Total views : 5505266
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ /ਜਸਕਰਨ ਸਿੰਘ
ਜ਼ਿਲ੍ਹਾ ਅੰਮ੍ਰਿਤਸਰ ਦੇ ਜ਼ਿਲ੍ਹਾ ਮੁੱਖ ਖੇਤੀਬਾੜੀ ਅਫਸਰ ਸ ਜਤਿੰਦਰ ਸਿੰਘ ਗਿੱਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਦੀ ਗਤੀਸੀਲ ਅਗਵਾਈ ਵਿੱਚ ਹੋ ਰਹੇ ਵਿਕਾਸ ਦੀ ਕੜੀ ਵਜੋਂ ਜ਼ਿਲ੍ਹਾ ਅੰਮ੍ਰਿਤਸਰ ਦੇ ਖੇਤੀਬਾੜੀ ਅਤੇ ਕਿਸਾਨ ਸਿਖਲਾਈ ਵਿਭਾਗ ਅੰਮ੍ਰਿਤਸਰ ਵੱਲੋਂ ਆਤਮਾ ਸਕੀਮ ਦੇ ਸਹਿਯੋਗ ਨਾਲ ਸਾਉਣੀ ਦੀਆਂ ਫਸਲਾਂ ਦੀ ਕਾਸਤ ਸਬੰਧੀ ਤਕਨੀਕੀ ਜਾਣਕਾਰੀ ਦੇਣ ਲਈ ਜ਼ਿਲ੍ਹਾ ਪੱਧਰੀ ਕਿਸਾਨ ਸਿਖਲਾਈ ਕੈਂਪ ਅਤੇ ਖੇਤੀ ਪ੍ਰਦਰਸਨੀ 8 ਅਪ੍ਰੈਲ 2023 ਨੂੰ ਸਥਾਨ ਗੁਰੂ ਨਾਨਕ ਭਵਨ ਨੇੜੇ ਬੱਸ ਅੱਡਾ ਅੰਮ੍ਰਿਤਸਰ ਸਵੇਰੇ ਦਸ ਵਜੇ ਸੁਰੂ ਹੋਵੇਗਾ ।
ਖੇਤੀਬਾੜੀ ਮੰਤਰੀ ਸ. ਕੁਲਦੀਪ ਸਿੰਘ ਧਾਲੀਵਾਲ ਹੋਣਗੇ ਮੁੱਖ ਮਹਿਮਾਨ
ਜਿਸ ਵਿਚ ਮੁੱਖ ਮਹਿਮਾਨ ਕੈਬਨਿਟ ਖੇਤੀਬਾੜੀ ਪੰਚਾਇਤਾਂ ਐਨ ਆਰ ਆਈ ਮੰਤਰੀ ਸ. ਕੁਲਦੀਪ ਸਿੰਘ ਧਾਲੀਵਾਲ ਹੋਣਗੇ ਅਤੇ ਇਸ ਦੀ ਪ੍ਰਧਾਨਗੀ ਡਿਪਟੀ ਕਮਿਸਨਰ ਅੰਮ੍ਰਿਤਸਰ ਸ ਹਰਪ੍ਰੀਤ ਸਿੰਘ ਜੀ ਸੂਦਨ ਇਸ ਪ੍ਰੋਗਰਾਮ ਦੀ ਪ੍ਰਧਾਨਗੀ ਕਰਨਗੇ ਅਤੇ ਖੇਤੀਬਾੜੀ ਸੰਯੁਕਤ ਡਾਇਰੈਕਟਰ ਡਾ ਰਾਜ ਕੁਮਾਰ ਇਸ ਪ੍ਰੋਗਰਾਮ ਦੇ ਵਿਸੇਸ ਮਹਿਮਾਨ ਹੋਣਗੇ। ਸਾਰੇ ਕਿਸਾਨਾਂ ਨੂੰ ਇਸ ਖੇਤੀਬਾੜੀ ਕੈਂਪ ਵਿੱਚ ਪਹੁੰਚ ਕੇ ਤਕਨੀਕੀ ਜਾਣਕਾਰੀ ਲੈਣ ਦੀ ਅਪੀਲ ਕੀਤੀ।