ਜਥੇਦਾਰਾਂ ਦੇ ਚੇਹਰੇ ਬਦਲੇ ਪਰ ਚੋਣ ਪ੍ਰਣਾਲੀ ਸਿਆਸੀ ਧੜੇਬੰਦੀ ਦੀ ਜਕੜ’ਚ -ਜਥੇਦਾਰ ਹਵਾਰਾ ਕਮੇਟੀ

4729137
Total views : 5596779

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


 ਅੰਮ੍ਰਿਤਸਰ/ਗੁਰਨਾਮ ਸਿੰਘ ਲਾਲੀ

ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿਗ ਕਮੇਟੀ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਾ ਰਸਮੀ ਅਸਤੀਫ਼ਾ ਪ੍ਰਵਾਨ ਕਰਕੇ ਗਿਆਨੀ ਰਘਬੀਰ ਸਿੰਘ ਨੂੰ ਜਥੇਦਾਰ ਬਣਾਏ ਜਾਣ ਤੇ ਜਥੇਦਾਰ ਹਵਾਰਾ ਕਮੇਟੀ ਨੇ ਕਿਹਾ ਕਿ ਇਹ ਕੇਵਲ ਚੇਹਰਿਆਂ ਦਾ ਬਦਲਾਵ ਹੈ ਇਸਤੋਂ ਵੱਧ ਕੁਝ ਵੀ ਨਹੀ।ਦੁੱਖ ਦੀ ਗੱਲ ਤਾਂ ਇਹ ਹੈ ਕਿ ਜਥੇਦਾਰ ਦੀ ਚੋਣ ਪ੍ਰਣਾਲੀ ਤਰੂਟੀਪੁਰਨ ਹੈ ਅਤੇ ਸਿਆਸੀ ਧੜੇਬੰਦੀ ਦੀ ਜਕੜ ‘ਚ ਹੈ।

ਮੌਜੂਦਾ ਚੋਣ ਪ੍ਰਕਿਰਿਆ ਵਿੱਚ ਗਿਣਤੀ ਦੇ ਸਿਆਸਤਦਾਨ ਆਪਣੀ ਸਿਆਸੀ ਹਿਤਾਂ ਦੀ ਰਾਖੀ ਅਤੇ ਪ੍ਰਸਾਰ ਲਈ ਚੇਹਰਿਆਂ ਦਾ ਬਦਲਾਵ ਕਰਦੇ ਹਨ। ਜਿਸਤੇ ਸਿੱਟੇ ਵਜੋਂ ਸਾਡੀਆਂ ਕੌਮੀ ਸੰਸਥਾਵਾਂ ਨਿਘਾਰ ਵੱਲ ਜਾ ਰਹੀਆਂ ਹਨ।ਜਥੇਦਾਰ ਅਕਾਲ ਤਖ਼ਤ ਦੀ ਚੋਣ ਕਰਨ ਦਾ ਘੇਰਾ ਸਰਬੱਤ ਖਾਲਸਾ ਦੇ ਰੂਪ ਵਿਚ ਵਿਸ਼ਾਲ ਹੋਣਾ ਚਾਹੀਦਾ ਹੈ।ਇਸ ਵੇਲੇ ਸ੍ਰੀ ਅਕਾਲ ਤਖ਼ਤ ਦੀ ਅਜ਼ਾਦ ਹਸਤੀ ਨੂੰ ਯਕੀਨੀ ਬਨਾਉਣ ਦੀ ਲੋੜ ਹੈ।ਬਿਆਨ ਜਾਰੀ ਕਰਨ ਵਾਲਿਆਂ ਵਿੱਚ ਹਵਾਰਾ ਕਮੇਟੀ ਦੇ ਪ੍ਰੋਫ਼ੈਸਰ ਬਲਜਿੰਦਰ ਸਿੰਘ,ਐਡਵੋਕੇਟ ਅਮਰ ਸਿੰਘ ਚਾਹਲ,ਬਾਪੂ ਗੁਰਚਰਨ ਸਿੰਘ,ਮਹਾਬੀਰ ਸਿੰਘ ,ਐਡਵੋਕੇਟ ਦਿਲਸ਼ੇਰ ਸਿੰਘ ਆਦਿ ਵੀ ਹਾਜਰ ਸਨ। 

Share this News