Total views : 5510981
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਚਵਿੰਡਾ ਦੇਵੀ/ਵਿੱਕੀ ਭੰਡਾਰੀ
ਸਥਾਨਕ ਕਸਬੇ ‘ਚ ਚੱਲ ਰਹੇ ਸੇਂਟ ਸੋਲਜਰ ਇਲੀਟ ਕਾਨਵੈਂਟ ਸਕੂਲ ਚਵਿੰਡਾ ਦੇਵੀ ਦਾ 10ਵੀੰ ਦੀ ਸੀ.ਬੀ.ਐਸ.ਈ ਦੀ ਪ੍ਰੀਖਿਆ ਵਿੱਚ ਸ਼ਲਾਘਾਯੋਗ ਪ੍ਰਦਰਸ਼ਨ ਰਿਹਾ। ਇਸ ਪ੍ਰੀਖਿਆ ਵਿਚ ਸੁੱਭਨੂਰ ਕੌਰ ਨੇ 96.2 ਪ੍ਰਤੀਸ਼ਤ ਲੈ ਕੇ ਪਹਿਲਾ ਸਥਾਨ, ਨਵਦੀਪ ਸਿੰਘ ਨੇ 94.4 ਪ੍ਰਤੀਸ਼ਤ ਲੈ ਕੇ ਦੂਜਾ ਸਥਾਨ, ਅਵਿਨਾਸ਼ ਰੈਡੀ ਨੇ 93.4 ਪ੍ਰਤੀਸ਼ਤ ਲੈ ਕੇ ਤੀਜਾ ਸਥਾਨ, ਰਸਮੀਨ ਕੌਰ ਨੇ 92.8 ਪ੍ਰਤੀਸ਼ਤ ਲੈ ਕੇ ਚੌਥਾ ਸਥਾਨ, ਕਿਰਨਪ੍ਰੀਤ ਕੌਰ ਨੇ 91.4 ਪ੍ਰਤੀਸ਼ਤ ਲੈ ਕੇ ਪੰਜਵਾਂ ਸਥਾਨ, ਨਵਰੀਤ ਬਾਵਾ ਨੇ 91.2 ਪ੍ਰਤੀਸ਼ਤ ਲੈ ਕੇ ਛੇਵਾਂ ਸਥਾਨ ਹਾਸਲ ਕੀਤਾ। ਉਸਤਤਪਾਲ ਸਿੰਘ ਨੇ 90.6 ਪ੍ਰਤੀਸ਼ਤ ਲੈ ਕੇ ਸੱਤਵਾਂ ਸਥਾਨ ਹਾਸਿਲ ਕੀਤਾ। ਇਸ ਸਕੂਲ ਦੇ 29 ਵਿਦਿਆਰਥੀਆਂ ਨੇ 80 ਤੋਂ 100 ਪ੍ਰਤੀਸ਼ਤ ਅੰਕ ਹਾਸਲ ਕੀਤੇ।
ਵਿਦਿਆਰਥੀਆਂ ਨੇ ਕੰਪਿਊਟਰ ਵਿਸ਼ੇ ਵਿੱਚ 100 ਪ੍ਰਤੀਸ਼ਤ, ਪੰਜਾਬੀ ਵਿਸ਼ੇ ਵਿੱਚੋਂ 100 ਪ੍ਰਤੀਸ਼ਤ, ਸਮਾਜਿਕ ਸਿੱਖਿਆ ਵਿਸ਼ੇ ਵਿਚੋਂ 96 ਪ੍ਰਤੀਸ਼ਤ, ਸਾਇੰਸ ਵਿਸ਼ੇ ਵਿੱਚ 95 ਪ੍ਰਤੀਸ਼ਤ, ਅੰਗਰੇਜ਼ੀ ਵਿਸ਼ੇ ਵਿੱਚੋ 94 ਪ੍ਰਤੀਸ਼ਤ, ਗਣਿਤ ਵਿਸ਼ੇ ਵਿਚੋਂ 94 ਪ੍ਰਤੀਸ਼ਤ ਅੰਕ ਪ੍ਰਾਪਤ ਕੀਤੇ।
ਇਸ ਸਮੇਂ ਸਕੂਲ ਦੇ ਡਾਇਰੈਕਟਰ ਡਾ. ਮੰਗਲ ਸਿੰਘ ਕਿਸ਼ਨਪੁਰੀ ਨੇ ਸਭ ਨੂੰ ਵਧਾਈ ਦਿੱਤੀ ਤੇ ਇਸ ਸ਼ਾਨਦਾਰ ਨਤੀਜੇ ਦਾ ਸਿਹਰਾ ਪ੍ਰਿੰਸੀਪਲ ਮੈਡਮ ਅਮਨਦੀਪ ਕੌਰ, ਵਿਦਿਆਰਥੀਆਂ, ਅਧਿਆਪਕਾਂ ਅਤੇ ਮਾਪਿਆਂ ਦੇ ਸਿਰ ਬੰਨ੍ਹਿਆ। ਜਿਨ੍ਹਾਂ ਦੀ ਮਿਹਨਤ ਸਦਕਾ ਸਕੂਲ ਦਾ ਨਤੀਜਾ ਸ਼ਾਨਦਾਰ ਰਿਹਾ। ਇਸ ਮੌਕੇ ਤੇ ਸਕੂਲ ਦੇ ਪ੍ਰਿੰਸੀਪਲ ਮੈਡਮ ਅਮਨਦੀਪ ਕੌਰ ਨੇ ਵਿਦਿਆਰਥੀਆਂ, ਅਧਿਆਪਕਾਂ ਤੇ ਮਾਪਿਆਂ ਨੂੰ ਵਧਾਈ ਦਿੱਤੀ ਤੇ ਭਵਿੱਖ ਵਿੱਚ ਇਸੇ ਤਰ੍ਹਾਂ ਹੀ ਮਿਹਨਤ, ਲਗਨ ਤੇ ਦ੍ਰਿੜ੍ਹਤਾ ਨਾਲ ਅੱਗੇ ਵਧਣ ਦੀ ਪ੍ਰੇਰਨਾ ਦਿੱਤੀ। ਇਸ ਮੋਕੇ ਸਕੂਲ ਦੇ ਵਾਈਸ ਚੇਅਰਮੈਨ ਮਿਸਟਰ ਅਸ਼ਵਨੀ ਕਪੂਰ, ਮੈਨਜਿੰਗ ਡਾਇਰੈਕਟਰ ਮਿਸਿਜ਼ ਕੋਮਲ ਕਪੂਰ, ਮਿਸਟਰ ਸ਼ਵੀ ਕਪੂਰ ਸੀ .ਈ .ਓ , ਏ.ਸੀ ਰਾਜਵਿੰਦਰ ਕੌਰ, ਸਮੂਹ ਸਟਾਫ ਅਤੇ ਵਿਦਿਆਰਥੀ ਮੌਜੂਦ ਸਨ।