ਸਿੱਖ ਕੌਮ ਨੂੰ ਨਸਲਕੁਸ਼ੀ ਦੀਆਂ ਧਮਕੀਆਂ ਦੇਣ ਵਾਲਿਆਂ ਦੀ ਅਦਾਲਤ ਨੇ ਜ਼ਮਾਨਤ ਅਰਜ਼ੀ ਕੀਤੀ ਖਾਰਜ

4677806
Total views : 5511229

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਐਡਵੋਕੇਟ ਉਪਿੰਦਰਜੀਤ ਸਿੰਘ 

ਸੁਧੀਰ ਸੂਰੀ ਕਤਲ ਕੇਸ ਤੋਂ ਬਾਅਦ ਸਮੁੱਚੀ ਸਿੱਖ ਕੌਮ ਦੀ ਨਸਲਕੁਸ਼ੀ ਕਰਨ ਦੀ ਧਮਕੀ ਦੇਣ ਵਾਲੇ ਫਿਰਕੂ ਨੌਜਵਾਨਾਂ ਰਾਹੁਲ ਸ਼ਰਮਾ, ਸੌਰਵ ਸੇਤੀਆ ਦੀ ਜ਼ਮਾਨਤ ਅਰਜ਼ੀ ਸਥਾਨਕ ਅਦਾਲਤ ਨੇ ਖਾਰਜ ਕਰ ਦਿੱਤੀ ਹੈ। ਐਡਵੋਕੇਟ ਗੁਰਮੋਹਨ ਪ੍ਰੀਤ ਸਿੰਘ, ਜਿਨ੍ਹਾਂ ਨੇ ਉਕਤ ਕਥਿਤ ਦੋਸ਼ੀਆਂ ਵਿਰੁੱਧ (ਬਤੌਰ ਯੂਐੱਸਐੱਸਐੱਫ ਦੇ ਲੀਗਲ ਐਡਵਾਈਜ਼ਰ ) ਪਰਚਾ ਦਰਜ ਕਰਵਾਇਆ ਸੀ, ਨੇ ਦੱਸਿਆ ਕਿ ਹੇਠਲੀ ਕੋਰਟ ਵਿੱਚੋਂ ਦੋਸ਼ੀਆਂ ਦੀ ਜ਼ਮਾਨਤ ਖਾਰਜ ਕਰਾਉਣ ਤੋਂ ਬਾਅਦ ਅੱਜ ਅੰਮ੍ਰਿਤਸਰ ਸੈਸ਼ਨ ਕੋਰਟ ਵਿੱਚ ਉਕਤ ਵਿਅਕਤੀਆਂ ਨੇ ਜ਼ਮਾਨਤ ਦੀ ਅਰਜੀ ਲਗਾਈ ਸੀ, ਜਿਸ ਨੂੰ ਮਾਣਯੋਗ ਅਦਾਲਤ ਨੇ ਵਕੀਲਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਖਾਰਜ ਕਰ ਦਿੱਤਾ।

ਅੱਜ ਐਡਵੋਕੇਟ ਗੁਰਪਰਤਾਪ ਸਿੰਘ ਭੁੱਲਰ, ਐਡਵੋਕੇਟ ਭਗਵੰਤ ਸਿੰਘ ਸਿਆਲਕਾ, ਐਡਵੋਕੇਟ ਅਜੇਪਾਲ ਸਿੰਘ ਨੇ ਅਦਾਲਤ ਵਿਚ ਠੋਸ ਦਲੀਲਾਂ ਦਿੱਤੀਆਂ।ਇਸ ਤੋਂ ਇਲਾਵਾ ਐਡੀਸ਼ਨਲ ਪਬਲਿਕ ਪ੍ਰੋਸਿਕਿਊਟਰ ਜਗਦੀਸ਼ ਕੁਮਾਰ ਅਤੇ ਰਿਤੂ ਕੁਮਾਰ ਨੇ ਸਰਕਾਰੀ ਅਹੁਦੇ ‘ਤੇ ਰਹਿ ਕੇ ਪੂਰਨ ਇਮਾਨਦਾਰੀ ਵਾਲਾ ਫ਼ਰਜ਼ ਅਦਾ ਕੀਤਾ।

ਇੱਥੇ ਦੱਸਣਯੋਗ ਹੈ ਕਿ ਐਡਵੋਕੇਟ ਗੁਰਮੋਹਨ ਪ੍ਰੀਤ ਸਿੰਘ ਦੁਆਰਾ  ਇਹ ਪਰਚਾ FIR no 138, ਥਾਣਾ ਸਦਰ (5/5/23) ਵਿੱਚ IPC ਦੀ ਧਾਰਾ 295-A, 298, 153-A, 506, 34 ਤਹਿਤ ਦਰਜ ਹੈ।

Share this News