲਿਸ, ਓਪਰੇਸ਼ਨ, ਲੁਧਿਆਣਾ, ਸ਼੍ਰੀਮਤੀ ਰੁਪਿੰਦਰ ਕੋਰ ਭੱਟੀ, ਪੀ.ਪੀ.ਐਸ., ਵਧੀਕ ਡਿਪਟੀ ਕਮਿਸ਼ਨਰ ਪੁਲਿਸ, ਸਥਾਨਿਕ, ਲੁਧਿਆਣਾ, ਸ਼੍ਰੀ ਮਨਦੀਪ ਸਿੰਘ, ਪੀ.ਪੀ.ਐਸ., ਸਹਾਇਕ ਕਮਿਸ਼ਨਰ ਪੁਲਿਸ, ਪੱਛਮੀ, ਲੁਧਿਆਣਾ।
ਇੰਸ: ਕੁਲਵੰਤ ਸਿੰਘ, ਇੰਚਾਰਜ ਸੀ.ਆਈ.ਏ.-1 ਲੁਧਿਆਣਾ, ਇੰਸ. ਬੇਅੰਤ ਜੁਨੇਜਾ, ਇੰਚਾਰਜ ਸੀ.ਆਈ.ਏ.-2, ਲੁਧਿਆਣਾ ਇੰਸ: ਅਵਤਾਰ ਸਿੰਘ, ਇੰਚਾਰਜ ਸੀ.ਆਈ.ਏ.-3 ਲੁਧਿਆਣਾ, ਥਾਣੇਦਾਰ ਅਮਰਿੰਦਰ ਸਿੰਘ, ਮੁੱਖ ਅਫਸਰ, ਥਾਣਾ ਸਰਾਭਾ ਨਗਰ, ਲੁਧਿਆਣਾ ਅਤੇ ਥਾਣੇਦਾਰ ਰਜਿੰਦਰ ਕੁਮਾਰ, ਮੁੱਖ ਅਫਸਰ, ਥਾਣਾ ਪੀ.ਏ.ਯੂ. ਲੁਧਿਆਣਾ, ਥਾਣੇਦਾਰ ਨੀਰਜ ਚੋਧਰੀ, ਮੁੱਖ ਅਫਸਰ, ਥਾਣਾ ਡਵੀਜਨ ਨੰਬਰ-5, ਲੁਧਿਆਣਾ ਵਗੈਰਾ ਦੀ ਟੀਮ ਨੇ ਸਫਲਤਾ ਹਾਸਲ ਕਰਦੇ ਉੱਕਤ ਮੁਕੱਦਮਾ ਨੂੰ ਪੁਰੀ ਤਰ੍ਹਾਂ ਟਰੇਸ ਕਰਕੇ ਇਸ ਮੁੱਕਦਮਾ ਵਿੱਚ ਕੁੱਲ 18 ਦੋਸ਼ੀਆ ਨੂੰ ਗ੍ਰਿਫਤਾਰ ਕਰਕੇ ਉਹਨਾਂ ਪਾਸੋ 7 ਕਰੋੜ, 14 ਲੱਖ, 700 ਰੁਪਏ ਬ੍ਰਾਮਦ ਕਰਦੇ ਹੋਏ ਵਾਰਦਾਤ ਵਿੱਚ ਵਰਤੀ ਗਈ ਕਰੂਜ ਕਾਰ ਅਤੇ ਮੋਟਰ ਸਾਈਕਲ ਨੂੰ ਬ੍ਰਾਮਦ ਕਰ ਲਿਆ ਹੈ।ਜੋ ਪੁਲਿਸ ਕਮਿਸ਼ਨਰੇਟ ਲੁਧਿਆਣਾ ਦੀ ਟੀਮ ਵੱਲੋ ਛੰਸ਼ ਦੇ ਦਫਤਰ ਵਿਖੇ ਹੋਈ ਇੰਨੀ ਵੱਡੀ ਲੁੱਟ ਨੂੰ ਬਹੁਤ ਘੱਟ ਸਮੇਂ ਵਿੱਚ ਟਰੇਸ ਕਰਨ ਕਰਕੇ ਡਾਇਰੈਕਟਰ ਜਨਰਲ ਪੁਲਿਸ, ਪੰਜਾਬ, ਚੰਡੀਗੜ ਵੱਲੋ ਲੁਧਿਆਣਾ ਪੁਲਿਸ ਟੀਮ ਦਾ ਹੋਸਲਾ ਅਫਜਾਈ ਲਈ ਬਤੋਰ ਇਨਾਮ 10 ਲੱਖ ਰੁਪਏ ਨਗਦ ਦਿੱਤੇ ਹਨ।