ਗੁਰੁ ਨਗਰੀ ਅੰਮ੍ਰਿਤਸਰ ‘ਚ ਆਉਣ ਵਾਲੇ ਸ਼ਰਧਾਲੂਆਂ ਨੂੰ ਪੁਲਿਸ ਨੇ ਪਾਰਕਿੰਗ ਤੇ ਸ਼ੀਸਿਆਂ ਤੇ ਲਗਾਈਆਂ ਕਾਲੀਆਂ ਜਾਲੀਆਂ ਬਾਰੇ ਕੀਤਾ ਜਾਗਰੂਕ

4677632
Total views : 5510694

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਗੁਰਨਾਮ ਸਿੰਘ ਲਾਲੀ

ਥਾਣਾਂ ਬੀ ਡਵੀਜਨ ਦੀ ਪੁਲਿਸ ਵਲੋ ਥਾਣਾਂ ਮੁੱਖੀ ਇੰਸ਼; ਸ਼ਿਵਦਰਸ਼ਨ ਸਿੰਘ ਦੀ ਅਗਵਾਈ ਵਿੱਚ ਘਿਉ ਮੰਡੀ ਵਿਖੇ ਲਗਾਏ ਨਾਕੇ ਦੌਰਾਨ ਉਥੇ ਤਾਇਨਾਤ ਏ.ਐਸ.ਆਈ ਕੁਲਦੀਪ ਸਿੰਘ ਤੇ ਪੁਲਿਸ ਕਾਂਸਟੇਬਲ ਕੰਵਲਦੀਪ ਸਿੰਘ ਨੇ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਆਉਣ ਵਾਲੇ ਸ਼ਰਧਾਲੂਆਂ ਨੂੰ ਜਿਥੇ ਕਾਰਕ ਪਾਰਕ ਕਰਨ ਸਬੰਧੀ ਪਾਰਕਿੰਗ ਬਾਰੇ ਜਾਣਕਾਰੀ ਦਿੱਤੀ।

ਉਥੇ ਕਾਰਾਂ ਦੇ ਸ਼ੀਸਿਆਂ ਤੇ ਲਗਾਈਆਂ ਕਾਲੀਆਂ ਜਾਲੀਆਂ ਨੂੰ ਬੜੇ ਪਿਆਰ ਨਾਲ ਉਤਾਰਨ ਦੀ ਆਪੀਲ ਕਰਦਿਆ ਕਿਹਾ ਕਿ ਕਾਲੀਆਂ ਫਿਲਮਾਂ ਤੇ ਕਾਲੀਆਂ ਜਾਲੀਆਂ ਵਿੱਚ ਕੋਈ ਫਰਕ ਨਹੀ। ਨਿਮਰਤਾ ਨਾਲ ਸ਼ਰਧਾਲੂਆਂ ਨਾਲ ਪੇਸ਼ ਆਈ ਪੁਲਿਸ ਪਾਰਟੀ ਦੀ ਬਾਹਰੋ ਆਉਣ ਵਾਲੇ ਸ਼ਰਧਾਲੂਆਂ ਵਲੋ ਕਾਫੀ ਸਹਾਰਨਾ ਕੀਤੀ ਗਈ।

Share this News