ਸਹਿਜਪ੍ਰੀਤ ਕੌਰ ਨੇ ਆਈ ਸੀ ਐਸ ਈ ਦਸਵੀਂ ਪ੍ਰੀਖਿਆ ਵਿੱਚ ਸਕੂਲ ਵਿੱਚੋਂ ਪ੍ਰਾਪਤ ਕੀਤਾ ਪਹਿਲਾ ਸਥਾਨ

4677357
Total views : 5510182

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਗੁਰਨਾਮ ਸਿੰਘ ਲਾਲੀ

ਸੇਂਟ ਫਰਾਂਸਸ ਪਬਲਿਕ ਸਕੂਲ ਅੰਮ੍ਰਿਤਸਰ ਵਿੱਚ  ਵਿੱਚ ਪੜਨ ਵਾਲੀ ਵਿਦਿਆਰਣ ਸਹਿਜਪ੍ਰੀਤ ਕੌਰ ਨੇ ਆਈ ਸੀ ਐਸ ਈ ਦਸਵੀਂ ਪ੍ਰੀਖਿਆ ਵਿੱਚ ਸਕੂਲ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ|ਇਹ ਜਾਣਕਾਰੀ ਦਿੰਦੇ ਹੋਏ ਸਕੂਲ ਦੀ ਪ੍ਰਿੰਸੀਪਲ ਸਿਸਟਰ ਪ੍ਰੀਆ ਨੇ ਦੱਸਿਆ ਕਿ ਸਹਿਜਪ੍ਰੀਤ ਕੌਰ ਸਪੁੱਤਰੀ ਸ ਹਰਮਨਪ੍ਰੀਤ ਸਿੰਘ ਪਿਛਲੇ 12 ਸਾਲਾਂ ਤੋਂ ਇਸੇ ਸਕੂਲ ਵਿਚ ਪੜ੍ਹ ਰਹੀ ਹੈ ਅਤੇ ਹਰ ਸਾਲ ਫਸਟ ਪੁਜ਼ੀਸ਼ਨ ਦੇ ਰਹਿੰਦੀ ਹੈ|

ਇਸ ਬਾਰੇ ਸਹਿਜਪ੍ਰੀਤ ਕੌਰ ਨੇ ਦੱਸਿਆ ਕਿ ਇਸ ਸਫਲਤਾ ਵਿਚ ਉਸ ਦੇ ਅਧਿਆਪਕਾਂ ਦਾ ਬਹੁਤ ਵੱਡਾ ਯੋਗਦਾਨ ਹੈ| ਇਸ ਸਫਲਤਾ ਵਿਚ ਮੇਰੇ ਪਾਪਾ ਸ: ਹਰਮਨਪ੍ਰੀਤ ਸਿੰਘ ਅਤੇ ਮਾਤਾ ਸ੍ਰੀਮਤੀ ਸੰਦੀਪ ਕੌਰ ਦੀਆਂ ਦੁਆਵਾਂ ਵੀ ਸ਼ਾਮਲ ਹਨ| ਉਹ ਗਿਆਰਵੀ ਜਮਾਤ ਵਿਚ ਮੈਡੀਕਲ ਦੀ ਪੜ੍ਹਾਈ ਕਰਕੇ ਡਾਕਟਰ ਬਣ ਕੇ ਦੇਸ਼ ਦੀ ਸੇਵਾ ਕਰਨਾ ਚਾਹੁੰਦੀ ਹੈ|ਸਹਿਜਪ੍ਰੀਤ ਕੌਰ ਨੇ ਆਈ ਸੀ ਐਸ ਈ ਦਸਵੀਂ ਪ੍ਰੀਖਿਆ ਵਿੱਚ ਸਕੂਲ ਵਿੱਚੋਂ ਪ੍ਰਾਪਤ ਕੀਤਾ ਪਹਿਲਾ ਸਥਾਨ

Share this News