Total views : 5507100
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ /ਜਸਕਰਨ ਸਿੰਘ
ਖੇਤੀਬਾੜੀ ਵਿਭਾਗ ਵੱਲੋਂ ਮਾਨਯੋਗ ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਜੀ ਦੀ ਗਤੀਸ਼ੀਲ ਅਗਵਾਈ ਹੇਠ ਅਤੇ ਕੈਬਨਿਟ ਖੇਤੀਬਾੜੀ ਪੰਚਾਇਤਾਂ ਐਨ ਆਰ ਆਈ ਮੰਤਰੀ ਸ ਕੁਲਦੀਪ ਸਿੰਘ ਧਾਲੀਵਾਲ ਦੇ ਨਿਰਦੇਸ਼ਾਂ ਤਹਿਤ ਜ਼ਿਲ੍ਹਾ ਮੁੱਖ ਖੇਤੀਬਾੜੀ ਅਫ਼ਸਰ ਸ ਜਤਿੰਦਰ ਸਿੰਘ ਗਿੱਲ ਦੀ ਯੋਗ ਅਗਵਾਈ ਹੇਠ ਬਾਸਮਤੀ ਦੀ ਕਾਸ਼ਤ ਹੇਠ ਰਕਬਾ ਵਧਾਉਣ ਲਈ ਚੁਣੇ ਗਏ ਸੁਪਰਵਾਈਜਰਾਂ ਅਤੇ ਕਿਸਾਨ ਮਿੱਤਰਾਂ ਦਾ ਟ੍ਰੇਨਿੰਗ ਪ੍ਰੋਗਰਾਮ ਕਰਵਾਇਆ ਗਿਆ।
ਚੇਅਰਮੈਨ ਪਨਗ੍ਰੇਨ ਪੰਜਾਬ ਸ ਬਲਦੇਵ ਸਿੰਘ ਮਿਆਦੀਆਂ ਮੁੱਖ ਮਹਿਮਾਨ ਵਜੋਂ ਪੁੱਜੇ
ਜਿਸ ਵਿਚ ਚੇਅਰਮੈਨ ਪਨਗ੍ਰੇਨ ਪੰਜਾਬ ਸ ਬਲਦੇਵ ਸਿੰਘ ਮਿਆਦੀਆਂ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਅਤੇ ਡਾਇਰੈਕਟਰ ਖੇਤੀਬਾੜੀ ਤੋਂ ਸ ਜਸਵੰਤ ਸਿੰਘ ਸੰਯੁਕਤ ਡਾਇਰੈਕਟਰ ਖੇਤੀਬਾੜੀ ਹਾਇਡਰੋਲੋਜੀ ਪੰਜਾਬ ਵਿਸ਼ੇਸ਼ ਤੌਰ ਤੇ ਪੁੱਜੇ।ਇਸ ਪ੍ਰੋਗਰਾਮ ਵਿਚ ਮੈਡਮ ਪਦਮਨੀ.ਸ ਨਵਲਗੁੱਡ ਫੈਲੋ ਇੰਡੀਅਨ ਐਡਮਨਇਸਟਰਨਸਇਵ ਫੈਲੋਸ਼ਿਪ, ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਵੀ ਉੱਚੇਚੇ ਤੌਰ ਤੇ ਸ਼ਾਮਿਲ ਹੋਏ। ਇਸ ਟ੍ਰੇਨਿੰਗ ਪ੍ਰੋਗਰਾਮ ਵਿਚ ਗੁਰਦਾਸਪੁਰ, ਫਿਰੋਜ਼ਪੁਰ, ਫਾਜ਼ਿਲਕਾ , ਮੁਕਤਸਰ, ਤਰਨਤਾਰਨ, ਅੰਮ੍ਰਿਤਸਰ ਆਦਿ ਜ਼ਿਲਿਆਂ ਦੇ ਸੁਪਰਵਾਈਜਰਾਂ ਨੇ ਹਿੱਸਾ ਲਿਆ।