ਸ਼੍ਰੋਮਣੀ ਕਮੇਟੀ ਨੇ ਅਜਲਾਸ ਵਿੱਚ ਮੀਡੀਆ ‘ਤੇ ਰੋਕ ਲਗਾ ਕੇ ਲੋਕਤੰਤਰ ਦਾ ਕੀਤਾ ਕਤਲ-ਜਸਬੀਰ ਪੱਟੀ

4674877
Total views : 5506218

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਧਾਮੀ ਦੀ ਇਸ ਤਾਨਾਸ਼ਾਹੀ ਨੂੰ ਅਦਾਲਤ ਵਿੱਚ ਚੁਨੌਤੀ ਦਿੱਤੀ ਜਾਵੇਗੀ- ਸਿਰਸਾ
        ਅੰਮ੍ਰਿਤਸਰ /ਗੁਰਨਾਮ ਸਿੰਘ ਲਾਲੀ
ਸਿੱਖਾਂ ਦੀ ਪਾਰਲੀਮੈਂਟ ਵਜੋ ਜਾਣੀ ਜਾਂਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਰਨਲ ਇਜਲਾਸ ਦੀ ਮੀਡੀਆ ਨੂੰ ਕਵਰੇਜ ਕਰਨ ਤੋਂ ਰੋਕਣ ਦੀ ਕਰੜੇ ਸ਼ਬਦਾਂ ਵਿੱਚ ਨਿਖੇਧੀ ਕਰਦਿਆ ਚੰਡੀਗੜ ਪੰਜਾਬ ਜਰਨਲਿਸਟਸ ਐਸੋਸੌਏਸ਼ਨ ਦੇ ਪ੍ਰਧਾਨ ਜਸਬੀਰ ਸਿੰਘ ਪੱਟੀ ਨੇ ਕਿਹਾ ਕਿ ਇਹ ਵਧੀਕੀ ਬਾਬੇ ਨਾਨਕ ਦੇ ਫਲਸਫੇ ਦੇ ਪੂਰੀ ਤਰ੍ਹਾਂ ਉਲਟ ਹੈ ਤੇ ਲੋਕਤੰਤਰ ਦਾ ਕਤਲ ਕਰਨ ਦੇ ਤੁਲ ਹੈ। ਦੇਸ਼ ਦੀ ਪਾਰਲੀਮੈਂਟ ਤੇ ਵੱਖ ਵੱਖ ਸੂਬਾਈ ਵਿਧਾਨ ਸਭਾਵਾਂ ਵਿੱਚ ਪੱਤਰਕਾਰਾਂ ਨੂੰ ਕਵਰੇਜ ਕਰਨ ਦੀ ਇਜਾਜ਼ਤ ਹੈ ਤਾਂ ਫਿਰ ਸਿੱਖਾਂ ਦੀ ਪਾਰਲੀਮੈਂਟ ਵਿੱਚ ਮੀਡੀਆ ਕਵਰੇਜ ‘ਤੇ ਰੋਕ ਲਗਾਉਣਾ ਘੋਰ ਅਪਰਾਧਿਕ ਕਾਰਵਾਈ ਹੈ।
ਜਾਰੀ ਇੱਕ ਬਿਆਨ ਰਾਹੀ ਐਸੋਸੀਏਸ਼ਨ ਦੇ ਪ੍ਰਧਾਨ ਜਸਬੀਰ ਸਿੰਘ ਪੱਟੀ ਨੇ ਕਿਹਾ ਕਿ ਪਿਛਲੇ ਲੰਮੇ ਸਮੇਂ ਤੋਂ ਪੱਤਰਕਾਰਾਂ ਨੂੰ ਹਰ ਅਜਲਾਸ ਦੀ ਕਵਰੇਜ ਕਰਨ ਦੀ ਇਜਾਜ਼ਤ ਦਿੱਤੀ ਜਾਂਦੀ ਸੀ ਤੇ ਮਰਹੂਮ ਪ੍ਰਧਾਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਤਾਂ ਪੱਤਰਕਾਰਾਂ ਨੂੰ ਨਾਲ ਲੈ ਕੇ ਅਜਲਾਸ ਵਿੱਚ ਜਾਂਦੇ ਸਨ ਤੇ ਇਥੋਂ ਤੱਕ ਕਹਿੰਦੇ ਸਨ ਕਿ ਪੱਤਰਕਾਰਾਂ ਬਗੈਰ ਤਾਂ ਅਜਲਾਸ ਅਧੂਰਾ ਹੀ ਰਹੇਗਾ।