ਸਿਵਲ ਸਰਜਨ ਅੰਮ੍ਰਿਤਸਰ ਵਲੋ ਮਨਾਇਆ ਗਿਆ ਵਿਸ਼ਵ ਮਲੇਰੀਆ ਦਿਵਸ

4729049
Total views : 5596568

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ /ਹਰਪਾਲ ਸਿੰਘ

ਸਿਵਲ ਸਰਜਨ ਡਾ ਚਰਨਜੀਤ ਸਿੰਘ ਜੀ ਦੀ ਪ੍ਰਧਾਨਗੀ ਹੇਠਾਂ ਵਿਸ਼ਵ ਮਲੇਰੀਆ ਦਿਵਸ ਮੌਕੇ ਸਰਕਾਰੀ ਕੰਨਿਆਂ ਸਮਾਰਟ ਸਕੂਲ ਨਵਾਂ ਕੋਟ ਵਿਖੇ ਇਕ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਇਸ ਸਮਾਗਮ ਦੌਰਾਨ ਸਕੂਲ ਦੀਆਂ ਵਿਦਿਆਰਣਾਂ ਵਿਚਕਾਰ ਪੋਸਟਰ ਮੁਕਾਬਲੇ ਕਰਵਾਏ ਅਤੇ ਇਕ ਕਵਿਜ ਕੰਪੀਟੀਸ਼ਨ ਵੀ ਕਰਵਾਇਆ ਗਿਆ ਇਸ ਅਵਸਰ ਤੇ ਸੰਬੋਧਨ ਕਰਦਿਆ ਸਿਵਲ ਸਰਜਨ ਡਾ ਚਰਨਜੀਤ ਸਿੰਘ ਨੇ ਕਿਹਾ ਵਿਸ਼ਵ ਭਰ ਵਿਚ ਮਲੇਰੀਆ ਦਿਵਸ ਮਨਾਉਣ ਦਾ ਇਕੋ ਹੀ ਮਕਸਦ ਹੈ ਕਿ ਮਲੇਰੀਅੇ ਪ੍ਰਤੀ ਲੋਕਾਂ ਵਿਚ ਜਾਗਰੂਕਤਾ ਫੈਲਾਈ ਜਾ ਸਕੇ ਅਤੇ ਸਨ 2030 ਤੱਕ ਪੰਜਾਬ ਵਿਚੋਂ ਅਤੇ ਸਨ 2024 ਤੱਕ ਜਿਲਾ੍ ਅੰਮ੍ਰਿਤਸਰ ਵਿਚੋਂ ਮਲੇਰੀਏ ਦਾ ਖਾਤਮਾਂ ਕੀਤਾ ਜਾ ਸਕੇ।

