Total views : 5505354
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਗੁਰਨਾਮ ਸਿੰਘ ਲਾਲੀ
ਪੁਲਿਸ ਕਮਿਸ਼ਨਰ ਸ: ਨੌਨਿਹਾਲ ਸਿੰਘ ਆਈ.ਪੀ.ਐਸ਼ ਦੇ ਦਿਸ਼ਾ ਨਿਰਦੇਸ਼ਾ ‘ਤੇ ਸ਼ਹਿਰ ਵਿੱਚ ਬਿਨਾ ਲਾਇਸੈਸ ਨਾਬਾਲਗਾਂ ਨੂੰ ਹੁੱਕਾ ਤੇ ਸ਼ਰਾਬ ਵਗੈਰਾ ਕਰਨ ਦੀ ਆਦਤ ਪਾਉਣ ਵਾਲਿਆ ਸਖਤ ਕਾਰਵਾਈ ਕਰਨ ਦੇ ਦਿੱਤੇ ਨਿਰਦੇਸ਼ਾ ਤੇ ਏ.ਸੀ.ਪੀ ਉੱਤਰੀ ਸ੍ਰੀ ਏ.ਪੀ ਖੋਸਾ ਦੀ ਅਗਵਾਈ ਵਿੱਚ ਥਾਣਾਂ ਮੁੱਖੀ ਰਣਜੀਤ ਐਵੀਨਿਊ ਵਲੋ ਆਪਣੀ ਪੁਲਿਸ ਪਾਰਟੀ ਨਾਲ ਹੋਪਰ ਨਾਮ ਦੇ ਹੋਟਲ ਵਿੱਚ ਛਾਪੇਮਾਰੀ ਕਰਕੇ ਉਥੇ 25 ਸਾਲ ਤੋ ਘੱਟ ਉਮਰ ਦੇ ਬੱਚਿਆਂ ਨੂੰ ਹੁੱਕਾ ਤੇ ਸ਼ਰਾਬ ਦਾ ਸੇਵਨ ਕਰਾ ਰਹੇ ਹੋਟਲ ਮਾਲਕ ਤੇ ਮੈਨੇਜਰ ਵਿਰੁੱਧ ਪੁਲਿਸ ਵਲੋ ਕੇਸ ਦਰਜ ਕਰਕੇ ਮੈਨੇਜਰ ਨੂੰ ਗ੍ਰਿਫਤਾਰ ਕਰ ਲਿਆ ਹੈ ਤੇ ਹੋਟਲ ਮਾਲਕ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
ਜਿਸ ਸਬੰਧੀ ਜਾਣਕਾਰੀ ਦੇਦਿਆ ਇੱਕ ਪੱਤਰਕਾਰ ਸੰਮੇਲਨ ਦੌਰਾਨ ਏ.ਡੇ.ਸੀ.ਪੀ-2 ਸ: ਪ੍ਰਭਜੋਤ ਸਿੰਘ ਵਿਰਕ ਨੇ ਦੱਸਿਆ ਕਿ ਐਸ.