ਅਜਲਾਸ ਦੀ ਕਵਰੇਜ ਕਰਨਾ ਪੱਤਰਕਾਰਾਂ ਦਾ ਆਪਣਾ ਕੋਈ ਨਿੱਜੀ ਹਿੱਤ ਨਹੀਂ ਸਗੋ ਜਨਤਕ ਪ੍ਰਣਾਲੀ ਦਾ ਇੱਕ ਹਿੱਸਾ ਤੇ ਮੀਡੀਆ ਦਾ ਬੁਨਿਆਦੀ ਹੱਕ ਹੈ। ਪੱਤਰਕਾਰ ਲੋਕਾਂ ਤੇ ਸੰਸਥਾਂ ਵਿਚਕਾਰ ਸੰਪਰਕ ਸਾਧਨ ਦਾ ਕੰਮ ਕਰਦੇ ਹਨ ਤੇ ਸੰਸਥਾਵਾਂ ਦੀਆਂ ਨੀਤੀਆਂ ਨੂੰ ਲੋਕਾਂ ਤੱਕ ਪਹੁੰਚਾਉਦੇ ਹਨ, ਇਸ ਲਈ ਇਸ ਅਜਲਾਸ ਤੋਂ ਪੱਤਰਕਾਰਾਂ ਨੂੰ ਦੂਰ ਰੱਖਣਾ ਜਿਥੇ ਬਾਬੇ ਨਾਨਕਾ ਦੇ ਜਨਤਕ ਤੌਰ ‘ਤੇ ਸੰਵਾਦ ਰਚਾਉਣ ਦੇ ਫਲਸਫੇ ਦੇ ਵਿਰੁੱਧ ਹੈ ਉਥੇ ਲੋਕਤਾਂਤਰਿਕ ਕਦਰਾਂ ਕੀਮਤਾਂ ਦੀ ਵੀ ਉਲੰਘਣਾ ਹੈ।
ਪੱਤਰਕਾਰ ਐਸੋਸੀਏਸ਼ਨ ਸ਼੍ਰੋਮਣੀ ਕਮੇਟੀ ਦੇ ਆਹੁਦੇਦਾਰਾਂ ਤੇ ਅਧਿਕਾਰੀਆਂ ਦੀ ਇਸ ਤਾਨਾਸ਼ਾਹੀ ਕਰੜੇ ਸ਼ਬਦਾਂ ਵਿੱਚ ਨਿਖੇਧੀ ਕਰਦੀ ਹੈ ਤੇ ਇਸ ਤਾਨਾਸ਼ਾਹੀ ਨੂੰ ਸਿੱਖ ਗੁਰਦੁਆਰਾ ਜੁਡੀਸ਼ੀਅਲ ਕਮਿਸ਼ਨ ਵਿੱਚ ਚੁਨੌਤੀ ਵੀ ਦੇਵੇਗੀ।
         ਇਸੇ ਤਰ੍ਹਾਂ ਕਿਸਾਨ ਆਗੂ ਤੇ ਲੋਕ ਭਲਾਈ ਇਨਸਾਫ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਭਾਈ ਬਲਦੇਵ ਸਿੰਘ ਸਿਰਸਾ ਨੇ ਵੀ ਮੀਡੀਆ ਨੂੰ ਇਜਲਾਸ ਵਿੱਚੋਂ ਦੂਰ ਰੱਖਣ ਦੀ ਨਿਖੇਧੀ ਕਰਦਿਆ ਕਿਹਾ ਕਿ ਬਾਦਲ ਦਲ ਦਾ ਕਬਜ਼ਾ ਹੁਣ ਸ਼੍ਰੋਮਣੀ ਕਮੇਟੀ ‘ਤੇ ਆਖਰੀ ਦਮ ‘ਤੇ ਹੈ ਤੇ ਜਦੋਂ ਕਿਸੇ ਦਾ ਆਖਰੀ ਸਮਾਂ ਆਉਦਾ ਹੈ ਤਾਂ ਉਸ ਦੀ ਮੱਤ ਮਾਰੀ ਜਾਂਦੀ ਹੈ ਇਸੇ ਤਰ੍ਹਾਂ ਹੀ ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੀ ਮੱਤ ਮਾਰੀ ਗਈ ਹੈ ਜਿਹੜਾ ਹਰਿਆਣਾ ਕਮੇਟੀ ਦੀ ਹਾਰੀ ਹੋਈ ਲੜਾਈ ਲੜ ਰਿਹਾ ਹੈ।ਉਹਨਾਂ ਕਿਹਾ ਕਿ ਜਿਥੇ ਇਤਿਹਾਸ ਵਿੱਚ ਲਿਿਖਆ ਜਾਵੇਗਾ ਕਿ ਹਰਜਿੰਦਰ ਸਿੰਘ ਧਾਮੀ ਦੇ ਪ੍ਰਧਾਨਗੀ ਕਾਰਜਕਾਲ ਦੌਰਾਨ ਸ਼੍ਰੋਮਣੀ ਕਮੇਟੀ ਦੋਫਾੜ ਹੋਈ ੳੇੁਥੇ ਇਹ ਵੀ ਲਿਿਖਆ ਜਾਵੇਗਾ ਕਿ ਸ਼੍ਰੋਮਣੀ ਕਮੇਟੀ ਦਾ ਬਾਬਰੀਕਰਨ ਵੀ ਇਸੇ ਪ੍ਰਧਾਨ ਦੇ ਸਮੇਂ ਹੀ ਹੋਇਆ। ਉਹਨਾਂ ਕਿਹਾ ਕਿ ਉਹ ਆਪਣੇ ਵਕੀਲਾਂ ਨਾਲ ਸਲਾਹ ਮਸ਼ਵਰਾ ਕਰਨਗੇ ਤਾਂ ਜੇਕਰ ਇਸ ਤਾਨਾਸ਼ਾਹੀ ਦੇ ਖਿਲਾਫ ਅਵਾਜ਼ ਬੁਲੰਦ ਕਰਨ ਦੀ ਕਨੂੰਨ ਇਜਾਜਤ ਦਿੰਦਾ ਹੋਇਆ ਤਾਂ ਉਹ ਅਦਾਲਤ ਦਾ ਦਰਵਾਜ਼ਾ ਜਰੂਰ ਖੜਕਾਉਣਗੇ ਤਾਂ ਕਿ ਪੱਤਰਕਾਰ ਭਾਈਚਾਰੇ ਨੂੰ ਇਨਸਾਫ ਮਿਲ ਸਕੇ।

Share this News