ਪ੍ਰਾਪਟੀ ਡੀਲਰਾਂ ਨੇ ਜਮੀਨਾਂ ਦੇ ਕੁਲੈਕਟਰ ਰੇਟਾਂ ਤੇ ਐਨ.ਓ.ਸੀ ਦੀ ਵਾਧੇ ਨੂੰ ਲੈ ਕੇ ਸਰਕਾਰ ਵਿਰੁੱਧ ਕੀਤਾ ਰੋਸ ਪ੍ਰਦਰਸ਼ਨ

4733572
Total views : 5604179

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਗੁਰਨਾਮ ਸਿੰਘ ‘ਲਾਲੀ’

ਸਥਾਨਕ ਹਲਕਾ ਕੇਂਦਰੀ ਆਉਂਦੇ ਝਬਾਲ ਰੋਡ ਦੇ ਸਥਿਤ ਪ੍ਰਾਪਰਟੀ ਕਾਰੋਬਾਰੀ ਅਤੇ ਡੀਲਰਾਂ ਦੀ ਹਰਪਾਲ ਸਿੰਘ ਪੰਨੂ ਦੀ ਅਗਵਾਈ ਹੇਠ ਐਨ.ਓ.ਸੀ ਅਤੇ ਕੁਲੈਕਟਰਾਂ ਵਧੇ ਰੇਟਾਂ ਨੂੰ ਲੈ ਕਿ ਪੰਜਾਬ ਸਰਕਾਰ ਦੇ ਖਿਲਾਫ ਜੰਮ ਕਿ ਨਾਅਰੇਬਾਜ਼ੀ ਕੀਤੀ ਗਈ, ਪ੍ਰਾਪਰਟੀ ਕਾਰੋਬਾਰੀ ਅਤੇ ਡੀਲਰਾਂ ਨੇ ਕਿਹਾ ਕਿ ਇਸ ਵਕਤ ਪ੍ਰਾਪਰਟੀ ਦਾ ਕਾਰੋਬਾਰ ਖਤਮ ਹੋ ਚੁੱਕਾ ਹੈ ਹਰ ਵਰਗ ਭੁੱਖਾ ਮਰ ਰਿਹਾ ਹੈ ਜਿਸ ਤਰ੍ਹਾਂ ਰਾਜ ਮਿਸਤਰੀ ਅਤੇ ਮਜ਼ਦੂਰ ਦੀ ਹਾਲਤ ਬਦ ਤੋਂ ਬੱਤਰ ਹੋਈ ਪਈ ਹੈ ਕਿਸੇ ਨੂੰ ਵੀ ਉਸਾਰੀ ਨਾਲ ਜੁੜਿਆ ਕੋਈ ਕੰਮ ਨਹੀਂ ਮਿਲ ਰਿਹਾ।

