ਨਗਰ ਨਿਗਮ ਦੇ ਸਯੁਕੰਤ ਕਮਿਸ਼ਨਰ ਨੇ 7.50 ਤੇ ਮਾਰਿਆ ਛਾਪਾ 3 ਵਿਭਾਗਾਂ ‘ਚ 45 ਕਰਮਚਾਰੀ ਪਾਏ ਗੈਰ-ਹਾਜ਼ਰ

4677121
Total views : 5509678

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਗੁਰਨਾਮ ਸਿੰਘ ਲਾਲੀ

ਪੰਜਾਬ ਸਰਕਾਰ ਵੱਲੋਂ ਸਰਕਾਰੀ ਦਫ਼ਤਰਾਂ ਨੂੰ ਖੋਲ੍ਹਣ ਦੇ ਹੁਕਮਾਂ ‘ਤੇ ਅਮਲ ਦਾ ਜਾਇਜ਼ਾ ਲੈਣ ਲਈ ਸੰਯੁਕਤ ਕਮਿਸ਼ਨਰ ਖੁਦ ਸਵੇਰੇ 7:30 ਵਜੇ ਅੰਮ੍ਰਿਤਸਰ ਨਗਰ ਨਿਗਮ ਦਫ਼ਤਰ ਪੁੱਜੇ। ਦਰਅਸਲ ਲੰਬੇ ਸਮੇਂ ਤੋਂ ਨਗਰ ਨਿਗਮ ਵਿੱਚ ਅਧਿਕਾਰੀਆਂ ਅਤੇ ਕਰਮਚਾਰੀਆਂ ਦੇ ਦੇਰੀ ਨਾਲ ਆਉਣ ਦੀਆਂ ਸ਼ਿਕਾਇਤਾਂ ਸਨ। ਸੰਯੁਕਤ ਕਮਿਸ਼ਨਰ ਹਰਦੀਪ ਸਿੰਘ ਨੇ ਸਵੇਰੇ 7:50 ਵਜੇ ਨਿਗਮ ਦੇ 3 ਵਿਭਾਗਾਂ ਦੀ ਹਾਜ਼ਰੀ ਚੈੱਕ ਕੀਤੀ।

ਵਿਭਾਗੀ ਕਾਰਵਾਈ ਲਈ ਗੈਰ ਹਾਜਰ ਮੁਲਾਜਮਾਂ ਜਾਰੀ ਕੀਤੇ ਕਾਰਨ ਦੱਸੋ ਨੋਟਿਸ

ਪ੍ਰਾਪਤ ਜਾਣਕਾਰੀ ਅਨੁਸਾਰ ਤਿੰਨ ਵਿਭਾਗਾਂ ਦੀ ਪੜਤਾਲ ਦੌਰਾਨ ਕਈ ਅਧਿਕਾਰੀ ਤੇ ਕਰਮਚਾਰੀ ਗ਼ੈਰਹਾਜ਼ਰ ਪਾਏ ਗਏ। ਨਿਗਮ ਦੇ ਸਿਹਤ ਵਿਭਾਗ ਦੇ ਸੁਪਰਡੈਂਟ ਅਤੇ ਕਈ ਕਲਰਕ ਗੈਰ ਹਾਜ਼ਰ ਪਾਏ ਗਏ। ਜਿਸ ਤੋਂ ਬਾਅਦ ਹੁਣ ਕਲਰਕਾਂ ਦੇ ਤਬਾਦਲੇ ‘ਤੇ ਵਿਚਾਰ ਸ਼ੁਰੂ ਹੋ ਗਿਆ ਹੈ। ਇਸ ਦੇ ਨਾਲ ਹੀ ਮੁਲਾਜ਼ਮਾਂ ਨੂੰ ਕਾਰਨ ਦੱਸੋ ਨੋਟਿਸ ਵੀ ਜਾਰੀ ਕੀਤਾ ਗਿਆ ਹੈ।

ਸਿਹਤ ਵਿਭਾਗ ਵਿੱਚ ਸੁਪਰਡੈਂਟ ਗੈਰਹਾਜ਼ਰ

ਜੁਆਇੰਟ ਕਮਿਸ਼ਨਰ ਹਰਦੀਪ ਸਿੰਘ ਵੱਲੋਂ ਕੀਤੀ ਜਾਂਚ ਦੌਰਾਨ ਸਿਹਤ ਵਿਭਾਗ ਦੇ ਸੁਪਰਡੈਂਟ ਨੀਰਜ ਭੰਡਾਰੀ, ਜੇਈ ਜੀਵਨ ਜੋਤੀ, ਕਲਰਕ ਕੰਚਨ, ਇੰਸਪੈਕਟਰ ਸਤਿਆਨੰਦ, ਸੇਵਾਦਾਰ ਦੀਪਕ ਕੁਮਾਰ, ਨੀਰਜ, ਸਿਮਰਨ, ਕੁਲਦੀਪ ਕੁਮਾਰ, ਹੈਪੀ, ਅਭਿਸ਼ੇਕ, ਵਿਸ਼ਾਲ , ਹਰਮੀਤ ਸੂਰੀ , ਮਨਪ੍ਰੀਤ ਕੌਰ, ਪ੍ਰਿਤਪਾਲ ਸਿੰਘ, ਦੀਪਿਕਾ, ਰਾਕੇਸ਼ ਕੁਮਾਰ, ਰਾਜਨ, ਨਰਿੰਦਰ ਪਾਲ, ਮਨੋਜ, ਸ਼ਿਵ ਗਿੱਲ, ਬਲਦੇਵ ਰਾਜ, ਵੀਨਾ ਆਦਿ ਗੈਰ ਹਾਜ਼ਰ ਪਾਏ ਗਏ |

