ਵਿਸ਼ਵ ਮੋਟਾਪਾ ਦਿਵਸ ਦੇ ਸੰਬਧ ਚ ਕੱਢੀ ਗਈ ਸਾਈਕਲ ਰੈਲੀ

4675031
Total views : 5506453

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਹਰਪਾਲ ਸਿੰਘ

ਵਿਸ਼ਵ ਮੋਟਾਪਾ ਦਿਵਸ ਦੇ ਸਬੰਧ ਵਿੱਚ ਇੱਕ ਸਾਈਕਲ ਰੈਲੀ ਦਾ ਆਯੋਜਨ ਰੋਟਰੀ ਕਲੱਬ ਅੰਮ੍ਰਿਤਸਰ ਪਛਮੀ, ਵਿਭਾਗ ਬਾਲ ਰੋਗ ਸਰਕਾਰੀ ਮੈਡੀਕਲ ਕਾਲਜ, ਅਤੇ ਕਿਸ਼ੋਰ ਸਿਹਤ ਅਕੈਡਮੀ ਵੱਲੋਂ ਸਾਂਝੇ ਤੌਰ ’ਤੇ ਕੀਤਾ ਗਿਆ।

ਇਹ ਸਾਈਕਲ ਰੈਲੀ ਟ੍ਰਿਲੀਅਮ ਮਾਲ ਤੋਂ ਸ਼ੁਰੂ ਹੋ ਕੇ ਫੋਰ ਐਸ ਚੌਕ, ਨੌਵਲਟੀ ਚੌਕ ਅਤੇ ਹੋਰ ਥਾਵਾਂ ਤੇ ਵਿਦਿਆਰਥੀਆਂ ਵੱਲੋਂ ਖਾਣ-ਪੀਣ ਦੀਆਂ ਚੰਗੀਆਂ ਆਦਤਾਂ ਅਤੇ ਕਸਰਤ ਸਬੰਧੀ ਪੋਸਟਰ ਵੀ ਪ੍ਰਦਰਸ਼ਿਤ ਕੀਤੇ ਗਏ ਇਸ ਰੈਲੀ ਵਿੱਚ ਮੁੱਖ ਸ਼ਖਸੀਅਤਾਂ ਡਾ: ਮਨਮੀਤ ਕੌਰ ਸੋਢੀ ਪ੍ਰੋਫ਼ੈਸਰ ਅਤੇ ਬਾਲ ਰੋਗ ਵਿਭਾਗ ਦੇ ਮੁਖੀ, ਡਾ: ਜੇ.ਪੀ ਅੱਤਰੀ ਵਾਈਸ ਪ੍ਰਿੰਸੀਪਲ, ਡਾ: ਰਾਜੇਸ਼ ਕਪਿਲਾ ਹੋਡ ਆਰਥੋਪੈਡਿਕਸ, ਰੋਟਰੀ ਕਲੱਬ ਤੋਂ ਜ਼ਿਲ੍ਹਾ ਗਵਰਨਰ ਚੁਣੇ ਗਏ ਡਾ.ਪੀ.ਐਸ. ਗਰੋਵਰ, ਜ਼ੋਨਲ ਚੇਅਰਮੈਨ ਡਾ: ਜਸਪ੍ਰੀਤ ਗਰੋਵਰ, ਕਿਸ਼ੋਰ ਸਿਹਤ ਅਕੈਡਮੀ ਅੰਮ੍ਰਿਤਸਰ ਤੋਂ ਪ੍ਰਧਾਨ ਡਾ: ਸ਼ਾਲੂ ਅਗਰਵਾਲ, ਸਕੱਤਰ ਡਾ: ਮਵਲੀਨ ਕੌਰ, ਡਾ: ਨਰੇਸ਼ ਗਰੋਵਰ ਅਤੇ ਡਾ: ਸੰਦੀਪ ਅਗਰਵਾਲ ਆਦਿ ਹਾਜ਼ਰ ਸਨ।

Share this News