ਹੁਣ!ਅੰਮ੍ਰਿਤਸਰ ਸ਼ਹਿਰ ਵਿਚੋਂ 15 ਸਾਲ ਪੁਰਾਣੇ ਡੀਜ਼ਲ ਆਟੋਆਂ ਨੂੰ ਸੜ੍ਹਕਾਂ ਤੋਂ ਹਟਾਉਣ ਲਈ ਪੁਲਿਸ ਪ੍ਰਸ਼ਾਸਨ ਵੱਲੋਂ ਕੀਤੀ ਜਾਵੇਗੀ ਕਾਰਵਾਈ

4677788
Total views : 5511183

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਗੁਰਨਾਮ ਸਿੰਘ ਲਾਲੀ

 ਅੱਜ  ਵੀਡੀਓ ਕਾਂਨਫਰੈਂਸ ਰਾਂਹੀਂ ਪ੍ਰ੍ਮੁੱਖ ਸਕੱਤਰ ਸਥਾਨਕ ਸਰਕਾਰ ਵਿਭਾਗ, ਪੰਜਾਬ ਅਜੌਏ ਸ਼ਰਮਾ ਦੀ ਪ੍ਰਧਾਨਗੀ ਹੇਠ ਪੰਜਾਬ ਸਰਕਾਰ ਦੀ ਉੱਚ ਪੱਧਰੀ ਮੀਟਿੰਗ ਹੋਈ ਜਿਸ ਵਿਚ ਕਮਿਸ਼ਨਰ ਪੀ.ਐਮ.ਆਈ.ਡੀ.ਸੀ. ਈਸ਼ਾ ਕਾਲਿਆ, ਕਮਿਸ਼ਨਰ ਪੁਲਿਸ ਅੰਮ੍ਰਿਤਸਰ ਨੌਨਿਹਾਲ ਸਿੰਘ, ਸੀ.ਈ.ਓ. ਅੰਮ੍ਰਿਤਸਰ ਸਮਾਰਟ ਸਿਟੀ ਲਿਮੀ-ਕਮ-ਕਮਿਸ਼ਨਰ ਸੰਦੀਪ ਰਿਸ਼ੀ ਅਤੇ ਸਟੇਟ ਟ੍ਰਾਸਪੋਰਟ ਵਿਭਾਗ ਦੇ ਅਧਿਕਾਰੀ ਸ਼ਾਮਿਲ ਹੋਏ। ਅੱਜ ਦੀ ਇਸ ਮੀਟਿੰਗ ਵਿਚ ਸਰਕਾਰ ਦੀ 15 ਸਾਲ ਪੁਰਾਣੇ ਡੀਜ਼ਲ ਵਾਹਨਾਂ ਦੀ ਰੋਕਥਾਮ ਅਧੀਨ ਅੰਮ੍ਰਿਤਸਰ ਸ਼ਹਿਰ ਵਿਚ ਚੱਲ ਰਹੇ 15 ਸਾਲ ਪੁਰਾਣੇ ਡੀਜ਼ਲ ਆਟੋਆਂ ਨੂੰ ਸੜ੍ਹਕਾਂ ਤੋਂ ਹਟਾਉਣ ਲਈ ਵਿਚਾਰ –ਵਟਾਂਦਰਾ ਕੀਤਾ ਗਿਆ, ਤਾਂ ਜੋ ਸ਼ਹਿਰਵਾਸੀਆਂ ਨੂੰ ਪ੍ਰਦੂਸ਼ਨ ਮੁੱਕਤ ਅਤੇ ਸਾਫ਼-ਸੁਥਰਾ ਵਾਤਾਵਰਣ ਮਹੁੱਈਆ ਹੋ ਸਕੇ।

