ਕਾਨੁਗੋ ਹਰਜਿੰਦਰ ਸਿੰਘ ਦੀ ਸੇਵਾ ਮੁਕਤੀ ਤੇ ਕੀਤਾ ਗਿਆ ਸ਼ਾਨਦਾਰ ਵਿਦਾਇਗੀ ਪਾਰਟੀ ਦਾ ਆਯੋਜਨ

4878655
Total views : 5841248

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
57 ਲੱਖ ਦਾ ਅੰਕੜਾ ਕੀਤਾ ਪਾਰ


 ਮਜੀਠਾ/ਜਸਪਾਲ ਸਿੰਘ ਗਿੱਲ

ਤਹਿਸੀਲ ਦਫਤਰ ਮਜੀਠਾ ਵਿਖੇ ਬਤੌਰ ਕਾੱਨਗੋ ਡਿਊਟੀ ਕਰ ਰਹੇ ਹਰਜਿੰਦਰ ਸਿੰਘ ਆਪਣੀ ਉਮਰ ਦੇ 58 ਸਾਲ ਪੂਰੇ ਕਰਨ ਉਪਰੰਤ ਆਪਣੀ ਸੇਵਾ ਤੋ ਸੇਵਾ ਮੁਕਤ ਹੋ ਗਏ। ਹਰਜਿੰਦਰ ਸਿੰਘ ਦੀ ਸੇਵਾ ਮੁਕਤੀ ਤੇ ਤਹਿਸੀਲ ਕੰਪਲੈਕਸ ਮਜੀਠਾ ਦੇ ਤ਼ਹਿਸੀਲਦਾਰ ਰਤਨਜੀਤ ਖੁੱਲਰ, ਦਫਤਰ ਦੇ ਸਮੁੱਚੇ ਸਟਾਫ ਅਤੇ ਪਟਵਾਰੀਆਂ ਵਲੋ ਸ਼ਾਨਦਾਰ ਵਿਦਾਇਗੀ ਪਾਰਟੀ ਦਾ ਆਯੋਜਨ ਕੀਤਾ ਗਿਆ।

ਜਿਸ ਦੌਰਾਨ ਹਰਜਿੰਦਰ ਸਿੰਘ ਨੂੰ ਸੇਵਾ ਮੁਕਤੀ ਤੇ ਵਧਾਈ ਦਿੰਦੇ ਹੋਏ ਲੰਮੀ ਉਮਰ ਦੀ ਕਾਮਨਾ ਕਰਦੇ ਹੋਏ ਤਹਿਸੀਲਦਾਰ ਰਤਨਜੀਤ ਖੁੱਲਰ ਨੇ ਕਿਹਾ ਕਿ ਹਰਜਿੰਦਰ ਸਿੰਘ ਨੇ ਤਹਿਸੀਲ ਮਜੀਠਾ ਵਿਚ ਬਹੁਤ ਹੀ ਇਮਾਨਦਾਰੀ ਅਤੇ ਲਗਨ ਨਾਲ ਕੰਮ ਕੀਤਾ ਹੈ ਅਤੇ ਕਦੀ ਵੀ ਕਿਸੇ ਸਿ਼ਕਾਇਤ ਦਾ ਮੋਕਾ ਨਹੀ ਦਿੱਤਾ।

ਉਨ੍ਹਾਂ ਨੇ ਆਪਣੀਆਂ ਸੇਵਾਵਾਂ ਬਿਨਾਂ ਕਿਸੇ ਲਾਲਚ ਅਤੇ ਭੈਅ ਦੇ ਨਿਰਵਿਘਨ ਦਿੱਤੀਆਂ ਹਨ। ਦਫਤਰ ਕਾੱਨਗੋ ਨਰਿੰਦਰ ਕੁਮਾਰ ਨੇ ਆਪਣੇ ਸੰਬੋਧਨ ਦੌਰਾਨ ਦੱਸਿਆ ਕਿ ਸ਼੍ਰੀ ਹਰਜਿੰਦਰ ਸਿੰਘ ਨੇ ਵੱਖ ਵੱਖ ਸਟੇਸ਼ਨਾਂ ਤੇ ਵੱਖ ਵੱਖ ਅਹੁਦਿਆਂ ਤੇ ਕੰਮ ਕਰਦਿਆਂ ਕਨੂੰਨ ਦੇ ਦਾਇਰੇ ਅੰਦਰ ਰਹਿ ਕੇ ਆਪਣੀਆਂ ਸੇਵਾਵਾਂ ਦਿੱਤੀਆਂ ਹਨ।

ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਸੇਵਾ ਮੁਕਤ ਹੋਣ ਤੋ ਬਾਅਦ ਵੀ ਉਨ੍ਹਾਂ ਦੀਆਂ ਸੇਵਾਵਾਂ ਲੋੜ ਪੈਣ ਤੇ ਲੈਦੇ ਰਹਿਣਗੇ। ਤਹਿਸੀਲਦਾਰ ਰਤਨਜੀਤ ਖੁੱਲਰ ਅਤੇ ਸਮੂਹ ਪਟਵਾਰੀਆਂ, ਤਹਿਸੀਲ ਦੇ ਕਰਮਚਾਰੀਆਂ, ਐਸਡੀਐਮ ਦਫਤਰ ਦੇ ਕਰਮਚਾਰੀਆਂ ਨੇ ਸਨਮਾਨ ਚਿੰਨ੍ਹ ਅਤੇ ਤੋਹਫੇ ਦੇਕੇ ਸਨਮਾਨਿਤ ਕੀਤਾ। ਇਸ ਮੌਕੇ ਤਹਿਸੀਲਦਾਰ ਰਤਨਜੀਤ ਖੁੱਲਰ, ਦਫਤਰ ਕਾੱਨਗੋ ਨਰਿੰਦਰ ਕੁਮਾਰ, ਬਲਵਿੰਦਰ ਸਿੰਘ, ਹਰਜੀਤ ਸਿੰਘ, ਕੁਲਦੀਪ ਸਿੰਘ ਸਾਰੇ ਕਾਨੁਗੋ, ਮਨਜਿੰਦਰ ਸਿੰਘ ਰਿਟਾ: ਕਾੱਨਗੋ, ਪਟਵਾਰ ਯੂਨੀਅਨ ਮਜੀਠਾ ਦੇ ਪ੍ਰਧਾਨ ਪ੍ਰਿਥੀਪਾਲ ਸਿੰਘ, ਸੰਦੀਪ ਸਿੰਘ ਬੋਪਾਰਾਏ, ਜਸਵਿੰਦਰ ਸਿੰਘ, ਕਵਲਅਵਤਾਰ ਸਿੰਘ, ਸੰਜੀਵ ਕੁਮਾਰ, ਜੋਬਨਜੀਤ ਸਿੰਘ, ਅਜੀਤ ਸਿੰਘ, ਰੁਪਿੰਦਰ ਕੌਰ, ਮਨਬੀਰ ਸਿੱੰਘ ਮੱਲੀ, ਰਣਜੀਤ ਸਿੰਘ, ਏਐਸਐਮ ਸੰਦੀਪ ਕੌਰ, ਰੀਡਰ ਟੂ ਐਸਡੀਐਮ ਵਰਿੰਦਰ ਭਾਟੀਆ, ਲਿਆਸ ਮਸੀਹ, ਹਰਪ੍ਰੀਤ ਸਿੰਘ, ਦੀਪਕ ਭੱਟੀ, ਸੁਖਵਿੰਦਰ ਸਿੰਘ ਰੀਡਰ, ਸੰਜੀਵ ਕੁਮਾਰ ਆਰ.ਸੀ, ਹਰਪ੍ਰੀਤ ਸਿੰਘ, ਜਤਿੰਦਰ ਸਿੰਘ ਆਦਿ ਹਾਜ਼ਰ ਸਨ।

Share this News