‘ਆਪ’ ਦਾ ਜਿਲਾ ਪੱਧਰੀ ਆਗੂ ਐਨ.ਆਰ.ਆਈ ਦੀ ਪਤਨੀ ਨੂੰ ਮੋਬਾਇਲ’ਤੇ ਇਤਰਾਜਯੋਗ ਸੁਨੇਹੇ ਭੇਜਣ ਦੇ ਦੋਸ਼ਾਂ ਹੇਠ ਗ੍ਰਿਫਤਾਰ

4677632
Total views : 5510694

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਤਰਨ ਤਾਰਨ/ਜਸਬੀਰ ਸਿੰਘ ਲੱਡੂ, ਲਾਲੀ ਕੈਰੋ

ਐੱਨ.ਆਰ. ਆਈ  ਦੀ ਪਤਨੀ ਨੂੰ ਵ੍ਹਟਸਐਪ ਗਰੁੱਪ ‘ਚ ਇਤਰਾਜ਼ਯੋਗ ਸੁਨੇਹੇ ਭੇਜਣ ਦੇ ਕਥਿਤ ਦੋਸ਼ ਹੇਠ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਪਾਰਟੀ ਦੇ ਸਾਬਕਾ ਸੈਨਿਕ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਵਰਗੀ ਜ਼ਿੰਮੇਵਾਰੀ ਨਿਭਾ ਚੁੱਕੇ ਵਿਅਕਤੀ ਵਿਰੁੱਧ ਥਾਣਾ ਸ੍ਰੀ ਗੋਇੰਦਵਾਲ ਸਾਹਿਬ ਦੀ ਪੁਲਿਸ ਨੇ ਕੇਸ ਦਰਜ ਕੀਤਾ ਹੈ। ਇੰਨਾ ਹੀ ਨਹੀਂ, ਉਕਤ ਵਿਅਕਤੀ ਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ ਹੈ।

ਇਕ ਮਹਿਲਾ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਸਦਾ ਪਤੀ ਵਿਦੇਸ਼ ਰਹਿੰਦਾ ਹੈ ਤੇ ਉਹ ਇਕ ਘਰੇਲੂ ਔਰਤ ਹੈ। ਉਸਦੇ ਮੋਬਾਈਲ ਨੰਬਰ ’ਤੇ ਚਲਦੇ ਵ੍ਹਟਸਐਪ ਉੱਪਰ 28 ਅਪ੍ਰੈਲ ਨੂੰ ਰਾਤ ਕਰੀਬ ਸਵਾ 8 ਵੱਖ-ਵੱਖ ਨੰਬਰਾਂ ਤੋਂ ਵਟਸਐਪ ਮੈਸੇਜ ਤੇ ਫੋਨ ਕਾਲਾਂ ਆਉਣੀਆਂ ਸ਼ੁਰੂ ਹੋ ਗਈਆਂ। ਜਿਸ ਵਿਚ ਉਸ ਨਾਲ ਭੱਦੀ ਸ਼ਬਦਾਵਲੀ ਵਰਤੀ ਗਈ।

ਫਿਰ ਕਿਸੇ ਹੋਰ ਮੋਬਾਈਲ ਫੋਨ ਨੰਬਰ ਤੋਂ ਉਸਦੇ ਵ੍ਹਟਸਐਪ ਮੈਸੇਜ ਆਏ, ਜਿਸ ਨੇ ਦੱਸਿਆ ਕਿ ਇਕ ਵਟਸਐਪ ਗਰੁੱਪ ਵਿਚ ਉਸਦੇ ਖ਼ਿਲਾਫ਼ ਇਤਰਾਜ਼ਯੋਗ ਭਾਸ਼ਾ ਵਿਚ ਮੈਸੇਜ ਪਾਇਆ ਗਿਆ ਹੈ। ਜਿਸ ਦਾ ਸਕਰੀਨ ਸ਼ਾਟ ਉਸਨੇ ਵੇਖਿਆ ਤਾਂ ਉਸਦੇ ਪੈਰਾਂ ਹੇਠੋ ਜਮੀਨ ਖਿਸਕ ਗਈ ਕਿਉਂਕਿ ਗਰੁੱਪ ਵਿਚ ਉਸਦੀ ਇੱਜ਼ਤ ਨੂੰ ਤਾਰ-ਤਾਰ ਕਰਨ ਵਾਲੇ ਸ਼ਬਦ ਲਿਖੇ ਹੋਏ ਸਨ ।ਜਦੋਂ ਗਰੁੱਪ ਵਿਚ ਮੈਸੇਜ ਪਾਉਣ ਵਾਲੇ ਨੰਬਰ ਨੂੰ ਟਰੂ ਕਾਲਰ ’ਤੇ ਸਰਚ ਕਰਕੇ ਵੇਖਿਆ ਤਾਂ ਇਹ ਨੰਬਰ ਹਰਪ੍ਰੀਤ ਸਿੰਘ ਪੁੱਤਰ ਮੰਗਵੰਤ ਸਿੰਘ ਵਾਸੀ ਛਾਪੜੀ ਸਾਹਿਬ ਦੇ ਨਾਂ ’ਤੇ ਹੋਣ ਦੀ ਜਾਣਕਾਰੀ ਮਿਲੀ। ਉਸ ਵੱਲੋਂ ਗਰੁੱਪ ਵਿਚ ਗਲਤ ਸੁਨੇਹੇ ਪਾਉਣ ਕਰ ਕੇ ਉਸ ਨੂੰ ਵੱਖ-ਵੱਖ ਨੰਬਰਾਂ ਤੋਂ ਫੋਨ ਆਉਣੇ ਸ਼ੁਰੂ ਹੋ ਗਏ। ਸ਼ਰਮ ਦੇ ਮਾਰੇ ਪਹਿਲਾਂ ਤਾਂ ਉਸ਼ ਨੇ ਕਿਸੇ ਨਾਲ ਇਹ ਗੱਲ ਸਾਂਝੀ ਨਹੀਂ ਕੀਤੀ ਪਰ ਹੁਣ ਉਸਨੇ ਆਪਣੀ ਸੱਸ ਅਤੇ ਮਾਮੇ ਨੂੰ ਨਾਲ ਲੈ ਕੇ ਮਾਮਲਾ ਪੁਲਿਸ ਦੇ ਧਿਆਨ ਵਿਚ ਲੈ ਆਂਦਾ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਸ੍ਰੀ ਗੋਇੰਦਵਾਲ ਸਾਹਿਬ ਦੇ ਮੁਖੀ ਇੰਸਪੈਕਟਰ ਰਜਿੰਦਰ ਸਿੰਘ ਨੇ ਦੱਸਿਆ ਕਿ ਹਰਪ੍ਰੀਤ ਸਿੰਘ ਪੁੱਤਰ ਮਗਵੰਤ ਸਿੰਘ ਦੇ ਖ਼ਿਲਾਫ਼ ਜ਼ੇਰੇ ਧਾਰਾ 509 ਆਈਪੀਸੀ, 67-ਏ ਆਈਟੀ ਐਕਟ ਦੇ ਤਹਿਤ ਕੇਸ ਦਰਜ ਕਰ ਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

Share this News