Total views : 5505095
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਗੁਰਨਾਮ ਸਿੰਘ ਲਾਲੀ
ਅੰਮ੍ਰਿਤਸਰ ਜਿਲੇ ਕਸਬਾ ਅਜਨਾਲਾ ਵਿੱਚ ਬੀਤੇ ਦਿਨ ਵਾਪਰੀ ਘਟਨਾ ਨਾਲ ਜਿਥੇ ਪੰਜਾਬ ਵਿੱਚ ਸਤਾਧਾਰੀ ਆਪ ਦੀਆਂ ਵਿਰੋਧੀਆਂ ਧਿਰਾਂ ਨੂੰ ਅਮਨ ਕਾਨੂੰਨ ਦੀ ਵਿਵਸਥਾ ਦੇ ਉਗਲ ਚੁੱਕਣ ਦਾ ਮੌਕਾ ਮਿਲਿਆ ਉਥੇ ਇਸ ਘਟਨਾ ਵਿੱਚ ਜਖਮੀ ਹੋਏ ਅੱਧੀ ਦਰਜਨ ਪੁਲਿਸ ਅਧਿਕਾਰੀਆ ਤੇ ਮੁਲਾਜਮਾਂ ਨੂੰ ਇਨਸਾਫ ਦੁਆਉਣ ਲਈ ਮਹਿਕਮੇ ਅਤੇ ਸਰਕਾਰ ਵਲੋ ਇਸ ਸਬੰਧੀ ਕੋਈ ਮਾਮਲਾ ਦਰਜ ਨਾ ਕੀਤੇ ਜਾਣ ਕਰਕੇ ਪੁਲਿਸ ਦੇ ਮਨੋਬੱਲ ਨੂੰ ਕਾਫੀ ਠੇਸ ਪੁੱਜੀ ਹੈ। ਜਿਸ ਦਾ ਮੁੱਖ ਕਾਰਨ ਸਭ ਕਾਇਦੇ ਕਾਨੂੰਨ ਜਾਣਦੀ ਪੁਲਿਸ ਨੂੰ ਸਰਕਾਰ ਵਲੋ ਸਾਰੀ ਸਥਿਤੀ ‘ਤੇ ਕੰਟਰੋਲ ਰੱਖਣ ਲਈ ਕੋਈ ਸੇਧ ਨਾ ਦੇਣਾ ਹੀ ਮੁੱਖ ਕਾਰਨ ਮੰਨਿਆ ਹੈ।
ਵਾਪਰੇ ਇਸ ਵਰਤਾਰੇ ਨੂੰ ਹੁਣ ਪੁਲਿਸ ਤੇ ਸਰਕਾਰ ਆਪਣੀ ਨਲਾਇਕੀ ਤੇ ਪਰਦਾ ਪਾਉਣ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਅਦਬ ਸਤਿਕਾਰ ਬਹਾਲ ਰੱਖਣਾ ਕਹਿਕੇ ਸਾਰ ਰਹੀ ਹੈ। ਜਦੋ ਕਿ ਮਾਹਰਾਂ ਦਾ ਕਹਿਣਾ ਹੈ ਪੁਲਿਸ ਜੇਕਰ ਚਾਹੁੰਦੀ ਤਾਂ ਆਪਣੇ ਅੰਮ੍ਰਿਤਧਾਰੀ ਅਧਿਕਾਰੀਆਂ ਤੇ ਮੁਲਜਾਮਾਂ ਰਾਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਅਦਬ ਸਤਿਕਾਰ ਨਾਲ ਨੇੜਲੇ ਗੁਰਦੁਆਰਾ ਸਾਹਿਬ ਵਿਖੇ ਪੁੱਜਦਾ ਕਰਕੇ ਭੀੜ ਤੇ ਕਾਬੂ ਪਾ ਕੇ ਆਪਣੀ ਕੀਤੀ ਕਾਰਵਾਈ ਨੂੰ ਜਾਇਜ ਠਹਿਰਾਉਣ ਲਈ ਦਰਜ ਕੀਤੇ ਪਰਚੇ ਨਾਮਜਦ ਵਿਆਕਤੀਆਂ ਨੂੰ ਹਿਰਾਸਤ ਵਿੱਚ ਲੈ ਸਕਦੀ ਸੀ।
