Total views : 5505287
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਬੰਡਾਲਾ / ਅਮਰਪਾਲ ਸਿੰਘ ਬੱਬੂ
ਅੱਜ ਕਸਬਾ ਬੰਡਾਲਾ ਵਿੱਖੇ ਬਠਿੰਡਾ ਅੰਮ੍ਰਿਤਸਰ ਨੈਸ਼ਨਲ ਹਾਈਵੇ 54 ਦੇ ਕੋਲ ਪੈਂਦੇ ਇੱਕ ਰਸਤੇ ਨੇੜੇ ਬੋਹੜ ਨਾਲ ਲਟਕਦੀ ਹੋਈ ਇੱਕ ਨਵ ਵਿਆਹੀ ਲੜਕੀ ਦੀ ਲਾਸ਼ ਪੁਲਿਸ ਨੂੰ ਮਿਲੀ।ਇਸ ਸਬੰਧੀ ਥਾਣਾ ਜੰਡਿਆਲਾ ਗੁਰੂ ਦੇ ਐਸ.ਐਚ.ਓ. ਇੰਨਸਪੈਕਟਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਲੜਕੀ ਦੀ ਮਾਤਾ ਮਹਿੰਦਰ ਕੌਰ ਵਾਸੀ ਰਿਆਲੀ ਜ਼ਿਲ੍ਹਾ ਗੁਰਦਾਸਪੁਰ ਨੇ ਆਪਣੇ ਬਿਆਨਾਂ ਵਿਚ ਪੁਲਿਸ ਨੂੰ ਦੱਸਿਆ ਕਿ ਸਾਡੀ ਲੜਕੀ ਕੋਮਲਪ੍ਰੀਤ ਕੌਰ ਜੋ ਸਾਜਨਪ੍ਰੀਤ ਸਿੰਘ ਪੁੱਤਰ ਗੁਰਮਲ ਸਿੰਘ ਵਾਸੀ ਖਤਰਾਏ ਕਲ੍ਹਾ ਜ਼ਿਲ੍ਹਾ ਅੰਮ੍ਰਿਤਸਰ ਨਾਲ ਵਿਆਹੀ ਹੋਈ ਸੀ ।
ਉਹ ਆਪਣੀ ਸੱਸ ਅਤੇ ਪਤੀ ਨਾਲ ਰਾਜੇਵਾਲ ਚਰਚ ਵਿਚ ਆਈ ਹੋਈ ਸੀ । ਮ੍ਰਿਤਕ ਲੜਕੀ ਦੇ ਪਰਿਵਾਰ ਨੇ ਦੋਸ਼ ਲਗਾਇਆ ਹੈ ਸਾਡੀ ਲੜਕੀ ਨੂੰ ਮਾਰ ਕੇ ਬੋਹੜ ਨਾਲ ਲਟਕਾਇਆ ਗਿਆ ਹੈ ਅਤੇ ਲੜਕੇ ਪਰਿਵਾਰ ਵਲੋਂ ਕਤਲ ਨੂੰ ਖੁਦਕੁਸ਼ੀ ਦਿਖਾਉਣ ਲਈ ਕੋਸ਼ਿਸ਼ ਕੀਤੀ ਗਈ ਹੈ ਤੇ ਸਾਡੀ ਲੜਕੀ ਨੇ ਖੁਦਕੁਸ਼ੀ ਨਹੀਂ ਕੀਤੀ। ਇਸ ਸਬੰਧੀ ਪੁਲਿਸ ਨੇ ਪਤੀ ਸਾਜਨਪ੍ਰੀਤ ਸਿੰਘ ਅਤੇ ਲੜਕੇ ਦੀ ਮਾਂ ਪਰਮਜੀਤ ਕੌਰ ਤੇ ਕਤਲ ਦਾ ਮਾਮਲਾ ਥਾਣਾ ਜੰਡਿਆਲਾ ਗੁਰੂ ਵਿਚ ਦਰਜ਼ ਕਰਕੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।