Total views : 5507062
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਬੰਡਾਲਾ / ਅਮਰਪਾਲ ਸਿੰਘ ਬੱਬੂ
ਪੰਜਾਬ ਦੀ ਧਰਤੀ ਦੇ ਹੇਠਲੇ ਪਾਣੀ ਦੇ ਗੰਦਲਾ ਜਹੀਰੀਲਾ ਹੋਣ ਅਤੇ ਪਾਣੀ ਦਾ ਪੱਧਰ ਦਿਨੋ ਦਿਨ ਘਟਣ ਸਬੰਧੀ ਮਾਹਰਾਂ ਵੱਲੋਂ ਲਗਾਤਾਰ ਚਿੰਤਾ ਜਾਹਰ ਕੀਤੀ ਜਾਂਦੀ ਰਹਿੰਦੀ ਹੈ। ਪਰ ਇਸ ਸਬੰਧੀ ਸਰਕਾਰ , ਨਹਿਰੀ ਵਿਭਾਗ , ਪ੍ਰਸ਼ਾਸ਼ਨ ਅਤੇ ਕਿਸਾਨਾਂ ਸਮੇਤ ਕੋਈ ਵੀ ਸਹਿਰਦ ਨਹੀਂ ਹੈ।ਕਿਸੇ ਵੀ ਨਹਿਰੀ ਸੂਏ ਵਿਚ ਲੋੜ ਸਮੇਂ ਵਰਤੋਂ ਲਈ ਪਾਣੀ ਨਹੀਂ ਆਉਂਦਾ ਪਰ ਜਦੋਂ ਆਉਂਦਾ ਹੈ ਤਾਂ ਨਹਿਰੀ ਸੂਏ ਦੇ ਨਜਦੀਕ ਪੈਂਦੇ ਕਿਸਾਨਾਂ ਲਈ ਆਫਤ ਬਣ ਜਾਂਦਾ ਹੈ ਕਿਉਂ ਕਿ ਬਹੁਤੇ ਲੋਕਾਂ ਨੇ ਟਿਊਬਵੈਲਾਂ ਦੀ ਵਰਤੋਂ ਕਾਰਣ ਨਹਿਰੀ ਪਾਣੀ ਨੂੰ ਵਾਧੂ ਬੋਝ ਸਮਝ ਕੇ ਆਪਣੇ ਖੇਤਾਂ ਦੇ ਕਿਨਾਰੇ ਨਹਿਰੀ ਖਾਲ੍ਹ ਖਤਮ ਹੀ ਕਰ ਦਿਤੇ ਹਨ। ਜਦੋਂ ਨਹਿਰੀ ਪਾਣੀ ਆਉਂਦਾ ਹੈ ਤਾਂ ਸੂਏ ਦੇ ਅੱਗੇ ਕੋਈ ਖਾਲ੍ਹ ਨਾ ਹੋਣ ਕਾਰਣ ਨਜਦੀਕ ਪੈਂਦੇ ਕਿਸਾਨਾਂ ਦੀਆਂ ਫਸਲਾਂ ਪਾਣੀ ਵਿਚ ਡੁਬ ਕੇ ਬਰਬਾਦ ਹੋ ਜਾਂਦੀਆਂ ਹਨ।
ਬਹੁਤੇ ਕਿਸਾਨਾਂ ਵੱਲੋਂ ਨਹਿਰੀ ਖਾਲ ਖਤਮ ਕਰਨ ਦੇ ਨਾਲ ਮਾਈਨਿੰਗ ਕਰਵਾ ਕੇ ਮਿਟੀ ਪੁਟਾ ਕੇ ਤਿੰਨ ਫੁਟ ਤੇ ਲਗਭਗ ਡੂੰਘੇ ਕਰ ਦਿਤੇ ਹਨ ਜਾਂ ਖਾਲ੍ਹਾਂ ਦੇ ਨਜਦੀਕ ਮਾਈਨਿੰਗ ਕਰਵਾਈ ਗਈ ਹੈ।ਪੀੜਤ ਕਿਸਾਨਾਂ ਵੱਲੋਂ ਨਹਿਰੀ ਵਿਭਾਗ ਪ੍ਰਸ਼ਾਸ਼ਨ ਨੂੰ ਵੀ ਕਈ ਵਾਰੀ ਲਿਖਤੀ ਦਰਖਾਸਤਾਂ ਦਿਤੀਆਂ ਜਾ ਚੁਕੀਆਂ ਹਨ। ਖਾਨਾਂ ਪੂਰਤੀ ਲਈ ਅਧਿਕਾਰੀ ਕਈ ਵਾਰ ਚੱਕਰ ਕੱਟਕੇ ਵੇਖਕੇ ਚਲੇ ਜਾਂਦੇ ਹਨ। ਨਹਿਰੀ ਸੂਇਆਂ ਦੀ ਹਾਲਤ ਇੰਨੀ ਮੰਦੀ ਹੈ ਕਦੇ ਵੀ ਖਲਾਈ ਨਹੀਂ ਕੀਤੀ ਗਈ ਜਿਸ ਕਾਰਣ ਸੂਏ ਦੇ ਅੰਦਰ ਜੰਗਲੀ ਬੂਟੀਆਂ ਤੇ ਕਈ ਤਰਾਂ ਦੇ ਝਾੜੀਦਾਰ ਰੁਖ ਉਗੇ ਹੋਏ ਹਨ।ਇੰਨਾਂ ਸੂਇਆਂ ਵਿਚ ਪਾਣੀ ਤਾਂ ਨਹੀਂ ਆਉਦਾ ਪਰ ਨਸ਼ੇੜੀਆਂ ਤੇ ਲੁਟਾਂ ਖੋਹਾਂ ਕਰਨ ਵਾਲਿਆਂ ਲਈ ਛੁਪਣਗਾਹਾਂ ਬਣੀਆਂ ਹੋਈਆਂ ਹਨ।ਇਸ ਸਬੰਧੀ ਪਹਿਲਾਂ ਵੀ ਕਈ ਵਾਰ ਖਬਰਾਂ ਲੱਗ ਚੁਕੀਆਂ ਹਨ। ਪਰ ਸਰਕਾਰ , ਪ੍ਰਸ਼ਾਸ਼ਨ ਤੇ ਨਹਿਰੀ ਵਿਭਾਗ ਪਤਾ ਨਹੀਂ ਕਿਸ ਕੁੰਭਕਰਣੀ ਨੀਂਦ ਸੁਤਾ ਹੋਇਆ ਹੈ। ਜਿਲਾ ਪ੍ਰਸਾਸਨ ਨੂੰ ਦਿਤੀਆਂ ਗਈਂ ਦਰਖਾਸਤਾਂ ਕੋਈ ਕਾਰਵਾਈ ਕਿਉਂ ਨਹੀਂ ਹੁੰਦੀ । ਪੰਜਾਬ ਤੋਂ ਬਾਹਰਲੇ ਰਾਜਾਂ ਨੂੰ ਪਾਣੀ ਦਿਤੇ ਜਾਣ ਦੀ ਦੁਹਾਈ ਜਰੂਰ ਦਿਤੀ ਜਾ ਰਹੀ ਹੈ , ਪਰ ਕਿਸਾਨਾਂ ਵੱਲੋਂ ਧਰਤੀ ਹੇਠਲੇ ਪਾਣੀ ਨੂੰ ਵਰਤੋਂ ਵਿਚ ਲਿਆਉਣ ਲਈ ਕੋਈ ਉਪਰਾਲਾ ਨਹੀਂ ਕੀਤਾ ਜਾ ਰਿਹਾ ।