ਜਿਲ੍ਹਾ ਜਲੰਧਰ ਦਿਹਾਤੀ ਦੀ ਪੁਲਿਸ ਦੀ ਵੱਡੀ ਕਾਰਵਾਈ !ਇਕ ਨਸ਼ਾ ਨੇੇ ਇੱਕ ਨਸ਼ਾ ਤਸਕਰ ਪਾਸੋਂ ਬ੍ਰਾਮਤ ਕੀਤੀ 6 ਕਿੱਲੋਗ੍ਰਾਮ ਹੈਰੋਇਨ ਤੇ ਵਰਨਾ ਕਾਰ

4675010
Total views : 5506429

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਜੰਲਧਰ/ਬੀ.ਐਨ.ਈ ਬਿਊਰੋ

ਪੁਲਿਸ ਜਿਲਾ ਜਲੰਧਰ ਦਿਹਾਤੀ ਦੇ ਐਸ.ਐਸ.ਪੀ ਸ: ਮੁਖਵਿੰਦਰ ਸਿੰਘ ਭੁੱਲਰ ਨੇ ਅੱਜ ਇਕ ਪੱਤਰਕਾਰ ਸੰਮੇਲਨ ਦੌਰਾਨ ਦੱਸਿਆ ਕਿ ਪੁਲਿਸ ਵਲੋ ਜਿਲੇ ਅੰਦਰਸਮਾਜ ਦੇ ਭੈੜੇ ਅਨਸਰਾਂ/ਨਸ਼ਾ ਤਸਕਰਾਂ ਦੇ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਸ਼੍ਰੀ ਮਨਪ੍ਰੀਤ ਸਿੰਘ ਢਿੱਲੋ ਪੀ.ਪੀ.ਐਸ ਪੁਲਿਸ ਕਪਤਾਨ, ਇੰਨਵੈਸਟੀਗੇਸ਼ਨ ਜਲੰਧਰ ਦਿਹਾਤੀ, ਸ਼੍ਰੀ ਹਰਜਿੰਦਰ ਸਿੰਘ ਉਪ-ਪੁਲਿਸਕਪਤਾਨ, ਸਬ-ਡਵੀਜਨ ਨਕੋਦਰ ਦੀ ਅਗਵਾਈ ਹੇਠ ਇੰਸਪੈਕਟਰ ਗੁਰਿੰਦਰਜੀਤ ਸਿੰਘ ਮੁੱਖ ਅਫਸਰ ਥਾਣਾ ਸਦਰ ਨਕੋਦਰ ਦੀ ਪੁਲਿਸ ਵੱਲੋ ਇੱਕ ਨਸ਼ਾ ਤਸਕਰ ਪਾਸੋਂ 06 ਕਿੱਲੋਗ੍ਰਾਮ ਹੈਰੋਇਨ ਬ੍ਰਾਮਦ ਕਰਕੇ ਵੱਡੀ ਸਫਲਤਾ ਹਾਸਲ ਕੀਤੀ।

ਗ੍ਰਿਫਤਾਰ  ਕੀਤਾ ਦੋਸ਼ੀ 8 ਸਾਲਾਂ ਤੋ ਕਰ ਰਿਹਾ ਸੀ ਨਸ਼ੇ ਦਾ ਕਾਲਾ ਕਾਰੋਬਾਰ

ਸ੍ਰੀ ਮੁਖਵਿੰਦਰ ਸਿੰਘ ਭੁੱਲਰ ਪੀ.ਪੀ.ਐਸ ਸੀਨੀਅਰ ਪੁਲਿਸ ਕਪਤਾਨ, ਜਲੰਧਰ ਦਿਹਾਤੀ ਨੇ ਦੱਸਿਆ ਕਿ ਮਿਤੀ 12-06-2023 ਨੂੰ ਇੰਸਪੈਕਟਰ ਗੁਰਿੰਦਰਜੀਤ ਸਿੰਘ ਮੁੱਖ ਅਫਸਰ ਥਾਣਾ ਸਦਰ ਨਕੋਦਰ ਸਮੇਤ ਪੁਲਿਸ ਪਾਰਟੀ ਗਸ਼ਤ ਬਾ ਚੈਕਿੰਗ ਨਾਕਾਬੰਦੀ ਦੇ ਸਬੰਧ ਵਿੱਚ ਜੀ.ਟੀ ਰੋਡ ਨਕੋਦਰ ਤੋਂ ਕਪੂਰਥਲਾ ਪਿੰਡ ਮੱਲੀਆ ਕਲਾਂ ਸਾਹਮਣੇ ਗੇਟ ਕੰਗ ਸਾਹਿਬ ਰਾਏ ਮੌਜੂਦ ਸੀ ਤਾਂ ਦੌਰਾਨੇ ਚੈਕਿੰਗ ਇੱਕ ਮੋਨਾ ਵਿਅਕਤੀ ਕਾਰ ਨੰਬਰੀ ਪੀ.ਬੀ ਐਨ-09-ਏ.ਐਨ 9245 ਰੰਗ ਚਿੱਟਾ ਮਾਰਕਾ ਵਰਨਾ ਪਰ ਸਵਾਰ ਹੋ ਕੇ ਨਕੋਦਰ ਵਲੋਂ ਆ ਰਿਹਾ ਸੀ।ਜਿਸ ਨੂੰ ਰੁਕਣ ਦਾ ਇਸ਼ਾਰਾ ਕੀਤਾ ਗਿਆ।ਜਿਸ ਨੇ ਪੁਲਿਸ ਪਾਰਟੀ ਨੂੰ ਦੇਖ ਕੇੇ ਯਕਦਮ ਘਬਰਾ ਕੇ ਆਪਣੀ ਕਾਰ ਤੇਜ ਰਫਤਾਰ ਨਾਲ ਲੋਹੇ ਦੇ ਬੈਰੀਗੇਟ ਨੂੰ ਤਹਿਸ ਨਹਿਸ ਕਰਨ ਅਤ ੇ ਪੁਲਿਸ ਕਰਮਚਾਰੀਆ ਨੂੰ ਮਾਰ ਦੇਣ ਦੀਨੀਯਤ ਨਾਲ ਮੋੜੀ।