ਇਸ ਸਬੰਧ ‘ਚ ਹੀ ਗੱਲ ਕਰਦਿਆ ਉੱਘੇ ਵਾਤਾਵਰਣ ਪ੍ਰੇਮੀ ਗੁਰਮੀਤ ਸਿੰਘ ਝਬਾਲ ਨੇ ਕਿਹਾ ਕਿ ਸਰਕਾਰ ਕੋਲ ਕੰਵਰਵਿਜੈਪ੍ਰਤਾਪ ਸਿੰਘ ਆਈ.ਪੀ.ਐਸ ਵਰਗੇ ਕਾਬਲ ਵਧਾਇਕ ਹੋਣ ਕਰਕੇ ਉਨਾਂ ਨੂੰ ਗ੍ਰਹਿ ਵਿਭਾਗ ਨਹੀ ਸੌਪਿਆ ਜਾ ਰਿਹਾ ਹੈ , ਉਨਾਂ ਨੇ ਕਿਹਾ ਕਿ ਪੁਲਿਸ ਦੇ ਇਕ ਇਮਾਨਦਾਰ ਤੇ ਧਾਕੜ ਅਧਿਕਾਰੀ ਸਮਝੇ ਜਾਂਦੇ ਕੰਵਰਵਿਜੈਪ੍ਰਤਾਪ ਸਿੰਘ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਲਈ ਸ਼ਰਧਾ ਕੁੱਟ ਕੁੱਟ ਕੇ ਭਰੀ ਹੋਈ ਹੈ ਅਤੇ ਜੇਕਰ ਅੱਜ ਗ੍ਰਹਿ ਵਿਭਾਗ ਉਨਾਂ ਪਾਸ ਹੁੰਦਾ ਤਾਂ ਅਜਨਾਲਾ ਵਰਗੀ ਘਟਨਾ ਕਦੇ ਵੀ ਨਹੀ ਵਾਪਰ ਸਕਦੀ ਸੀ।
ਕਿਉਕਿ ਪੁਲਿਸ ਦੇ ਕਾਨੂੰਨੀ ਦਾਅ ਪੇਚਾਂ ਬਾਰੇ ਜਿਥੇ ਉਹ ਸਾਰੀ ਜਾਣਕਾਰੀ ਰੱਖਦੇ ਹਨ ਉਥੇ ਕਿਸੇ ਵੀ ਘਟਨਾ ਦੇ ਕਾਬੂ ਪਾਉਣ ਲਈ ਉਨਾਂ ਨੂੰ ਚੰਗੀ ਮੁੱਹਰਤ ਹਾਸਿਲ ਹੈ। ਉਸ ਸਮੇ ਉਨਾਂ ਨੇ ਕੇਵਲ ਆਦੇਸ਼ ਹੀ ਦੇਣੇ ਸਨ ਸਗੋ ਖੁਦ ਪੁਲਿਸ ਦੀ ਅਗਵਾਈ ਕਰਕੇ ਅਜਿਹੀ ਘਟਨਾ ਨਹੀ ਵਾਪਰਨ ਦੇਣੀ ਸੀ ਤੇ ਜਿਹੜੇ ਵਿਰੋਧੀ ਅੱਜ ਸਰਕਾਰ ਦੀ ਆਲੋਚਨਾ ਕਰ ਰਹੇ ਹਨ ਉਨਾਂ ਨੇ ਹੀ ਸ਼ਲਾਘਾ ਕਰਨੀ ਸੀ। ਕੁਝ ਵੀ ਹੋਵੇ ਸੂਬੇ ਵਿੱਚ ਦਿਨੋ ਦਿਨ ਵਿਗੜ ਰਹੀ ਅਮਨ ਕਾਨੂੰਨ ਦੀ ਸਥਿਤੀ ਤੇ ਕਾਬੂ ਪਾਉਣ ਲਈ ਮੁੱਖ ਮੰਤਰੀ ਨੂੰ ਗ੍ਰਹਿ ਵਿਭਾਗ ਸਾਬਕਾ ਆਈ.ਜੀ ਕੰਵਰਵਿਜੈਪ੍ਰਤਾਪ ਸਿੰਘ ਨੂੰ ਸੌਪਣ ਲਈ ਕੇਵਲ ਆਮ ਲੋਕ ਹੀ ਨਹੀ ਮੰਗ ਕਰ ਰਹੇ ਸਗੋ ਆਪ ਦੇ ਆਗੂ ਵੀ ਦਬਵੀ ਜਬਾਨ ਵਿੱਚ ਕਹਿ ਰਹੇ ਹਨ ਕਿ ਜੇਕਰ ਗ੍ਰਹਿ ਵਿਭਾਗ ਸਾਬਕਾ ਆਈ.ਜੀ ਨੂੰ ਦਿੱਤਾ ਜਾਏ ਤਾਂ ਪੰਜਾਬ ‘ਚ ਸਮਾਜ ਵਿਰੋਧੀ ਅਨਸਰ ਸਿਰ ਨਹੀ ਉਠਾਅ ਸਕਣਗੇ।