ਪੰਜਾਬ ਸਰਕਾਰ ਨੇ 1 ਅਪ੍ਰੈਲ ਤੋਂ 15’/. ਹੋਰ ਵਧਾ ਦਿੱਤਾ ਗਿਆ ਹੈ ਜੋ ਆਮ ਆਦਮੀ ਦੀ ਜੇਬ ਤੇ ਬੋਝ ਪਾ ਦਿੱਤਾ ਗਿਆ ਹੈ ਜੋ ਕਿ ਅਤਿ ਨਿੰਦਣਯੋਗ ਹੈ। ਪ੍ਰਾਪਰਟੀ ਕਾਰੋਬਾਰੀ ਅਤੇ ਡੀਲਰਾਂ ਨੇ ਬੋਲਦਿਆਂ ਕਿਹਾ ਕਿ ਚਾਰ ਮਰਲੇ (100 ਗਜ) ਵਿੱਚ ਬਣੇ ਘਰ ਦੀ ਐਨ ਉ ਸੀ ਹੁਣ ਲੈਣੀ ਹੋਵੇ ਤੇ ਉਸ ਦਾ ਰੇਟ 1 ਲੱਖ 15 ਹਜ਼ਾਰ 500 ਰੁਪਏ ਪੰਜਾਬ ਸਰਕਾਰ ਦੇ ਖਾਤੇ ਵਿੱਚ ਜਮ੍ਹਾਂ ਕਰਵਾਉਣੇ ਪੈਂਦੇ ਹਨ, ਤੇ ਉਸ ਦੀ ਵੀ ਸਮੇਂ ਨਾਲ ਐਨ.ਓ.ਸੀ   ਨਹੀਂ ਮਿਲਦੀ । ਪ੍ਰਾਪਰਟੀ ਕਾਰੋਬਾਰੀ ਸ੍ਰ ਹਰਪਾਲ ਸਿੰਘ ਪੰਨੂ ਨੇ ਨਗਰ ਨਿਗਮ ਦੇ ਐਮ .ਟੀ .ਪੀ ਵਿਭਾਗ ਦੇ ਖਿਲਾਫ ਆਪਣੀ ਭੜਾਸ ਕੱਢਦਿਆ ਕਿਹਾ ਹਲਕਾ ਕੇਂਦਰੀ ਦੇ ਏ. ਟੀ .ਪੀ ਵਲੋ ਲਟਕੀਆਂ ਤਿੰਨ ਚਾਰ ਮਹੀਨਿਆਂ ਐਨ.ਓ.ਸੀ ਨਹੀਂ ਦੇ ਰਿਹਾ ਇਥੋਂ ਤੱਕ ਜਦੋਂ ਵੀ ਇਨ੍ਹਾਂ ਦੇ ਦਫਤਰ ਵਿੱਚ ਜਾਂਦੇ ਹਾਂ ਤੇ ਅੱਗੋਂ ਸਿੱਧੇ ਮੂੰਹ ਨਹੀਂ ਬੋਲਦੇ ਆਪਣੀ ਮਨ ਮਰਜੀ ਨਾਲ ਕੰਮ ਕਰਦੇ ਹਨ ।

ਇਨ੍ਹਾਂ ਪ੍ਰਾਪਰਟੀ ਕਾਰੋਬਾਰੀ ਅਤੇ ਡੀਲਰਾਂ ਨੇ ਪੰਜਾਬ ਸਰਕਾਰ ਤੋਂ ਐਨ ਉ ਸੀ ਅਤੇ ਕੁਲੈਕਟਰਾਂ ਰੇਟਾਂ ਨੂੰ ਘਟਾਉਣ ਦੀ ਮੰਗ ਕੀਤੀ ਗਈ। ਇਸ ਮੌਕੇ ਸੁਖਪਾਲ ਸਿੰਘ ਕਾਲਾ, ਰਸ਼ਪਾਲ ਸਿੰਘ, ਮੋਹਿੰਦਰ ਸਿੰਘ, ਗੁਰਮੇਜ ਸਿੰਘ, ਸੋਨੂੰ, ਰਾਕੇਸ ਕੁਮਾਰ ਮੋਂਟੂ, ਸੁੱਖ ਅੰਮ੍ਰਿਤਪਾਲ ਸਿੰਘ, ਧਰਮਿੰਦਰ ਕੁਮਾਰ, ਮਨਵਿੰਦਰ ਸਿੰਘ ਵਿੱਕੀ, ਮੋਹਨ ਕੋਹਲੀ, ਹਰਪਾਲ ਸਿੰਘ ਸਮਰਾ, ਬਲਵਿੰਦਰ ਸਿੰਘ ਬਿੱਟੂ, ਰੋਹਿਤ ਦਿਗਪਾਲ, ਮੋਹਿੰਦਰ ਸਿੰਘ ਬਿੱਟੂ, ਡਾਕਟਰ ਗੁਰਮੀਤ ਸਿੰਘ, ਸੁਖਦੇਵ ਸਿੰਘ, ਹਰਜਿੰਦਰ ਸਿੰਘ ਆਦਿ ਹਾਜ਼ਰ ਸਨ। ‌

Share this News