ਇੰਸ: ਚਰਨਜੀਤ ਸਿੰਘ ਅਤੇ ਏ.ਐਸ.ਆਈ ਇੰਦਰਮੋਹਨ ਨੇ ਵਾਹਨ ਚਾਲਕਾਂ ਨੂੰ ਟ੍ਰੈਫਿਕ ਨਿਯਮਾਂ ਤੋਂ ਕਰਵਾਇਆ ਜਾਣੂ

4677396
Total views : 5510235

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਰਈਆ /ਬਲਵਿੰਦਰ ਸਿੰਘ ਸੰਧੂ ‌ ‌

ਜ਼ਿਲ੍ਹਾ ਟ੍ਰੈਫਿਕ ਐਜੂਕੇਸ਼ਨ ਸੈਲ ਵੱਲੋਂ ਮਾਨਯੋਗ ਵਧੀਕ ਡਾਇਰੈਕਟਰ ਜਨਰਲ ਪੁਲਿਸ ਟੈਫਿਕ ਤੇ ਡਾਇਰੈਕਟਰ ਜਨਰਲ ਲੀਡ ਰੋਡ ਸੇਫਟੀ ਪੰਜਾਬ  ਵੱਲੋਂ ਮਨਾਏ ਜਾ ਰਿਹੇ ਸਤਵੇਂ ਸੰਯੁਕਤ ਰਾਸ਼ਟਰ ਗਲੋਬਲ ਰੋਡ ਸੇਫਟੀ ਹਫਤੇ 15 ਮਈ ਤੋਂ 21ਮਈ ਤੱਕ ਦੀ ਸ਼ੁਰੂਆਤ ਅੱਜ ਨੈਸ਼ਨਲ ਹਾਈਵੇ ਟੋਲ ਪਲਾਜਾ ਜੀਟੀ ਰੋਡ ਮਾਨਾਂਵਾਲਾ ਤੋਂ ਕੀਤੀ ਗਈ । ਜਿਸ ਵਿੱਚ ਟ੍ਰੈਫਿਕ ਦੇ ਜਿਲਾ ਇੰਚਾਰਜ ਚਰਨ ਜੀਤ ਸਿੰਘ ਅਤੇ ਟ੍ਰੈਫਿਕ ਐਜੂਕੇਸ਼ਨ ਸੈਲ ਅੰਮ੍ਰਿਤਸਰ ( ਦਿਹਾਤੀ ) ਦੇ ਏਐਸਆਈ ਇੰਦਰ ਮੋਹਨ ਸਿੰਘ ਨੇ ਆਮ ਪਬਲਿਕ, ਟੈਕਸੀ ਡਰਾਈਵਰਾਂ ਥ੍ਰੀ ਵੀਲਰ ਚਾਲਕਾਂ ਨੂੰ ਸ਼ਾਮਲ ਕਰਕੇ ਟ੍ਰੈਫਿਕ ਸਬੰਧੀ ਇਸ਼ਤਿਹਾਰ ਤੇ ਟ੍ਰੈਫਿਕ ਬੈਜਿਜ ਵੰਡੇ ਅਤੇ ਟ੍ਰੈਫਿਕ ਨਿਯਮਾਂ ਦੀ ਜਾਣਕਾਰੀ ਦਿੱਤੀ।

ਸਪੈਸ਼ਲ ਚੈਕਿੰਗ ਕਰਕੇ ਟੂਵੀਲਰ ਚਾਲਕਾਂ ਨੂੰ ਹੈਲਮੇਟ ਪਾਉਣ ਤੇ ਗੱਡੀ ਚਲਾਉਣ ਸਮੇਂ ਸ਼ੀਟ ਬੈਲਟ ਲਗਾਉਣ ਲਈ ਜਾਗਰੂਕ ਕੀਤਾ ਗਿਆ ਤੇ ਸੀਟਬੈਲਟ ਦੀ ਅਹਿਮੀਅਤ ਬਾਰੇ ਜਾਨਕਾਰੀ ਦਿੱਤੀ ਗਈ। ਟਰੈਕਟਰ ਟਰਾਲੀਆਂ ਥ੍ਰੀਵੀਲਰ‌ ਟਰੱਕਾਂ ਤੇ ਢੋਵਾ ਢੋਵਾਈ ਵਾਲੇ ਵਹੀਕਲਾ ਨੂੰ ਰਿਫਲੈਕਟਰ ਲਗਾਏ ਤੇ ਇਹਨਾਂ ਦੀ ਅਹਿਮੀਅਤ ਬਾਰੇ ਜਾਗਰੂਕ ਕੀਤਾ ਗਿਆ। ਇਸ ਮੌਕੇ ਸੁਰਵੀਜਨ ਅਫਸਰ ਏਐਸਆਈ ਰਣਜੀਤ ਸਿੰਘ, ਏਐਸਆਈ ਹਰਦਿਆਲ ਸਿੰਘ ਥਾਨਾ ਸਾਂਝ ਕੇਂਦਰ ਜੰਡਿਆਲਾ ਗੁਰੂ, ਏਐਸਆਈ ਰਣਜੀਤ ਸਿੰਘ ਸਾਂਝ ਕੇਂਦਰ, ਐਚ ਸੀ ਦਵਿੰਦਰ ਪਾਲ ਸਿੰਘ, ਸੀਟੀ ਕਮਲਦੀਪ ਸਿੰਘ, ਐਚਸੀ ਕੁਲਵਿੰਦਰ ਕੌਰ, ਐਚ ਸੀ ਮੇਜਰ ਸਿੰਘ, ਆਰਤੀ, ਸੁਰਜਨ ਸਿੰਘ, ਟੈਫਿਕ ਇੰਚਾਰਜ ਐਸ ਆਈ ਅਜੇ ਕੁਮਾਰ ਐਸ ਆਈ ਦਲਜੀਤ ਸਿੰਘ ਏ ਐਸ ਆਈ ਅਮਨਦੀਪ ਸਿੰਘ ਏਂ ਐਸ ਆਈ ਸ਼ੁਭਾਸ਼ ਚੰਦਰ ਸੁਰਜੀਤ ਸਿੰਘ ਵਿਨੋਦ ਕੁਮਾਰ ਜੀਤ ਸਿੰਘ ਅਸ਼ੋਕ ਕੁਮਾਰ ਪੁਨੀਤ ਕੁਮਾਰ ਆਦਿ ਨੇ ਹਿੱਸਾ ਲਿਆ।

Share this News