ਸਵ: ਸੁਰਜੀਤ ਸਿੰਘ ਸੰਧੂ ਨਮਿਤ ਪਾਠ ਦਾ ਭੋਗ ਤੇ ਸ਼ਰਧਾਂਜਲੀ ਸਮਾਗਮ 11 ਨੂੰ ਤਰਨ ਤਾਰਨ ਵਿਖੇ ਹੋਵੇਗਾ

4729139
Total views : 5596783

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਤਰਨ ਤਾਰਨ/ਲਾਲੀ ਕੈਰੋ,ਜਸਬੀਰ ਲੱਡੂ

ਵਿਧਾਨ ਸਭਾ ਹਲਕਾ ਤਰਨ ਤਾਰਨ ਦੇ ਸਾਬਕਾ ਵਧਾਇਕ ਤੇ ਪਾਰਲੀਮਾਨੀ ਸਕੱਤਰ ਸ: ਹਰਮੀਤ ਸਿੰਘ ਸੰਧੂ ਦੇ ਪਿਤਾ ਸ: ਸੁਰਜੀਤ ਸਿੰਘ ਸੰਧੂ ਜੋ ਕਿ ਬੀਤੇ ਦਿਨ ਅਕਾਲ ਚਲਾਣਾ ਕਰ ਗਏ ਸਨ। ਨਮਿਤ ਪਾਠ ਦਾ ਭੋਗ ਉਨਾਂ ਦੇ ਗ੍ਰਹਿ ਵਿਖੇ 11 ਜੂਨ ਐਤਵਾਰ ਨੂੰ ਪਾਏ ਜਾਣ ਉਪਰੰਤ ਸ਼ਰਧਾਂਜਲੀ ਸਮਾਗਮ ਬਾਅਦ ਦੁਪਿਹਰ ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਨਜਦੀਕ ਬੱਸ ਸਟੈਡ ਜੰਡਿਆਲਾ ਰੋਡ ਤਰਨ ਤਾਰਨ ਵਿਖੇ ਹੋਵੇਗਾ।

ਜਿਸ ਸਬੰਧੀ ਜਾਣਕਾਰੀ ਦੇਦਿਆਂ ਸ: ਹਰਮੀਤ ਸਿੰਘ ਸੰਧੂ ਨੇ ਦੱਸਿਆ ਕਿ ਇਸ ਸਮੇ ਸਵ: ਸੁਰਜੀਤ ਸਿੰਘ ਸੰਧੂ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਸਮੁੱਚੀ ਅਕਾਲੀ ਲੀਡਰਸ਼ਿਪ ਤੋ ਇਲਾਵਾ ਹੋਰ ਕਈ ਸੰਤ ਮਹਾਂਪੁਰਸ਼ ਅਕੀਦਤ ਦੇ ਫੁੱਲ ਅਰਪਿੱਤ ਕਰਨਗੇ। ਸ: ਸੰਧੂ ਨੇ ਉਨਾ ਦੇ ਪ੍ਰੀਵਾਰ ਨਾਲ ਸਨੇਹ ਰੱਖਣ ਵਾਲਿਆ ਨੂੰ ਸਮੇ ਸਿਰ ਸ਼ਰਧਾਂਜਲੀ ਸ਼ਮਾਗਮ ਵਿੱਚ ਪੁੱਜਣ ਦੀ ਆਪੀਲ ਕੀਤੀ ਹੈ।

Share this News