ਆਈ ਚੰਦਰ ਮੋਹਨ ਥਾਣਾ ਰਣਜੀਤ ਐਵੀਨਿਊ ਸਮੇਤ ਸਾਥੀ ਕਰਮਚਾਰੀਆਂ ਨਾਲ ਗਸ਼ਤ ਦੌਰਾਨ ਵਿਸ਼ਾਲ ਮੈਗਾਮਾਟ, ਰਣਜੀਤ ਐਵਨਿਊ ਅੰਮ੍ਰਿਤਸਰ, ਮੌਜੂਦ ਸੀ ਕਿ ਸੂਚਨਾਂ ਮਿਲੀ ਕਿ ਹੋਪਰ ਰੈਸਟੋਰੈਟ ਵਿੱਚ ਨਾ ਬਾਲਗਾਂ ਨੂੰ ਅਤੇ 25 ਸਾਲ ਤੋਂ ਘੱਟ ਉਮਰ ਦੇ ਨੌਜਵਾਨਾਂ ਨੂੰ ਸ਼ਰਾਬ ਪੀਣ ਲਈ ਸਰਵ ਕਰਦੇ ਹਨ। ਜੇਕਰ ਹੁਣੇ ਰੇਡ ਕੀਤਾ ਜਾਵੇ ਤਾਂ 25 ਸਾਲ ਤੋਂ ਘੱਟ ਉਮਰ ਦੇ ਲੜਕੇ ਸ਼ਰਾਬ ਸਰਵ ਕਰਦੇ ਹੋਏ ਅਤੇ ਨਾਬਾਲਗ ਅਤੇ 25 ਸਾਲ ਤੋਂ ਘੱਟ ਉਮਰ ਦੇ ਨੌਜਵਾਨ ਸ਼ਰਾਬ ਪੀਂਦੇ ਉਥੇ ਮਿਲ ਸਕਦੇ ਹਨ। ਜੋ ਸੂਚਨਾਂ ਦੇ ਅਧਾਰ ਤੇ ਐਸ.ਆਈ ਚੰਦਰ ਮੋਹਨ ਸਮੇਤ ਪੁਲਿਸ ਪਾਰਟੀ ਵੱਲੋਂ ਯੋਜ਼ਨਾਂਬੰਧ ਤਰੀਕੇ ਨਾਲ ਹੋਪਰ ਰੈਸਟੋਰੈਂਟ ਰਣਜੀਤ ਐਵਨਿਊ, ਅੰਮ੍ਰਿਤਸਰ ਵਿੱਖੇ ਰੇਡ ਕੀਤਾ ਗਿਆ।
ਜਿੱਥੇ ਇੱਕ ਮੋਨਾਂ ਨੌਜਵਾਨ ਪੁਲਿਸ ਪਾਰਟੀ ਨੂੰ ਵੇਖ ਕਿ ਉਥੋਂ ਖਿਸਕਣ ਲੱਗਾ ਜਿਸ ਨੂੰ ਪੁਲਿਸ ਪਾਰਟੀ ਨੇ ਕਾਬੂ ਕਰਕੇ ਨਾਮ ਪਤਾ ਪੁਛਿਆ ਜਿਸ ਨੇ ਆਪਣਾ ਨਾਮ ਓਮ ਪ੍ਰਕਾਸ਼ ਪੁੱਤਰ ਜਾਲਮ ਸਿੰਘ ਵਾਸੀ ਪਿੰਡ ਪਾਮ ਮਾਨਲ ਥਾਣਾ ਸ਼ਿਲਾਈ ਜ਼ਿਲ੍ਹਾ ਸਿਰਮੋਹਰ ਹਿਮਾਚਲ ਪ੍ਰਦੇਸ਼ ਹਾਲ ਵਾਸੀ 506 ਬੀ ਬਲਾਕ ਰਣਜੀਤ ਐਵਨਿਊ ਅੰਮ੍ਰਿਤਸਰ ਦਸਿਆ ਜੋ ਰੈਸਟੋਰੈਂਟ ਵਿੱਚ ਕੰਮਸਰਵਿਸ ਵਿੱਚ ਲੱਗੇ 5 ਲੜਕੇ ਮਿਲੇ ਜਿੰਨਾਂ ਨੂੰ ਕ੍ਰਮਵਾਰ ਨਾਮ ਪੁੱਛਿਆਂ ਗਿਆਂ ਜੋ ਪਹਿਲੇ ਨੇ ਆਪਣਾ ਨਾਮ 1 ਲੱਕੀ ਸਿੰਘ ਉਰਫ ਲਲਿਤ ਪੁੱਤਰ ਪ੍ਰੇਮ ਸਿੰਘ ਵਾਸੀ ਸੁਰਾਗ ਬਾਗੇਸ਼ਵਰ ਉਤਰਾਖੰਡ ਉਮਰ ਗ੍ਰੰਥ 20 ਸਾਲ ਅਤੇ ਦੂਜਾ ਅਮਿਤ ਬੋਸਟ ਪੁੱਤਰ ਸ਼ੰਕਰ ਬੋਸ਼ਟ ਵਾਸੀ ਬੋਚੀਆ ਜਿਲ੍ਹਾ ਮਾਲਦਾ ਵੈਸਟ ਬੰਗਾਲ ਉਮਰ ਕ੍ਰੀਬ 20 ਸਾਲ ਅਤੇ ਤੀਸਰਾ ਰਾਹੁਲ ਸਿੰਘ ਪੁੱਤਰ ਚੰਚਲ ਸਿੰਘ ਵਾਸੀ ਸੁਰਾਗ ਬਾਗੇਸ਼ਵਰ ਉਤਰਾਖੰਡ ਉਮਰ ਕਰੀਬ 19 ਸਾਲ ਅਤੇ ਚੋਥਾ ਰਾਹੁਲ ਬੋਸ਼ਟ ਪੁੱਤਰ ਪਾਡਵ ਬੋਸਟ ਵਾਸੀ ਬੱਚੀਆ ਜਿਲ੍ਹਾ ਮਾਲਦਾ ਵੈਸਟ ਬੰਗਾਲ ਉਮਰ ਕ੍ਰੀਬ 19 ਸਾਲ ਅਤੇ ਪੰਜਵਾ ਗੋਰਵ ਬੋਸ਼ਟ ਪੁੱਤਰ ਪਾਡਵ ਬੋਸਟ ਵਾਸੀ ਬੱਚੀਆ ਜਿਲ੍ਹਾ ਮਾਲਦਾ ਵੈਸਟ ਬੰਗਾਲ ਉਮਰ ਕਰੀਬ 20 ਸਾਲ ਅਤੇ ਇਸਤੋ ਇਲਾਵਾ 03 ਲੜਕੀਆਂ ਵੀ ਸ਼ਰਾਬ ਸਰਵ ਕਰਦੀਆਂ ਪਾਈਆਂ ਗਈਆਂ। ਇਸ ਰੇਸਟੋਰੈਂਟ ਵਿੱਚ 05 ਲੜਕੇ ਸ਼ਰਾਬ ਦਾ ਸੇਵਨ ਕਰ ਰਹੇ ਸਨ, ਜਿੰਨਾਂ ਵਿੱਚੋਂ ਤਿੰਨ ਲੜਿਕਆਂ ਦੀ ਉਮਰ ਕਰੀਬ 17 ਸਾਲ ਪਾਈ ਗਈ ਅਤੇ 02 ਲੜਕਿਆਂ ਦੀ ਉਮਰ 19 ਸਾਲ ਪਾਈ ਗਈ। ਇਸ ਰੈਸਟਰੋਟ ਵੱਲੋਂ ਘੱਟ ਉਮਰ ਦੇ ਕੰਮ ਕਰਨ ਵਾਲੇ ਰੱਖ ਕੇ ਅਤੇ ਨਾਬਾਲਗ ਤੇ 24 ਸਾਲ ਤੋਂ ਘੱਟ ਉਮਰ ਵਾਲਿਆ ਨੂੰ ਸ਼ਰਾਬ ਸਰਵ ਕਰਵਾਉਂਣ ਵਾਲੇ ਮੈਨਜਰ ਓਮ ਪ੍ਰਕਾਸ਼ ਪੁੱਤਰ ਜਾਲਮ ਸਿੰਘ ਅਤੇ ਇਸ ਰੈਸਟੋਰੈਂਟ ਦੇ ਮਾਲਕਾਂ ਖਿਲਾਫ਼ ਮੁਕੱਦਮਾਂ ਦਰਜ਼ ਰਜਿਸਟਰ ਕੀਤਾ ਗਿਆ। ਮੁਕੱਦਮਾਂ ਦੀ ਤਫਤੀਸ਼ ਜਾਰੀ ਹੈ।