Total views : 5506908
Total views : 5506908
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ /ਜਸਕਰਨ ਸਿੰਘ
ਜਥੇਦਾਰ ਜਗਤਾਰ ਸਿੰਘ ਹਵਾਰਾ ਕਮੇਟੀ ਵਲੋਂ ਪੰਥਕ ਜਥੇਬੰਦੀਆਂ ਦੇ ਸਹਿਯੋਗ ਨਾਲ ਅੱਜ ਗੁ.ਬਾਬਾ ਅੱਟਲ ਰਾਏ ਸਾਹਿਬ ਵਿੱਖੇ ਘੱਲੂਘਾਰੇ ਦੇ ਪਹਿਲੇ ਸ਼ਹੀਦ ਭਾਈ ਮਹਿੰਗਾ ਸਿੰਘ ਬੱਬਰ ਅਤੇ ਸਮੁਹ ਸ਼ਹੀਦਾਂ ਦੀ ਯਾਦ’ਚ ਅੰਖਡ ਪਾਠ ਸਾਹਿਬ ਰੱਖਵਾਏ ਜਾਣ ਨਾਲ ਘੱਲੂਘਾਰਾ ਹਫ਼ਤੇ ਦੀ ਅਰੰਭਤਾ ਹੋ ਗਈ ਹੈ।ਪਹਿਲੀ ਜੂਨ 1984 ਨੂੰ ਨੀਮ ਫ਼ੌਜੀ ਦਸਤਿਆਂ ਵੱਲੋਂ ਸ੍ਰੀ ਦਰਬਾਰ ਸਾਹਿਬ ਅਤੇ ਗੁ.ਬਾਬਾ ਅਟੱਲ ਰਾਏ ਸਾਹਿਬ ਤੇ ਦਿੱਲੀ ਤੋਂ ਮਿਲੇ ਹੁਕਮਾਂ ਤੇ ਚੱਲਦਿਆਂ ਭਾਰੀ ਗੋਲੀ ਬਾਰੀ ਕੀਤੀ ਗਈ ਸੀ। ਬੱਬਰ ਖਾਲਸਾ ਜਥੇਬੰਦੀ ਦੇ ਭਾਈ ਮਹਿੰਗਾ ਸਿੰਘ ਬੱਬਰ ਗੁ ਬਾਬਾ ਅਟੱਲ ਰਾਏ ਤੋਂ ਸਰਕਾਰੀ ਹਮਲੇ ਦਾ ਬਹਾਦੁਰੀ ਨਾਲ ਜਵਾਬ ਦਿੰਦੇ ਹੋਏ ਸ਼ਹੀਦ ਹੋ ਗਏ ਸਨ।ਉਨ੍ਹਾਂ ਨੂੰ 84 ਦੇ ਘੱਲੂਘਾਰੇ ਦਾ ਪਹਿਲਾ ਸ਼ਹੀਦ ਹੋਣ ਦਾ ਮਾਣ ਹਾਸਲ ਹੋਇਆ ਅਤੇ ਉਨ੍ਹਾਂ ਦਾ ਸਸਕਾਰ ਅਗਲੇ ਦਿਨ ਗੁ ਮੰਜੀ ਸਾਹਿਬ ਦੀਵਾਨ ਹਾਲ ਦੇ ਨਜ਼ਦੀਕ ਪੰਥਕ ਸ਼ਖਸੀਅਤਾਂ ਵੱਲੋਂ ਕੀਤਾ ਗਿਆ ਸੀ।
ਅਗਲੇ ਦਿਨਾਂ ਵਿੱਚ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਵਾਲੇ, ਭਾਈ ਅਮਰੀਕ ਸਿੰਘ ਜਨਰਲ ਸ਼ਾਬੇਗ ਸਿੰਘ ਅਤੇ ਅਨੇਕਾਂ ਸਿੰਘਾ ਨੇ ਫੌਜ ਨਾਲ ਲੜਦੇ ਸ਼ਹੀਦੀਆਂ ਦਿੱਤੀਆਂ ਸਨ। ਸਾਰੇ ਸ਼ਹੀਦਾਂ ਨੂੰ ਹਰ ਸਾਲ ਗੁਰਬਾਣੀ ਦੇ ਆਸਰੇ ਯਾਦ ਕੀਤਾ ਜਾਂਦਾ ਹੈ।ਹਵਾਰਾ ਕਮੇਟੀ ਦੇ ਪ੍ਰੋਫੈਸਰ ਬਲਜਿੰਦਰ ਸਿੰਘ ਅਤੇ ਮਹਾਬੀਰ ਸਿੰਘ ਸੁਲਤਾਨਵਿੰਡ ਨੇ ਦੱਸਿਆ ਕਿ ਸਮਾਪਤੀ ਉਪਰੰਤ ਸਮੁਹ ਸੰਗਤ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਨਤਮਸਤਕ ਹੋਵੇਗੀ। ਉਨ੍ਹਾਂ ਪੰਥਕ ਜਥੇਬੰਦੀਆਂ ਅਤੇ ਸਮੁਹ ਸੰਗਤਾਂ ਨੂੰ ਅਪੀਲ ਕੀਤੀ ਕਿ ਪਹਿਲੀ ਜੂਨ ਨੂੰ ਸਵੇਰੇ 7.30 ਵਜੇ ਭੋਗ ਸਮੇਂ ਗ: ਬਾਬਾ ਅਟੱਲ ਰਾਏ ਸਾਹਿਬ ਸਾਹਿਬ ਵਿੱਖੇ ਹਾਜ਼ਰੀਆਂ ਭਰਨ। ਅੱਜ ਪਾਠ ਰੱਖੇ ਜਾਣ ਮੌਕੇ ਭਾਈ ਮਹਿੰਗਾ ਸਿੰਘ ਦੇ ਭਰਾ ਦਵਿੰਦਰ ਸਿੰਘ, ਬੇਅੰਤ ਸਿੰਘ ਭਰਾਤਾ ਜਨਰਲ ਸ਼ਾਬੇਗ ਸਿੰਘ, ਭਾਈ ਸਤਨਾਮ ਸਿੰਘ ਝੰਜੀਆਂ, ਸੁਰਜੀਤ ਸਿੰਘ ਭੁਰੇ, ਰਘਬੀਰ ਸਿੰਘ ਭੁੱਚਰ, ਨਰਿੰਦਰ ਸਿੰਘ ਗਿੱਲ, ਸੁਖਰਾਜ ਸਿੰਘ ਵੇਰਕਾ, ਸਤਜੋਤ ਸਿੰਘ ਮੁੱਦਲ, ਗੁਰਬਖਸ਼ ਸਿੰਘ ਬੱਗਾ, ਦਲਜੀਤ ਸਿੰਘ ਗਿੱਲ, ਬਾਬਾ ਗੁਰਮੀਤ ਸਿੰਘ, ਕੰਵਲਜੀਤ ਸਿੰਘ, ਸਵਿੰਦਰ ਸਿੰਘ ਆਦਿ ਹਾਜ਼ਰ ਸਨ।
Post Views:
140