ਥਾਣਾਂ ਮਜੀਠਾ ਰੋਡ ਦੀ ਪੁਲਿਸ ਨੇ ਦੋ ਵਾਹਨ ਚੋਰਾਂ ਤੋ ਬ੍ਰਾਮਦ ਕੀਤੇ 13 ਦੋ ਪਹੀਆਂ ਵਾਹਨ

4675244
Total views : 5506767

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


 ਅੰਮਿ੍ਤਸਰ /ਗੁਰਨਾਮ ਸਿੰਘ ਲਾਲੀ

ਥਾਣਾ ਮਜੀਠਾ ਰੋਡ ਦੀ ਪੁਲਿਸ ਪਾਰਟੀ ਨੇ 2 ਮੁਲਜ਼ਮਾਂ ਨੂੰ ਕਾਬੂ ਕਰਕੇ ਜਾਂਚ ਉਪਰੰਤ 13 ਵਾਹਨ ਬਰਾਮਦ ਕਰਨ ਵਿਚ ਕਾਮਯਾਬੀ ਹਾਸਲ ਕੀਤੀ। ਏਸੀਪੀ ਉਤਰੀ ਵਰਿੰਦਰ ਸਿੰਘ ਖੋਸਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 23 ਫਰਵਰੀ ਨੂੰ ਥਾਣਾ ਮਜੀਠਾ ਰੋਡ ਦੀ ਪੁਲਿਸ ਪਾਰਟੀ ਨੇ 2 ਮੁਲਜ਼ਮਾਂ ਨੂੰ ਕਾਬੂ ਕਰਕੇ 1 ਚੋਰੀ ਦਾ ਵਾਹਨ ਬਰਾਮਦ ਕੀਤਾ ਸੀ। ਮੁਲਜ਼ਮਾਂ ਨੂੰ ਅਦਾਲਤ ਵਿਚ ਪੇਸ਼ ਕਰ ਕੇ ਰਿਮਾਂਡ ਲੈ ਕੇ ਤਫਤੀਸ਼ ਉਪਰੰਤ 13 ਚੋਰੀ ਦੇ ਵਾਹਨ ਹੋਰ ਬਰਾਮਦ ਹੋਏ। ਗਿ੍ਫ਼ਤਾਰ ਮੁਲਜ਼ਮ ਪਲਵਿੰਦਰ ਸਿੰਘ ਉਰਫ ਭੋਲਾ ਪੁੱਤਰ ਧਰਮ ਸਿੰਘ ਵਾਸੀ ਪਿੰਡ ਘਰਿਆਲੀ ਰਾੜੀਆਂ ਪੱਟੀ, ਜ਼ਿਲ੍ਹਾ ਤਰਨਤਾਰਨ ਤੇ ਚਮਕੌਰ ਸਿੰਘ ਉਰਫ਼ ਲੱਡੂ ਪੁੱਤਰ ਹਰਦੀਪ ਸਿੰਘ ਵਾਸੀ ਪਿੰਡ ਘਰਿਆਲੀ ਰਾੜੀਆਂ ਪੱਟੀ, ਜ਼ਿਲ੍ਹਾ ਤਰਨਤਾਰਨ ਨੇ ਇਹ ਚੋਰੀ ਦੇ ਵਾਹਨ ਗੁਰੂ ਨਾਨਕ ਹਸਪਤਾਲ ਤੇ ਭੀੜ ਵਾਲੇ ਇਲਾਕਿਆਂ ‘ਚੋਂ ਚੋਰੀ ਕੀਤੇ ਸਨ। ਦੋਵੇਂ ਮੁਲਜ਼ਮ ਨਸ਼ੇ ਦੇ ਆਦੀ ਸਨ ਤੇ ਨਸ਼ੇ ਦੀ ਪੂਰਤੀ ਲਈ ਵਾਹਨ ਚੋਰੀ ਕਰਦੇ ਸਨ।

ਲੋਕ ਵਾਹਨ ਪਾਰਕਿੰਗ ‘ਚ ਲਾਉਣ ਤਾਂ ਰੁਕ ਸਕਦੀਆਂ ਨੇ ਚੋਰੀ ਦੀਆਂ ਵਾਰਦਾਤਾਂ : ਏਸੀਪੀ ਖੋਸਾ

ਉਨਾਂ ਦੱਸਿਆ ਕਿ ਮੁਲਜ਼ਮ ਆਪਣੇ ਨਜ਼ਦੀਕੀਆਂ ਨੂੰ ਵੇਚਦੇ ਸਨ। ਜਿਨਾਂ੍ਹ ਵਿਅਕਤੀਆਂ ਨੇ ਇਨਾਂ ਕੋਲੋਂ ਵਾਹਨ ਖਰੀਦੇ ਸਨ, ਉਨਾਂ੍ਹ ਦੀ ਜਾਂਚ ਕਰਕੇ ਕਾਰਵਾਈ ਕੀਤੀ ਜਾਵੇਗੀ ਕਿ ਕਿਤੇ ਇਨਾਂ ਦੀ ਮਿਲੀਭੁਗਤ ਤਾਂ ਨਹੀਂ ਹੈ। ਉਨਾਂ੍ਹ ਦੱਸਿਆ ਕਿ ਇੰਸਪੈਕਟਰ ਹਰਿੰਦਰ ਸਿੰਘ ਦੀ ਪੁਲਿਸ ਪਾਰਟੀ ਏਐੱਸਆਈ ਰਾਜਿੰਦਰ ਕੁਮਾਰ ਸਮੇਤ ਸਾਥੀ ਕਮਰਚਾਰੀਆਂ ਵੱਲੋਂ ਗਸ਼ਤ ਦੇ ਸਬੰਧ ਵਿਚ ਮੇਨ ਗੇਟ ਗੁਰੂ ਨਾਨਕ ਹਸਪਤਾਲ ਮਜੀਠਾ ਰੋਡ ਵਿਖੇ ਮੌਜੂਦ ਸਨ ਕਿ ਹਸਪਤਾਲ ਦੇ ਅੰਦਰੋਂ ਦੋ ਮੋਨੇ ਨੌਜਵਾਨ ਬਿਨਾਂ ਨੰਬਰ ਦੀ ਐਕਟਿਵਾ ‘ਤੇ ਆਉਂਦੇ ਦਿਖਾਈ ਦਿੱਤੇ ਅਤੇ ਪੁਲਿਸ ਪਾਰਟੀ ਵੱਲੋਂ ਇਨਾਂ੍ਹ ਨੂੰ ਰੋਕ ਕੇ ਐਕਟਿਵਾ ਦੇ ਮਾਲਕੀ ਬਾਰੇ ਦਸਤਾਵੇਜ਼ ਨਹੀਂ ਪੇਸ਼ ਕਰ ਸਕੇ। ਉਨਾਂ੍ਹ ਦੱਸਿਆ ਕਿ ਦੋਵਾਂ ਨੇ ਲਗਭਗ 12ਵੀਂ ਤੱਕ ਸਿੱਖਿਆ ਵੀ ਹਾਸਲ ਕੀਤੀ ਹੈ। ਨਸ਼ੇ ਦੀ ਪੂਰਤੀ ਕਰਨ ਲਈ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ। ਅਗਲੀ ਤਫ਼ਤੀਸ਼ ਕੀਤੀ ਜਾ ਰਹੀ ਹੈ।

Share this News