ਐਮਟੀਪੀ ਵਿਭਾਗ ਦੇ ਹੈੱਡ ਡਰਾਫਟਸਮੈਨ ਗੈਰਹਾਜ਼ਰ ਪਾਏ ਗਏ

ਐਮਟੀਪੀ ਵਿਭਾਗ ਦੇ ਹੈੱਡ ਡਰਾਫਟਸਮੈਨ ਦਿਨੇਸ਼ ਕੁਮਾਰ, ਡਰਾਫਟਸਮੈਨ ਨਵਦੀਪ ਕੁਮਾਰ, ਬਿਲਡਿੰਗ ਇੰਸਪੈਕਟਰ ਨਿਰਮਲਜੀਤ ਵਰਮਾ, ਬਿਲਡਿੰਗ ਇੰਸਪੈਕਟਰ ਮਾਧਵੀ, ਬਿਲਡਿੰਗ ਇੰਸਪੈਕਟਰ ਰਾਜ ਰਾਣੀ, ਬਿਲਡਿੰਗ ਇੰਸਪੈਕਟਰ ਕੁਲਵਿੰਦਰ ਕੌਰ ਅਕਾਊਂਟ ਬ੍ਰਾਂਚ ਸੁਪਰਡੈਂਟ ਰਾਜ ਸੇਠੀ, ਰੋਹਿਤ ਅਰੋੜਾ, ਅਮਨਦੀਪ, ਵਿਸ਼ਾਲ ਸ਼ਰਮਾ, ਹਰਸ਼ ਜਰੀਅਲ , ​​ਸਾਹਿਲ , ਕਿਸ਼ਨ ਕੁਮਾਰ, ਜਤਿਨ ਮਹਿਤਾ, ਊਸ਼ਾ ਰਾਣੀ ਗੈਰ ਹਾਜ਼ਰ ਪਾਏ ਗਏ।

ਪੰਜ ਬੇਲਦਾਰ ਵੀ ਗੈਰ ਹਾਜ਼ਰ

ਇਸੇ ਤਰ੍ਹਾਂ ਕਾਰਜਕਾਰੀ ਇੰਜੀਨੀਅਰ ਸਿਵਲ ਕਲਰਕ ਦਾਨਿਸ਼ ਬਹਿਲ, ਕਲਰਕ ਸੋਨੀਆ ਅਤੇ ਪੰਜ ਬੇਲਦਾਰ ਗੈਰਹਾਜ਼ਰ ਪਾਏ ਗਏ। ਗੈਰਹਾਜ਼ਰ ਰਹਿਣ ਵਾਲੇ ਸਾਰੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਗਏ ਹਨ।

ਹਾਜ਼ਰੀ ਬਾਇਓਮੈਟ੍ਰਿਕ ਮਸ਼ੀਨਾਂ ਰਾਹੀਂ ਕੀਤੀ ਜਾਵੇਗੀ

ਸੰਯੁਕਤ ਕਮਿਸ਼ਨਰ ਹਰਦੀਪ ਸਿੰਘ ਨੇ ਦੱਸਿਆ ਕਿ ਹੁਣ ਨਗਰ ਨਿਗਮ ਵਿੱਚ ਬਾਇਓਮੀਟ੍ਰਿਕ ਮਸ਼ੀਨਾਂ ਰਾਹੀਂ ਹਾਜ਼ਰੀ ਲਈ ਜਾਵੇਗੀ। ਇਸ ਲਈ ਆਦੇਸ਼ ਅਤੇ ਪ੍ਰਬੰਧ ਕੀਤੇ ਜਾ ਰਹੇ ਹਨ। ਦਿੱਤੇ ਨੋਟਿਸ ਦਾ ਜਵਾਬ ਮਿਲਣ ਤੋਂ ਬਾਅਦ ਗੈਰ- ਹਾਜ਼ਰ ਰਹਿਣ ਅਤੇ ਦੇਰੀ ਨਾਲ ਆਉਣ ਵਾਲੇ ਅਧਿਕਾਰੀਆਂ ਅਤੇ ਕਰਮਚਾਰੀਆਂ ਵਿਰੁੱਧ ਬਣਦੀ ਵਿਭਾਗੀ ਕਾਰਵਾਈ ਕੀਤੀ ਜਾਵੇਗੀ।

Share this News