ਜਿਸ ਤ ਪੁਲਿਸ ਪਾਰਟੀ ਨੇ ਬਿਨਾਂ ਕਿਸੇ ਡਰ ਤੋ ਗੱਡੀ ਰੋਕ ਲਈ।ਜਿਸ ਵਿੱਚੋਂ ਇੱਕ ਵਿਅਕਤੀ ਨੇਆਪਣੇ ਬੈਗ ਸਮੇਤ ਪੁਲੀ ਤੋਂ ਥੱਲੇ ਛਾਲ ਮਾਰੀ।ਜਿਸਦੇ ਕਾਫੀ ਸੱਟਾਂ ਲੱਗੀਆ।ਜਿਸਨੂੰ ਕਾਬ ੂ ਕਰਕੇ ਉਸਦਾ ਨਾਮ ਪਤਾਪੁੱਛਿਆ ਗਿਆ।ਜਿਸਨੇ ਆਪਣਾ ਨਾਮ ਗੁਜਰਾਲ ਸਿੰਘ ਉਰਫ ਜੋਗਾ ਪੁੱਤਰ ਜੋਗਿੰਦਰ ਸਿੰਘ ਵਾਸੀ ਪਿੰਡ ਬੂਟ ਥਾਣਾ ਸੁਭਾਨਪੁਰ ਜਿਲ੍ਹਾ ਕਪੂਰਥਲਾ ਦੱਸਿਆ।ਜਿਸਦੇ ਬੈਗ ਦੀ ਤਲਾਸ਼ੀ ਕਰਨ ਪਰ ਉਸ ਵਿੱਚੋਂ ਮੋਮੀ ਲਿਫਾਫ ੇ ਵਿੱਚੋਂ 06ਕਿੱਲੋਗ੍ਰਾਮ ਹੈਰੋਇਨ ਬ੍ਰਾਮਦ ਹੋਈ। ਜਿਸ ਤੇ ਦੋਸ਼ੀ ਦੇ ਖਿਲਾਫ ਮੁਕੱਦਮਾ ਨੰਬਰ 51 ਥਾਣਾ ਸਦਰ ਨਕੋਦਰ ਵਿਖੇ ਦਰਜ ਰਜਿਸਟਰ ਕਰਕੇ ਗ੍ਰਿਫਤਾਰ ਕੀਤਾ ਗਿਆ। ਦੋਸ਼ੀ ਗੁਜਰਾਲ ਸਿੰਘ ਉਰਫ ਜੋਗਾ ਦੇ ਸੱਟਾਂ ਲੱਗਣ ਕਰਕੇ ਇਸਨੂੰ ਸਿਵਲ ਹਸਪਤਾਲ ਨਕੋਦਰ ਤੋਂਮੁਢਲੀ ਸਹਾਇਤਾ ਦਿੱਤੀ ਗਈ।ਦੋਸ਼ੀ ਗੁਜਰਾਲ ਸਿੰਘ ਉਰਫ ਜੋਗਾ ਜੋ ਕਰੀਬ 08 ਸਾਲ ਹੈਰੋਇਨ ਦਾ ਧੰਦਾ ਕਰਦਾ ਹੈ,ਅਤੇ ਇਸਦੇ ਖਿਲਾਫ ਪਹਿਲਾਂ ਵੀ ਹੈਰੋਇਨ ਤਸਕਰੀ ਦੇ 03 ਮੁਕੱਦਮੇ ਦਰਜ ਹਨ।ਦੋਸ਼ੀ ਪਾਸੋ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਅਤੇ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ।
ਇਥੇ ਇਹ ਵੀ ਜਿਕਰ ਯੋਗ ਗੱਲ ਇਹ ਵੀ ਹੈ ਕਿ ਦੋਸ਼ੀ ਗੁਜਰਾਲ ਸਿੰਘ ਉਰਫ ਜੋਗਾ ਪਾਸੋ ਕੀਤੀ ਮੁੱਢਲੀ ਪੁੱਛਗਿੱਛ ਦੋਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਇਸ ਦੇ ਪਿਤਾ ਜੋਗਿੰਦਰ ਸਿੰਘ ਵਾਸੀ ਪਿੰਡ ਬੂਟ ਥਾਣਾਸੁਭਾਨਪੁਰ ਜਿਲ੍ਹਾ ਕਪੂਰਥਲਾ ਜੋ ਕਿ ਹੈਰੋਇਨ ਵੇਚਣ ਦਾ ਕੰਮ ਕਰਦਾ ਹੈ।ਜਿਸ ਦੇ ਖਿਲਾਫ ਡਰੱਗ ਦੇ ਕਈ ਮੁਕਦਮੇ ਦਰਜ ਹਨ।ਜੋ ਇਸ ਸਮੇ ਕੇਦਰੀ ਜੇਲ ਕਪੂਰਥਲਾ ਵਿਖੇ ਬੰਦ ਹੈ।

Share this News