ਉਹਨਾਂ ਕਿਹਾ ਕਿ ਜਿਲ੍ਹਾ ਅੰਮ੍ਰਿਤਸਰ ਵਿੱਚ ਪਿਛਲੇ ਸਾਲ ਦੋਰਾਨ ਮਲੇਰੀਆ ਦਾ ਕੋਈ ਵੀ ਕੇਸ ਨਹੀ ਆਇਆ, ਇਸ ਲਈ ਉਨਾਂ ਨੇ ਮਲੇਰੀਆ ਵਿੰਗ ਦੀ ਪ੍ਰਸ਼ਸਾ ਕੀਤੀ ਅਤੇ ਕਿਹਾ ਕਿ ਇਸ ਮੁਕਾਮ ਨੂੰ ਅਸੀ ਬਰਕਰਾਰ ਰੱਖਣਾ ਹੈ ਅਤੇ 2024 ਤੱਕ ਜਿਲੇ੍ਹ ਵਿਚੋਂ ਮਲੇਰੀਅੇ ਦੇ ਖਾਤਮੇ ਦਾ ਟੀਚਾ ਪੂਰਾ ਕਰਨਾ ਹੈ। ਮਲੇਰੀਆ ਤੋ ਬੱਚਣ ਲਈ ਸਭ ਤੋ ਜਿਆਦਾ ਜਰੂ੍ਰਰੀ ਹੈ ਕਿ ਮੱਛਰ ਦੀ ਪੈਦਾਵਾਰ ਨੂੰ ਹੀ ਰੋਕਿਆ ਜਾਵੇ ਕਿਉਕਿ ਇਲਾਜ ਨਾਲੋ ਪਰਹੇਜ ਜਿਆਦਾ ਜਰੂਰੀ ਹੈ।ਉਨਾਂ ਕਿਹਾ ਕਿ ਸਾਨੂੰ ਨਕਾਰਾ ਸਮਾਨ ਛੱਤ ਤੇ ਸੁਟਣ ਦੀ ਬਜਾਏ ਨਸ਼ਟ ਕਰਨਾ ਚਾਹੀਦਾ ਹੈ, ਜਾਂ ਕਬਾੜੀਏ ਨੁੰ ਦੇਣਾ ਚਾਹੀਦਾ ਹੈ। ਇਸ ਦੇ ਨਾਲ ਹੀ ਦਿਨ ਵੇਲੇ ਪੁਰੀ ਬਾਹਵਾਂ ਤੇ ਕੱਪੜੇ ਪਹਿਣੇ ਜਾਨ। ਮੱਛਰ ਭਜਾਉਣ ਵਾਲੀਆ ਕਰੀਮਾ ਆਦਿ ਦਾ ਇਸਤੇਮਾਲ ਵੀ ਸਾਨੂੰ ਮਲੇਰੀਆ ਤੋ ਬਚਾ ਸਕਦਾ ਹੈ।
ਜਿਲਾ ਅੇਪੀਡੀਮੋਲੋਜਿਸਟ ਡਾ ਮਦਨ ਮੋਹਨ ਨੇ ਇਸ ਅਵਸਰ ਤੇ ਸਬੋਧਨ ਕਰਦਿਆ ਦਸੀਆ ਕਿ ਮਲਰੀਆ ਇੱਕ ਵਾਇਰਲ ਬੁਖਾਰ ਹੈ ਜੋ ਕਿ ਮਾਦਾ ਐਨਾਫਲੀਜ ਨਾਂ ਦੇ ਮੱਛਰ ਦੇ ਕੱਟਣ ਨਾਲ ਪੈਦਾ ਹੰਦਾ ਹੈ। ਇਸ ਦੇ ਲੱਛਣ ਤੇਜ ਸਿਰਦਰਦ ਅਤੇ ਤੇਜ ਬੁਖਾਰ, ਮਾਸ ਪੇਸ਼ੀਆ ਅਤੇ ਜੋੜਾ ਦਾ ਦਰਦ, ਅੱਖਾ ਦੇ ਪਿਛਲੇ ਹਿੱਸੇ ਦਰਦ, ਉਲਟੀਆਂ, ਨੱਕ-ਮੂੰਹ ਅਤੇ ਮਸੂੜਿਆ ਵਿੱਚੋ ਖੂਨ ਵਗਣਾਂ ਆਦਿ ਹੈ। ਮਲੇਰੀਆ ਬੁਖਾਰ ਦੇ ਸ਼ੱਕ ਹੋਣ ਦੀ ਸੂਰਤ ਵਿੱਚ ਤੁਰੰਤ ਸਰਕਾਰੀ ਹਸਪਤਾਲ ਤੋ ਹੀ ਫਰੀ ਚੈਕਅੱਪ ਅਤੇ ਇਲਾਜ ਕਰਵਾਉਣ।
ਇਸ ਮੌਕੇ ਪੋਸਟਰ ਮੁਕਾਬਲੇ ਅਤੇ ਕਵਿਜ ਕੰਪੀਟੀਸ਼ਨ ਵਿਚੋਂ ਜੇਤੂ ਬੱਚਿਆਂ ਨੂੰ ਇਨਾਮ ਵੀ ਦਿੱਤੀ ਗਏ। ਇਸ ਮੌਕੇ ਤੇ ਜਿਲ੍ਹਾ ਮਾਸ ਮੀਡੀਆ ਅਫਸਰ ਅਮਰਦੀਪ ਸਿੰਘ, ਏ.ਐਮ.ਓ. ਰਾਮ ਮਹਿਤਾ, ਪਵਨ ਕੁਮਾਰ, ਹਰਵਿੰਦਰ ਸਿੰਘ, ਪ੍ਰਿੰਸੀਪਲ ਮੈਡਮ ਨਵਦੀਪ ਕੌਰ ਗਿੱਲ, ਮੈਡਮ ਸੁਰਿੰਦਰ ਕੌਰ, ਦੀਪਕ ਕੁਮਾਰ, ਮੈਡਮ ਸ਼ੁਭਕਿਰਨ ਕੌਰ, ਮੈਡਮ ਨਿਕੀਤਾ, ਮੈਡਮ ਦਿਸ਼ਾ,ਮੈਡਮ ਅਨਾਮਿਕਾ, ਸ੍ਰੀ ਵਿਜੈ ਭਾਟੀਆ, ਕੁਲਵੰਤ ਕੌਰ, ਮਿਸ ਸਵਿਤਾ, ਰਜਵੰਤ ਕੌਰ, ਮੋਨੀਕਾ ਅਤੇ ਸਮੂਹ ਸਟਾਫ ਹਾਜਰ ਸਨ।

Share this News