ਡਾਕਟਰ ਜਸਬੀਰ ਸਿੰਘ ਸੰਧੂ ਨੇ ਪੰਜਾਬ ਦੇ ਹੋਰ ਵਿਦਾਇਕਾ ਨਾਲ ਰਾਸ਼ਟਰੀ ਵੀ ਸੰਮੇਲਨ 2023 ਭਾਰਤ ਵਿਚ ਹਿੱਸਾ ਲਿਆ

4729137
Total views : 5596779

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ /ਗੁਰਨਾਮ ਸਿੰਘ ਲਾਲੀ

ਰਾਸ਼ਟਰੀ ਵੀ  ਸੰਮੇਲਨ 2023 ਭਾਰਤ ਦਾ ਅਗਾਜ ਮੁੰਬਈ ਵਿਖੇ ਹੋਇਆ ਜਿੱਥੇ ਪੂਰੇ ਬਾਹਰ ਦੇ 29 ਰਾਜਾ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਚੁਣੇ ਹੋਏ  1500 ਦੇ ਕਰੀਬ ਐਮ .ਐਲ. ਏ ਨੇ ਹਿੱਸਾ ਲਿਆ। ਇਹ ਸੰਮੇਲਨ ਪੂਰੇ ਭਾਰਤ ਦੇ ਚੁਣੇ ਹੋਏ ਐਮ ਐਲ ਏ ਨੂੰ ਇਕ ਮੰਚ ਪ੍ਰਦਾਨ ਕਰਦਾ ਹੈ ਤੇ ਜਿਸ ਨਾਲ ਉਹ ਆਪਣੇ ਪ੍ਰਦੇਸ਼ਾਂ ਦੀਆ ਸਮੱਸਿਆਵਾ ਤੋ ਲੇ ਕੇ ਪ੍ਰਦੇਸ਼ ਚੰਗੇ ਪਹਿਲੂ ਤੇ ਸਕੀਮਾ ਬਾਰੇ ਆਪਸ ਵਿੱਚ ਵਿਚਾਰ ਵਟਾਂਦਰਾ ਕਰਦੇ ਹਨ ਤੇ ਆਪਣੀ ਆਪਣੀ ਰਾਇ ਮੰਚ ਵਿੱਚ ਰੱਖਦੇ ਹਨ।ਇਸ ਮੌਕੇ ਤੇ ਪੂਰੇ ਬਾਹਰ ਵਿੱਚ  ਕਰੀਬ 1600 ਪ੍ਰਤੀਨਿਧੀਆਂ ਨੇ ਹਿੱਸਾ ਲਿਆ।ਇਸ ਮੌਕੇ ਬੋਲਦੇ ਹੋਏ ਅੰਮ੍ਰਿਤਸਰ ਪੱਛਮੀ ਤੋ ਐਮ.ਐਲ .ਏ ਡਾਕਟਰ ਜਸਬੀਰ ਸਿੰਘ ਸੰਧੂ ਨੇ ਇਸ ਮੰਚ ਵਿੱਚ ਅੰਮ੍ਰਿਤਸਰ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ ਤੇ ਇਸਥੁ ਦੀ ਇਤਿਹਾਸਿਕ ਤੇ ਧਾਰਮਿਕ ਮਹਤਵਤਾ ਬਾਰੇ ਸਭ ਨੂੰ ਜਾਣੂ ਕਰਵਾਇਆ।

ਡਾਕਟਰ ਜਸਬੀਰ ਸਿੰਘ ਸੰਧੂ ਨੇ ਇਸ ਕਾਨਫਰੰਸ ਦੇ ਆਯੋਜਕ ਨੂੰ ਅਗਲੀ ਕਾਨਫਰੰਸ ਪੰਜਾਬ ਦੇ ਵਿੱਚ ਤੇ ਖਾਸਕਰ ਅੰਮ੍ਰਿਤਸਰ ਵਿਖੇ ਕਰਨ ਦਾ ਸੱਦਾ ਦਿਤਾ ਤਾਂ ਜੌ ਪੂਰੇ ਭਾਰਤ ਤੇ ਲੋਕਤੰਤਰਿਕ ਪ੍ਰਕਿਰਿਆ ਨਾਲ ਚੁਣੇ ਹੋਏ ਪ੍ਰਤੀਨਿਧੀਆਂ ਨੂੰ ਅੰਮ੍ਰਿਤਸਰ ਵਿਖੇ ਆਉਣ ਦਾ ਮੌਕਾ ਮਿਲੇ।

ਡਾਕਟਰ ਜਸਬੀਰ ਸਿੰਘ ਸੰਧੂ ਨੇ  ਦਸਿਆ ਕਿ ਇਹ ਮੰਚ ਬਹੁਤ ਵਧੀਆ ਮੰਚ ਹੈ ਇਸ ਨਾਲ ਸਾਨੂੰ ਪੂਰੇ ਭਾਰਤ ਵਿੱਚੋਂ ਆਏ ਐਮ .ਐਲ .ਏ ਸਾਹਿਬਾਨ ਨਾਲ ਜਿੱਥੇ ਮਿਲਣ ਤੇ ਵਿਚਾਰ ਸਾਂਝੇ ਕਰਨ ਦਾ ਮੌਕਾ ਮਿਲਿਆ ਓਥੇ ਅਸੀ ਇਕ ਦੂਸਰੇ ਨੇ ਆਪਣੇ ਆਪਣੇ ਪ੍ਰਦੇਸ਼ ਦੀ ਸਿੱਖਿਆ,ਰੋਜ਼ਗਾਰ,ਡਾਕਟਰੀ ਸਹੂਲਤਾਂ,ਬੁਨਿਆਦੀ ਢਾਂਚੇ ਬਾਰੇ ਆਪਣੇ ਆਪਣੇ ਵਿਚਾਰ ਸਾਂਝੇ ਕੀਤੇ ।ਇਸ ਮੌਕੇ ਤੇ ਮੰਤਰੀ ਹਰਭਜਨ ਸਿੰਘ ਈ ਟੀ ਓ,ਮੰਤਰੀ ਜੌੜਾ ਮਾਜਰਾ ,ਐਮ. ਐਲ .ਏ ਵਿਜੈ ਸਿੰਗਲਾ, ਪ੍ਰੋ ਜਸਵੰਤ ਸਿੰਘ ਗੱਜਨਮਜ਼ਰਾਂ, ਜਗਦੀਪ ਕੰਬੋਜ,ਜੀਵਨਜੋਤ ਕੌਰ ਆਦਿਕ ਹਾਜਿਰ ਸਨ।

Share this News