ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾੜੀ ਬੁੱਚੀਆਂ ਦੀਆਂ ਹੈਲਥ ਕੇਅਰ ਵਿਦਿਆਰਥਣਾਂ ਨੂੰ ਵੰਡੀਆਂ ਟੂਲ ਕਿੱਟਾਂ

4729141
Total views : 5596791

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ /ਹਰਪਾਲ ਸਿੰਘ

ਐਨ.ਐਸ.ਕਿਓੂ.ਐਫ ਵੋਕੇਸ਼ਨਲ ਸਿੱਖਿਆ ਤਹਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਬਾਰਵੀਂ ਕਰ ਰਹੇ ਬੱਚਿਆਂ ਨੂੰ ਹਰ ਸਾਲ ਸਰਕਾਰ ਟੂਲ ਕਿੱਟਾਂ ਦਿੰਦੀ ਹੈ ਤਾਂ ਜੋ ਬੱਚੇ ਬਾਰਵੀਂ ਪਾਸ ਕਰਨ ਓੁਪਰੰਤ ਆਤਮ ਨਿਰਭਰ ਬਣ ਕਿ ਖੁਦ ਦਾ ਕਾਰੋਬਾਰ ਕਰ ਸਕਣ॥ ਇਸੇ ਤਹਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾੜੀ ਬੁੱਚੀਆਂ ਦੇ ਹੈਲਥਕੇਅਰ ਬੱਚਿਆਂ ਨੂ ਕਿੱਟਾਂ ਵੰਡੀਆਂ।

ਗੌਰਤਲਬ ਹੈ ਕਿ ਐਨ. ਐਸ. ਕਿਓੂ. ਐਫ ਪੰਜਾਬ ਦੀ ਅਜਿਹੀ ਵੋਕੇਸ਼ਨਲ ਸਿੱਖਿਆ ਜਿੱਥੇ ਵਿਦੇਸ਼ਾਂ ਵਾਂਗ ਸੱਤਰ ਪ੍ਰਤੀਸ਼ਤ ਪੜਾਈ ਪ੍ਰਯੋਗੀ ਹੈ ਤੇ ਕੇਵਲ ਤੀਹ ਪ੍ਰਤੀਸ਼ਤ ਲਿਖਤੀ ਹੈ ਅਤੇ ਨੌਜਵਾਨੀ ਲਈ ਇਹ ਪੜਾਈ ਬਹੁਤ ਲਾਹੇਵੰਦ ਹੈ ਅਤੇ ਬੇਰੁਜ਼ਗਾਰੀ ਦੂਰ ਕਰਨ ਲਈ ਜ਼ਰੂਰੀ ਵੀ ਹੈ। ਇਸ ਮੌਕੇ ਚੇਅਰਮੈਨ ਸਰਬਜੀਤ ਸਿੰਘ, ਪ੍ਰਿੰਸੀਪਲ ਸ੍ਰੀਮਤੀ ਜਗਜੀਤ ਕੌਰ , ਇੰਦਰਜੀਤ ਸਿੰਘ, ਸਰਵਨ ਸਿੰਘ ਅਤੇ ਵੋਕੇਸ਼ਨਲ ਹੈਲਥਕੇਅਰ ਅਧਿਆਪਕ ਜਗਮਿੰਦਰ ਕੌਰ ਹਾਜ਼ਰ ਸਨ।

Share this News