Total views : 5506346
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਜਸਕਰਨ ਸਿੰਘ
ਫਸਟ ਪੰਜਾਬ ਬਟਾਲੀਅਨ ਐੱਨ ਸੀ ਸੀ ਵਿਖੇ ਅੱਜ ਕਮਾਂਡਿੰਗ ਅਫ਼ਸਰ ਕਰਨਲ ਵੀ ਕੇ ਪੁਨਧੀਰ ਸੈਨਾ ਮੈਡਲ ਦੀ ਸ਼ਾਨਦਾਰ ਵਿਦਾਇਗੀ ਪਾਰਟੀ ਹੋਈ| ਇਸ ਮੌਕੇ ਤੇ ਬੋਲਦੇ ਹਨ ਕਰਨਲ ਆਰ ਐੱਨ ਸਿਨਹਾ ਐਡਮਿਨ ਅਫਸਰ ਫਸਟ ਪੰਜਾਬ ਬਟਾਲੀਅਨ ਐੱਨ ਸੀ ਸੀ ਅੰਮ੍ਰਿਤਸਰ ਨੇ ਦੱਸਿਆ ਕਿ ਕਰਨਲ ਵੀ ਕੇ ਪੁਨਧੀਰ ਬਹੁਤ ਹੀ ਇਮਾਨਦਾਰੀ ਭਾਰਤੀ ਫੌਜ ਦੀ ਸੇਵਾ ਕੀਤੀ| ਉਹ ਲਗਭਗ ਦੋ ਸਾਲ ਤੋਂ ਮੇਰੇ ਨਾਲ ਫਸਟ ਪੰਜਾਬ ਬਟਾਲੀਅਨ ਐੱਨ ਸੀ ਸੀ ਅੰਮ੍ਰਿਤਸਰ ਵਿਖੇ ਬਤੌਰ ਕਮਾਂਡਿੰਗ ਅਫ਼ਸਰ ਤੈਨਾਤ ਸਨ|
ਉਨ੍ਹਾਂ ਨੇ ਐੱਨ ਸੀ ਸੀ ਕੈਡਿਟਾਂ ਅਤੇ ਸਟਾਫ ਦੀ ਭਲਾਈ ਲਈ ਬਹੁਤ ਸਾਰੇ ਕੰਮ ਕੀਤੇ| ਆਪਣੇ ਸੰਬੋਧਨ ਵਿੱਚ ਬੋਲਦਿਆਂ ਕਰਨਲ ਵੀ ਕੇ ਪੁਨਧੀਰ ਨੇ ਕਿਹਾ ਕਿ ਗੁਰੂ ਨਗਰੀ ਅੰਮ੍ਰਿਤਸਰ ਵਿਚ ਸੇਵਾ ਕਰਕੇ ਮੈਨੂੰ ਬਹੁਤ ਵਧੀਆ ਲੱਗਾl ਉਹ ਇਸ ਬਟਾਲੀਅਨ ਤੋਂ ਮਿਲੇ ਸਹਿਯੋਗ ਅਤੇ ਪਿਆਰ ਨੂੰ ਹਮੇਸ਼ਾ ਯਾਦ ਰੱਖਣਗੇ| ਉਨ੍ਹਾਂ ਕਿਹਾ ਕਿ ਸਾਨੂੰ ਆਪਣੇ ਬੱਚਿਆਂ ਦੀ ਭਲਾਈ ਲਈ ਵੱਧ ਤੋਂ ਵੱਧ ਕੰਮ ਕਰਨੇ ਚਾਹੀਦੇ ਹਨ| ਸਾਡੇ ਬੱਚੇ ਸਾਡੇ ਭਵਿੱਖ ਦੀ ਆਸ ਹਨ| ਉਨ੍ਹਾਂ ਦੇ ਮਾਨਸਿਕ ਅਤੇ ਬੌਧਿਕ ਵਿਕਾਸ ਲਈ ਕੰਮ ਕਰਨੇ ਚਾਹੀਦੇ ਹਨ| ਇਸ ਮੌਕੇ ਤੇ ਲੈਫਟੀਨੈਂਟ ਅਨਿਲ ਕੁਮਾਰ, ਲੈਫਟੀਨੈਂਟ ਪ੍ਰਦੀਪ ਕੁਮਾਰ, ਲੈਫਟੀਨੈਂਟ ਹਰ ਬਲਾਸ ਸਿੰਘ, ਲੈਫਟੀਨੈਂਟ ਸੁਖਪਾਲ ਸਿੰਘ ਸੰਧ, ਲੈਫਟੀਨੈਂਟ ਸਤਿੰਦਰ ਸਿੰਘ,ਸੂਬੇਦਾਰ ਮੇਜਰ ਸੁਖਬੀਰ ਸਿੰਘ, ਸੂਬੇਦਾਰ ਗੁਰਪ੍ਰੀਤ ਸਿੰਘ ਅਤੇ ਐੱਨ ਸੀ ਸੀ ਸਟਾਫ ਹਾਜ਼ਰ ਸੀ|