ਉੱਚ ਪੱਧਰੀ ਮੀਟਿੰਗ ਵਿਚ ਲਿਆ ਗਿਆ ਫੈਸਲਾ

ਮੀਟਿੰਗ ਵਿਚ ਵਿਚਾਰ-ਵਿਮਰਸ਼ ਤੋਂ ਬਾਅਦ ਪ੍ਰਮੁੱਖ ਸਕੱਤਰ, ਸਥਾਨਕ ਸਰਕਾਰ ਵਿਭਾਗ, ਪੰਜਾਬ ਦੇ ਕਹਿਣ ਤੇ ਕਮਿਸ਼ਨਰ ਪੁਲਿਸ ਨੌਨਿਹਾਲ ਸਿੰਘ ਨੇ ਭਰੋਸਾ ਦੁਆਇਆ ਕਿ ਅੰਮ੍ਰਿਤਸਰ ਸ਼ਹਿਰ ਵਿਚੋਂ ਇਹਨਾਂ 15 ਸਾਲ ਪੁਰਾਣੇ ਡੀਜ਼ਲ ਆਟੋਆਂ ਨੂੰ ਸੜ੍ਹਕਾਂ ਤੋਂ ਹਟਾਉਣ ਲਈ ਵਿਓਂਤਬੰਧੀ  ਕਰਕੇ ਕਾਰਵਾਈ ਜਲਦ ਹੀ ਅਮਲ ਵਿਚ ਲਿਆਂਦੀ ਜਾਵੇਗੀ ਜਿਸ ਦਾ ਅਸਰ ਆਉਣ ਵਾਲੇ ਦਿਨਾਂ ਵਿਚ ਮਿਲੇਗਾ।

ਮੀਟਿੰਗ ਦੌਰਾਣ ਕਮਿਸ਼ਨਰ ਰਿਸ਼ੀ ਨੇ ਦੱਸਿਆ ਕਿ ਅੰਮ੍ਰਿਤਸਰ ਸ਼ਹਿਰ ਵਿਚ ਇਸ ਸਮੇਂ ਕੇਰਲਾ, ਕ੍ਰਾਂਤੀ ਅਤੇ ਵਿਕਰਮ ਕੰਪਨੀਆਂ ਦੇ 15 ਹਜ਼ਾਰ ਤੋਂ ਵੱਧ ਡੀਜ਼ਲ ਆਟੋ ਚੱਲ ਰਹੇ ਹਨ ਜੋਕਿ ਆਪਣੀ 15 ਸਾਲ ਦੀ ਮਿਆਦ ਪੂਰੀ ਕਰ ਚੁੱਕੇ ਹਨ। ਉਹਨਾਂ ਕਿਹਾ ਕਿ ਅੰਮ੍ਰਿਤਸਰ ਸਮਾਰਟ ਸਿਟੀ ਲਿਮੀ ਅਧੀਨ “ਰਾਹੀ ਸਕੀਮ” ਤਹਿਤ ਇਹਨਾਂ 15 ਸਾਲ ਪੁਰਾਣੇ ਡੀਜ਼ਲ ਆਟੋਆਂ ਨੂੰ ਤਰਤੀਬ ਅਨੁਸਾਰ ਨਵੀਂ ਅਤੇ ਆਧੂਨਿਕ ਤਕਨੀਕ ਦੇ ਈ-ਆਟੋ ਦੇ ਨਾਲ ਬਦਲਣ ਲਈ ਇਹਨਾਂ ਡੀਜ਼ਲ ਆਟੋ ਚਾਲਕਾਂ ਨੂੰ ਬਕਾਇਦਾ ਪ੍ਰੇਰਿਤ ਕੀਤਾ ਜਾ ਰਿਹਾ ਹੈ ਜਿਸ ਵਾਸਤੇ ਆਏ ਦਿਨ ਕੋਈ ਨਾ ਕੋਈ ਮੀਟਿੰਗਾਂ ਜਾਂ ਮੇਲੇ ਕਰਵਾਏ ਜਾਂਦੇ ਹਨ ਅਤੇ ਇਹਨਾਂ ਈ-ਆਟੋ ਨੂੰ ਲੈਣ ਵਾਸਤੇ ਸਰਕਾਰ ਵੱਲੋਂ 1.40 ਲੱਖ ਰੁਪੲ ਕੈਸ਼ ਸਬਸਿਡੀ ਸਮੇਤ ਸਕਰੈਪ ਚਾਰਜਿਜ਼ ਦਾ ਲਾਭ ਦਿੱਤਾ ਜਾ ਰਿਹਾ ਹੈ ਅਤੇ ਇਸ ਤੋਂ ਇਲਾਵਾ ਸਰਕਾਰੀ ਬੈਂਕਾਂ ਰਾਂਹੀਂ ਆਸਾਨ ਕਿਸ਼ਤਾਂ ਨਾਲ ਲੋਨ ਵੀ ਮੁਹੱਈਆ ਕਰਵਾਇਆ ਜਾ ਰਿਹਾ ਹੈ ਅਤੇ ਲੋਕ ਭਲਾਈ ਸਕੀਮਾਂ ਦਾ ਫਾਇਦਾ ਵੀ ਦਿੱਤਾ ਜਾ ਰਿਹਾ ਹੈ ਪਰ ਇਸ ਦੇ ਬਾਵਜੂਦ ਡੀਜ਼ਲ ਆਟੋ ਚਾਲਕਾਂ ਵੱਲੋਂ ਉਤਸਾਹ ਘੱਟ ਹੈ।

