Total views : 5505290
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ /ਹਰਪਾਲ ਸਿੰਘ
ਦੁਨੀਆਂ ਦੇ ਵਿਚ ਜਿੱਥੇ ਲੋਕ ਆਪਣੀਆਂ ਧੀਆਂ ਨੂੰ ਪੈਦਾ ਹੋਣ ਤੋਂ ਪਹਿਲਾ ਹੀ ਮਾਰ ਮੁਕਾਉਂਦੇ ਨੇ, ਓਧਰ ਦੂਜੇ ਪਾਸੇ ਕਈ ਅਜਿਹੀਆਂ ਮਿਸਾਲਾਂ ਸਾਹਮਣੇ ਆਉਂਦੀਆਂ ਹਨ ਜਿੱਥੇ ਲੋਕ ਆਪਣੇ ਪੁੱਤਾਂ ਨਾਲੋਂ ਜਿਆਦਾ ਪਿਆਰ ਧੀਆਂ ਨੂੰ ਕਰਦੇ ਹਨ।
ਅਜਿਹੀ ਮਿਸਾਲ ਅੱਜ ਦੇਖਣ ਨੂੰ ਮਿਲੀ ਜਿੱਥੇ ਪੀ ਡਬਲਯੂ ਡੀ ਦੇ ਰਿਟਾਇਰਡ ਜੇਈ, ਜਿਸਦੀ ਧੀ ਕੁਝ ਸਾਲ ਪਹਿਲਾ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਆਖ ਗਈ ਸੀ। ਰਿਟਾਇਰਡ ਜੇਈ ਮਨਜੀਤ ਸਿੰਘ ਦਾ ਕਹਿਣਾ ਹੈ ਕਿ ਉਹ ਹਰ ਸਾਲ ਆਪਣੀ ਬੇਟੀ ਅਰਸ਼ਪ੍ਰੀਤ ਕੌਰ ਦੇ ਜਨਮਦਿਨ ਵਾਲੇ ਦਿਨ ਸਮਾਜ ਭਲਾਈ ਦੇ ਕੰਮ ਕਰਦੇ ਹਨ ਭਾਵ ਕਿਸੇ ਨਾ ਕਿਸੇ ਵੀ ਰੂਪ ਵਿਚ ਦਸਵੰਧ ਦਿੰਦੇ ਹਨ। ਅੱਜ ਵੀ ਬੇਟੀ ਅਰਸ਼ਦੀਪ ਦੀ ਯਾਦ ਵਿੱਚ ਅੰਮ੍ਰਿਤਸਰ ਦੇ ਚਾਟੀਵਿੰਡ ਗੇਟ ਸਥਿਤ ਸ਼ਮਸ਼ਾਨ ਘਾਟ ਨੂੰ ਡੈਡਬਾਡੀ ਵੇਨ ਦੀ ਜਰੂਰਤ ਸੀ, ਕਈ ਵਾਰ ਦੇਖਿਆ ਕਿ ਕਈ ਪ੍ਰੀਵਾਰ ਇਹਨੇ ਲੋੜਵੰਦ ਹੁੰਦੇ ਹਨ ਕਿ ਉਹਨਾਂ ਕੋਲ ਆਪਨੇ ਪਰਿਵਾਰਕ ਮੈਂਬਰ ਦੇ ਮ੍ਰਿਤਕ ਸਰੀਰ ਨੂੰ ਲਿਜਾਣ ਲਈ ਕੋਈ ਗੱਡੀ ਨਹੀਂ ਹੁੰਦੀ, ਜਿਸ ਕਾਰਨ ਬੇਟੀ ਅਰਸ਼ਪ੍ਰੀਤ ਦੀ ਯਾਦ ਵਿੱਚ ਡੈਡਬਾਡੀ ਵੇਨ ਭੇਟ ਕੀਤੀ। ਇਸਦੇ ਨਾਲ ਹੀ ਮਨਜੀਤ ਸਿੰਘ ਦਾ ਕਹਿਣਾ ਹੈ ਕਿ ਉਹ ਲਗਾਤਾਰ ਅਜਿਹੀਆਂ ਸੇਵਾਂਵਾ ਅੱਗੇ ਵੀ ਕਰਕੇ ਰਹਿਣਗੇ।