ਹੋਟਲ ਮਾਲਕ ਮਨੋਜ ਅਗਰਵਾਲ ਦੇ ਹੱਕ ਚ ਨਿੱਤਰੀ ਹੋਟਲ ਐਸੋਸੀਏਸ਼ਨ

4878613
Total views : 5841154

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
57 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ /ਹਰਪਾਲ ਸਿੰਘ

ਬੀਤੇ 19 ਅਪ੍ਰੈਲ ਨੂੰ ਸਿਟੀ ਸਰਕਲ ਅਧੀਨ ਆਉਂਦੇ ਘਿਓ ਮੰਡੀ ਬਿਜਲੀ ਘਰ ਦੇ ਅਧਿਕਾਰੀਆਂ ਵਲੋ ਅੰਦਰੂਨ ਸ਼ੇਰਾ ਵਾਲਾ ਗੇਟ ਵਿਖੇ ਹੋਟਲ ਨੂੰ ਬਿਜਲੀ ਚੋਰੀ ਸੰਬਧੀ 70 ਕਿਲੋਵਾਡ ਦਾ 22 ਲੱਖ 21 ਹਜ਼ਾਰ 612 ਰੁਪਏ ਦਾ ਜੁਰਮਾਨਾ ਪਾਇਆ ਗਿਆ ਸੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆ ਹੋਟਲ ਮਾਲਕ ਮਨੋਜ ਅਗਰਵਾਲ ਨੇ ਦੱਸਿਆ ਕਿ ਇਹ ਜੁਰਮਾਨਾ ਬਿਜਲੀ ਵਿਭਾਗ ਵਲੋ ਨਜਾਇਜ਼ ਤੌਰ ਤੇ ਕੀਤਾ ਗਿਆ ਹੈ ਮਨੋਜ ਅਗਰਵਾਲ ਨੇ ਦੱਸਿਆ ਕਿ ਬਿਜਲੀ ਵਿਭਾਗ ਵਲੋ ਓਹਨਾਂ ਨੂੰ 15 ਦਿਨ ਦੇ ਵਿੱਚ ਜੁਰਮਾਨਾ ਭਰਨ ਦਾ ਨੋਟਿਸ ਜਾਰੀ ਕੀਤਾ ਸੀ ।

ਬਿਜਲੀ ਵਿਭਾਗ ਵਲੋ ਕਿਸੇ ਕਿਸਮ ਦਾ ਧੱਕਾ ਸਹਿਣ ਨਹੀਂ ਕਰਾਗੇ – ਪ੍ਰਧਾਨ ਸੁਰਿੰਦਰ ਸਿੰਘ

ਜਿਸ ਦਿਨ ਮੈਨੂੰ ਨੋਟਿਸ ਆਉਂਦਾ ਹੈ ਓਸ ਦਿਨ ਹੀ ਘਿਓ ਮੰਡੀ ਬਿਜਲੀ ਘਰ ਦੇ ਅਧਿਕਾਰੀ ਮੇਰੇ ਹੋਟਲ ਦੀ ਬਿਜਲੀ ਕੱਟਣ ਲਈ ਪਹੁੰਚ ਜਾਂਦੇ ਹਨ ਜਿਸ ਵਿਚ ਸਿੱਧੇ ਤੌਰ ਤੇ ਇਹ ਸਾਬਿਤ ਹੁੰਦਾ ਹੈ ਕਿ ਇਹ ਕੰਮ ਬਿਜਲੀ ਵਿਭਾਗ ਦੇ ਕਿਸੇ ਅਧਿਕਾਰੀ ਦੀ ਮਿਲੀ ਭੁਗਤ ਨਾਲ ਹੋਇਆ ਹੈ ਜਦਕਿ 16 ਅਪ੍ਰੈਲ ਨੂੰ ਬਿਜਲੀ ਦੇ ਫੇਸ ਸੰਬਧੀ ਮੇਰੇ ਵਲੋ ਸ਼ਿਕਾਇਤ ਦਰਜ ਕਰਵਾਈ ਗਈ ਸੀ ਓਸ ਸਮੇ ਤੱਕ ਮੇਰੇ ਹੋਟਲ ਦਾ ਮੀਟਰ ਬਿਲਕੁੱਲ ਠੀਕ ਸੀ ਹੋਟਲ ਮਾਲਿਕ ਮਨੋਜ ਅਗਰਵਾਲ ਨਾਲ ਬਿਜਲੀ ਵਿਭਾਗ ਵਲੋ ਕੀਤੀ ਜਾ ਰਹੀ ਧੱਕੇ ਸ਼ਾਹੀ ਨੂੰ ਲੈ ਕੇ ਹੋਟਲ ਐਸੋਸੀਏਸ਼ਨ ਹੋਟਲ ਮਾਲਿਕ ਦੇ ਹੱਕ ਵਿੱਚ ਨਿੱਤਰ ਆਈ ਹੈ ਹੋਟਲ ਐਸੋਸੀਏਸ਼ਨ ਦੇ ਪ੍ਰਧਾਨ ਸੁਰਿੰਦਰ ਸਿੰਘ ਨੇ ਦੱਸਿਆ ਕਿ ਸ੍ਰੀ ਗੁਰੂ ਰਾਮਦਾਸ ਜੀ ਦੀ ਵਸਾਈ ਨਗਰੀ ਵਿੱਚ ਦੂਰੋਂ ਦੁਰਾਡਿਆਂ ਤੋਂ ਸ਼ਰਧਾਲੂ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਆਉਂਦੇ ਹਨ।

