ਪਤਨੀ ਤੇ ਪੁੱਤਰ ਨੂੰ ਗੋਲ਼ੀ ਮਾਰਨ ਵਾਲੇ ਥਾਣੇਦਾਰ ਨੇ ਖ਼ੁਦ ਵੀ ਗੋਲ਼ੀ ਮਾਰ ਕੇ ਕੀਤੀ ਖ਼ੁਦਕੁਸ਼ੀ

4729110
Total views : 5596717

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਗੁਰਨਾਮ ਸਿੰਘ ਲਾਲੀ

ਪਿੰਡ ਭੂੰਬਲੀ ਵਿਖ਼ੇ ਅੱਜ ਇਕ ਥਾਣੇਦਾਰ ਵਲੋਂ ਆਪਣੇ ਨੌਜਵਾਨ ਪੁੱਤਰ ਬਲਪ੍ਰੀਤ ਸਿੰਘ ਅਤੇ ਪਤਨੀ ਬਲਜੀਤ ਕੌਰ ਨੂੰ ਗੋਲੀ ਮਾਰ ਦਿੱਤੇ ਜਾਣ ਦੀ ਖ਼ਬਰ ਸਾਹਮਣੇ ਆਈ ਸੀ, ਜਿਸ ਤੋਂ ਬਾਅਦ ਏ.ਐਸ.ਆਈ. ਭੁਪਿੰਦਰ ਸਿੰਘ ਗੁਆਂਢ   ਵਿਚ ਰਹਿੰਦੀ ਲੜਕੀ ਨੂੰ ਢਾਲ ਬਣਾ ਕੇ ਫ਼ਰਾਰ ਹੋ ਗਿਆ ਸੀ। ਪੁਲਿਸ ਵਲੋਂ ਉਸ ਨੂੰ ਗਿ੍ਰਫ਼ਤਾਰ ਕਰਨ ਲਈ ਘੇਰਾਬੰਦੀ ਕੀਤੀ ਗਈ ਸੀ ਜੋ ਕਿ ਆਪਣੇ ਕਿਸੇ ਰਿਸ਼ਤੇਦਾਰ ਦੇ ਘਰ ਲੁਕਿਆ ਹੋਇਆ ਸੀ।

ਹੁਣ ਉਸ ਥਾਣੇਦਾਰ ਵਲੋਂ ਖ਼ੁਦ ਨੂੰ ਗੋਲੀ ਮਾਰ ਕੇ ਖ਼ੁਦਕੁਸ਼ੀ ਕਰ ਲਏ ਜਾਣ ਦੀ ਖ਼ਬਰ ਮਿਲੀ ਹੈ। ਮਿਲੀ ਜਾਣਕਾਰੀ ਅਨੁਸਾਰ ਲੜਕੀ ਨੂੰ ਸੁਰੱਖ਼ਿਅਤ ਬਚਾ ਲਿਆ ਗਿਆ ਹੈ।ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਘਟਨਾ ਘਰੇਲੂ ਝਗੜੇ ਕਾਰਨ ਵਾਪਰੀ ਹੈ। ਦੱਸਿਆ ਗਿਆ ਹੈ ਕਿ ਏਐਸਆਈ ਭੁਪਿੰਦਰ ਸਿੰਘ ਦਾ 19 ਸਾਲਾ ਲੜਕਾ ਵਿਸ਼ਾਲ ਵਿਦੇਸ਼ ਜਾਣ ਵਾਲਾ ਸੀ। ਉਸ ਦੇ ਦਸਤਾਵੇਜ਼ ਵੀ ਤਿਆਰ ਸਨ ਪਰ ਉਸ ਤੋਂ ਪਹਿਲਾਂ ਹੀ ਇਹ ਘਟਨਾ ਵਾਪਰ ਗਈ।ਮ੍ਰਿਤਕ ਏ.ਐਸ.ਅਈ ਭੁਪਿੰਦਰ ਸਿੰਘ ਅੰਮ੍ਰਿਤਸਰ ਵਿਖੇ ਇਕ ਪੁਲਿਸ ਅਧਿਕਾਰੀ ਦੀ ਸਰੁਖਿਆ ਵਿੱਚ ਤਾਇਨਾਤ ਦੱਸਿਆ ਜਾ ਰਿਹਾ ਹੈ ।

Share this News