ਕਮਿਸ਼ਨਰ ਰਿਸ਼ੀ ਨੇ ਕਿਹਾ ਕਿ ਪੁਲਿਸ ਪ੍ਰਸ਼ਾਸਨ ਵੱਲੋਂ 15 ਸਾਲ ਪੁਰਾਣੇ ਡੀਜ਼ਲ ਆਟੋਆਂ ਨੂੰ ਸੜ੍ਹਕਾਂ ਤੋਂ ਹਟਾਉਣ ਸਬੰਧੀ ਕਾਰਵਾਈ ਨਾਲ ਇਹਨਾਂ 15 ਹਜਾਰ ਡੀਜ਼ਲ ਆਟੋਆਂ ਨੂੰ “ਰਾਹੀ ਸਕੀਮ ਅਧੀਨ” ਈ-ਆਟੋਆਂ ਦੇ ਨਾਲ ਬਦਲਿਆ ਜਾਵੇਗਾ ਪਰ ਇਹ ਵੀ ਧਿਆਨ ਰੱਖਿਆ ਜਾਵੇਗਾ ਕਿ ਇਸ ਨਾਲ ਕਿਸੇ ਦੇ ਰੁਜ਼ਗਾਰ ਤੇ ਕੋਈ ਅਸਰ ਨਾ ਹੋਵੇ।

ਕਮਿਸ਼ਨਰ ਰਿਸ਼ੀ ਨੇ 15 ਸਾਲ ਪੁਰਾਣੇ ਡੀਜ਼ਲ ਆਟੋ ਚਲਾਉਣ ਵਾਲੇ ਚਾਲਕਾਂ ਨੂੰ ਮੁੜ ਅਪੀਲ ਕੀਤੀ ਕਿ ਪੁਲਿਸ ਪ੍ਰਸ਼ਾਸਨ ਵੱਲੋਂ ਆਰੰਭੀ ਜਾਣ ਵਾਲੇ ਕਾਰਵਾਈਆਂ ਤੋਂ ਬਚਾਉ ਲਈ ਜਲਦ ਤੋਂ ਜਲਦ “ਰਾਹੀ ਸਕੀਮ” ਅਧੀਨ ਨਗਦ ਸਬਸਿਡੀਆਂ ਦਾ ਲਾਭ ਲੈ ਕੇ ਇਹਨਾਂ ਨੂੰ ਈ-ਆਟੋ ਨਾਲ ਬਦਲ ਲਿਆ ਜਾਵੇ ਜਿਸ ਵਾਸਤੇ ਅੰਮ੍ਰਿਤਸਰ ਸਮਾਰਟ ਸਿਟੀ ਲਿਮੀ. ਹਰ ਤਰ੍ਹਾਂ ਦਾ ਸਹਿਯੋਗ ਦੇਣ ਲਈ ਵਚਨਬੱਧ ਹੈ। 

Share this News