ਜਿਸ ਦੇ ਚਲਦਿਆਂ ਯਾਤਰੀਆਂ ਦੇ ਰਿਹਾਇਸ਼ ਲਈ ਹੋਟਲਾ ਦਾ ਨਿਰਮਾਣ ਕੀਤਾ ਗਿਆ ਸੀ ਇਥੇ ਹੀ ਨਹੀਂ ਪੂਰੇ ਭਾਰਤ ਵਿੱਚ ਧਾਰਮਿਕ ਸਥਾਨਾ ਨੇੜੇ ਹੋਟਲ ਬਣੇ ਹੋਏ ਹਨ ਬਿਜਲੀ ਵਿਭਾਗ ਵਲੋ ਮਨੋਜ ਅਗਰਵਾਲ ਦੇ ਹੋਟਲ ਤੇ 22 ਲੱਖ 21 ਹਜ਼ਾਰ 612 ਰੁਪਏ ਦਾ ਜੁਰਮਾਨਾ ਬਿਨਾ ਕਿਸੇ ਜਾਂਚ ਪੜਤਾਲ ਤੋਂ ਕੀਤਾ ਗਿਆ ਉਸਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਹੈ ਪ੍ਰਧਾਨ ਸੁਰਿੰਦਰ ਸਿੰਘ ਨੇ ਕਿਹਾ ਕਿ ਮਨੋਜ ਅਗਰਵਾਲ ਵਲੋ ਅੱਜ ਤੱਕ ਬਿਜਲੀ ਵਿਭਾਗ ਦਾ ਕੋਈ ਵੀ ਬਕਾਇਆ ਨਹੀਂ ਰਖਿਆ ਗਿਆ ਇਹ ਕੰਮ ਅੰਦਰਲੇ ਕਿਸੇ ਅਧਿਕਾਰੀ ਦੀ ਮਿਲੀ ਭੁਗਤ ਨਾਲ ਹੋਇਆ ਹੈ ਓਹਨਾ ਕਿਹਾ ਕਿ ਇਸ ਮਾਮਲੇ ਬਾਰੇ ਜਲਦ ਹੀ ਬਿਜਲੀ ਵਿਭਾਗ ਦੇ ਉਚ ਅਧਿਕਾਰੀਆਂ ਨੂੰ ਮਿਲਣਗੇ ।  ਇਸ ਮਾਮਲੇ ਦੀ ਦੁਬਾਰਾ ਤੋਂ ਜਾਂਚ ਕਰਵਾਉਣ ਦੀ ਮੰਗ ਕਰਨਗੇ ਉਹਨਾਂ ਪੰਜਾਬ ਦੇ ਮੁੱਖ ਮੰਤਰੀ ਸਾਹਿਬ,ਬਿਜਲੀ ਮੰਤਰੀ, ਚੇਅਰਮੈਂਨ ਸਾਹਿਬ ਪਾਸ ਅਪੀਲ ਕੀਤੀ ਕਿ ਹੋਟਲ ਮਾਲਿਕ ਮਨੋਜ ਅਗਰਵਾਲ ਨਾਲ ਕਿਸੇ ਕਿਸਮ ਦੀ ਧੱਕੇ ਸ਼ਾਹੀ ਨਾ ਕੀਤੀ ਜਾਵੇ ਕਿਉਕਿ ਗੁਰੂ ਨਗਰੀ ਵਿੱਚ ਇਸ ਵੇਲੇ ਕਾਰੋਬਾਰ ਵਿਚ ਬਹੁਤ ਫਰਕ ਪੈ ਗਿਆ ਹੈ ਇਸ ਮੌਕੇ ਸਰਬਜੀਤ ਸਿੰਘ ਵਾਲੀਆ, ਗੁਰਪ੍ਰਤਾਪ ਸਿੰਘ, ਹਰਚਰਨ ਸਿੰਘ, ਗਗਨਦੀਪ ਸਿੰਘ,ਅਰੁਣ ਕੁਮਾਰ, ਕਰਨਜੀਤ ਸਿੰਘ, ਮਨੀ ਭਾਟੀਆ, ਜਤਿੰਦਰ ਸਿੰਘ ਲਾਲੀ, ਧਰਮਬੀਰ ਸਿੰਘ, ਜੱਜਬੀਰ ਸਿੰਘ, ਅਸ਼ਵਨੀ ਕੁਮਾਰ, ਸਰਬਜੋਤ ਸਿੰਘ ਆਦਿ ਹਾਜ਼ਰ ਸਨ।

Share this News