ਇਸ ਟ੍ਰੇਨਿੰਗ ਪ੍ਰੋਗਰਾਮ ਵਿਚ ਟ੍ਰੇਨਿੰਗ ਲੈਣ ਆਏ ਸੁਪਰਵਾਈਜਰਾਂ ਨੂੰ ਕਿਸਾਨ ਮਿੱਤਰਾਂ ਅਤੇ ਇਲਾਕੇ ਦੇ ਅਗਾਂਹਵਧੂ ਕਿਸਾਨਾਂ ਨੂੰ ਮਿਆਰੀ ਬਾਸਮਤੀ ਦੀ ਕਾਸ਼ਤ ਸਬੰਧੀ ਤਕਨੀਕੀ ਜਾਣਕਾਰੀ ਡਾ ਰਿਤੇਸ਼ ਸ਼ਰਮਾ ਪ੍ਰਿੰਸੀਪਲ ਸਾਇੰਟਿਸਟ ਬਾਸਮਤੀ ਐਕਸਪੋਰਟ ਡਿਵੈਲਪਮੈਂਟ ਫੈਡਰੇਸ਼ਨ,ਡਾ ਰਮਿੰਦਰ ਕੌਰ ਫ਼ਸਲ ਵਿਗਿਆਨੀ ਕੇ ਵੀ ਕੇ,,ਡਾ ਆਸਥਾ ਪਲਾਂਟ ਪਥਾਲੋਜਿਸਟ ਕੇ ਵੀ ਕੇ, ਸਹਾਇਕ ਪੌਦ ਸੁਰੱਖਿਆ ਅਫ਼ਸਰ ਅਮਰਜੀਤ ਸਿੰਘ ਬੱਲ ਨੇ ਆਪਣੇ ਵਿਸੇ ਤੇ ਜਾਣਕਾਰੀ ਦਿੱਤੀ।
ਜ਼ਿਲ੍ਹਾ ਮੁੱਖ ਖੇਤੀਬਾੜੀ ਅਫ਼ਸਰ ਸ ਜਤਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਸਾਓਣੀ 2023 ਦੌਰਾਨ ਇਕ ਲੱਖ ਤੀਹ ਹਜ਼ਾਰ ਹੈਕਟੇਅਰ ਰਕਬਾ ਬਾਸਮਤੀ ਦੀ ਕਾਸ਼ਤ ਹੇਠ ਲਿਆਉਣ ਲਈ ਅੰਮ੍ਰਿਤਸਰ ਜ਼ਿਲ੍ਹੇ ਅੰਦਰ ਟੀਚਾ ਮਿੱਥਿਆ ਹੈ। ਸੁਯੰਕਤ ਡਾਇਰੈਕਟਰ ਸ ਜਸਵੰਤ ਸਿੰਘ ਨੇ ਕਿਹਾ ਕਿ ਬਾਸਮਤੀ ਦੀ ਕਾਸ਼ਤ ਨੂੰ ਪ੍ਰਫੁੱਲਿਤ ਕਰਨ ਲਈ ਪੰਜਾਬ ਸਰਕਾਰ ਵੱਲੋਂ ਪਸਾਰ ਗਤੀਵਿਧੀਆਂ ਨੂੰ ਵੱਧ ਤੋਂ ਵੱਧ ਕਿਸਾਨਾਂ ਤੱਕ ਪਹੁਚਾਉਣ ਲਈ ਜ਼ਿਲ੍ਹਾ ਅੰਮ੍ਰਿਤਸਰ ਅੰਦਰ 365 ਕਿਸਾਨ ਮਿੱਤਰਾਂ ਅਤੇ 27 ਸੁਪਰਵਾਈਜਰਾਂ ਦੀ ਨਿਯੁਕਤੀ ਕੀਤੀ ਗਈ ਹੈ ਜੋ ਬਾਸਮਤੀ ਦੀ ਤਕਨੀਕੀ ਜਾਣਕਾਰੀ ਕਿਸਾਨਾਂ ਤੱਕ ਪਹੁੰਚਣ ਲਈ ਅਤੇ ਕਾਸ਼ਤ ਵਧਾਉਣ ਲਈ ਖੇਤੀਬਾੜੀ ਵਿਭਾਗ ਦੀ ਅਗਵਾਈ ਵਿੱਚ ਕੰਮ ਕਰਨਗੇ।ਇਸ ਮੌਕੇ ਬਾਸਮਤੀ ਐਕਸਪੋਰਟ ਐਸੋਸੀਏਸ਼ਨ ਦੇ ਅਸ਼ੋਕ ਸੇਠੀ, ਐਸ ਐਮ ਐਸ ਐਗਰੋਨੋਮੀ/ ਨੌਡਲ ਅਫਸਰ ਸੁਖਰਾਜਬੀਰ ਸਿੰਘ ਗਿੱਲ,ਖੇਤੀ ਅਫਸਰ ਬਲਜਿੰਦਰ ਸਿੰਘ ਸੰਧੂ, ਵਿਸਥਾਰ ਅਫਸਰ ਪ੍ਰਭਦੀਪ ਸਿੰਘ ਗਿੱਲ ਚੇਤਨਪੁਰਾ, ਮਨਵਿੰਦਰ ਸਿੰਘ ਏ ਈ ਓ, ਸਿਮਰਨਜੀਤ ਸਿੰਘ ਏ ਈ ਓ, ਗੁਰਜੀਤ ਸਿੰਘ, ਹਰਪ੍ਰੀਤ ਸਿੰਘ ਏ ਈ ਓ, ਹਰਗੁਰਨਾਹਦ ਸਿੰਘ ਏ ਈ ਓ,ਜਗਬੀਰ ਸਿੰਘ ਸਬ ਇੰਸਪੈਕਟਰ ,ਜਤਿਨ ਕੁਮਾਰ ਬੀ ਟੀ ਐਮ ਆਦਿ ਅਧਿਕਾਰੀ ਕਰਮਚਾਰੀ ਹਾਜ਼ਰ ਸਨ।ਇਸ ਮੌਕੇ ਸਟੇਜ ਸਕੱਤਰ ਦੀ ਭੂਮਿਕਾ ਜਗਬੀਰ ਸਿੰਘ ਸਬ ਇੰਸਪੈਕਟਰ ਨੇ ਨਿਭਾਈ।