





Total views : 5596435








ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਤਰਨਤਾਰਨ / ਤਰਸੇਮ ਸਿੰਘ ਲਾਲੂ ਘੁੰਮਣ
ਐਡਵੋਕੇਟ ਬਲਦੇਵ ਸਿੰਘ ਹੇਰ ਦੀ ਪ੍ਰਧਾਨਗੀ ਹੇਠ ਮੁਜ਼ਾਹਰਾ ਕੀਤਾ ਗਿਆ,ਮੁਜ਼ਾਹਰੇ ਨੂੰ ਸੰਬੋਧਨ ਕਰਦਿਆਂ ਹੋਇਆਂ ਵੱਖ ਵੱਖ ਬੁਲਾਰਿਆਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਕਰੜੇ ਹੱਥੀਂ ਲੈਂਦਿਆਂ ਹੋਇਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਲੋਕ ਵਿਰੋਧੀ, ਧੋਖੇਬਾਜ਼, ਸਟੰਟ ਬਾਜ਼ ਅਤੇ ਪਬਲਿਕ ਪੈਸੇ ਦੀ ਅਖ਼ਬਾਰਾਂ ਵਿੱਚ ਇਸ਼ਤਿਹਾਰ ਬਾਜੀ ਕਰਨ ਤੇ ਕਰੋੜਾਂ ਰੁਪਏ ਦੀ ਬਰਬਾਦੀ ਕਰਨ ਤੇ ਰੁੱਝੀ ਹੋਈ ਹੈ, ਲੋਕਾਂ ਦੇ ਮਸਲਿਆਂ ਵੱਲ ਕੰਨ ਘੇਸਲ ਕਰ ਕੇ ਬੈਠੀ ਹੋਈ ਹੈ,ਪੈਨਸ਼ਨ ਧਾਰਕਾਂ ਦੀ ਇੱਕ ਮੰਗ ਵੀ ਪੂਰੀ ਨਹੀਂ ਕੀਤੀ,01.01.2016ਤੋਂ ਪਹਿਲਾਂ ਰਿਟਾਇਰ ਹੋਏ ਪੈਨਸ਼ਨ ਧਾਰਕਾਂ ਦੀ ਅਜੇ ਤੱਕ ਪੈਨਸ਼ਨ ਨਹੀਂ ਸੋਧੀ ਗਈ ਸਗੋਂ 15% ਦਾ ਵਾਧਾ ਕਰਕੇ ਬੁੱਤਾ ਸਾਰਿਆ ਹੈ।
ਬਕਾਏ ਦੀ ਕੋਈ ਗੱਲ ਨਹੀਂ ਕੀਤੀ ਜਾ ਰਹੀ, ਏ ਜੀ ਵਿਭਾਗ ਵਿੱਚ ਹਜਾਰਾਂ ਕੇਸ ਰੁਲ਼ ਰਹੇ ਹਨ ਪੰਜਾਬ ਸਰਕਾਰ ਵੱਲੋਂ ਉਹਨਾਂ ਨੂੰ ਹੌਲੀ ਚਲੋ ਦੀ ਨੀਤੀ ਲਾਗੂ ਕਰਨ ਲਈ ਕਿਹਾ ਲੱਗਦਾ ਹੈ,ਵੱਖ ਵੱਖ ਬੁਲਾਰਿਆਂ ਨੇ ਸਰਕਾਰ ਕੋਲੋ ਮੰਗ ਕੀਤੀ ਕਿ 01.01.2016 ਤੋਂ ਪਹਿਲਾਂ ਅਤੇ ਬਾਅਦ ਵਿੱਚ ਰਿਟਾਇਰ ਹੋਏ ਪੈਨਸ਼ਨ ਧਾਰਕਾਂ ਦੀ ਪੈਨਸ਼ਨ ਨੂੰ 2.59 ਨਾਲ ਗੁਣਾ ਕਰਕੇ ਉਹਨਾਂ ਦੀ ਪੈਨਸ਼ਨ ਸੋਧੀ ਜਾਵੇ,01.01.2016ਤੋਂ ਸਾਰਿਆ ਨੂੰ ਬਕਾਇਆ ਦਿੱਤਾ ਜਾਵੇ,ਮੈਡੀਕਲ ਭੱਤਾ 2000 ਰੁ ਦਿੱਤਾ ਜਾਵੇ,ਕੈਸ਼ਲੈਸ ਸਕੀਮ ਤਹਿਤ 5 ਲੱਖ ਤੱਕ ਇਲਾਜ਼ ਦੀ ਸੁਵਿਧਾ ਦਿੱਤੀ ਜਾਵੇ ਏ ਜੀ ਵਿਭਾਗ ਵਿੱਚ ਹਜਾਰਾਂ ਕੇਸਾਂ ਦਾ ਨਿਪਟਾਰਾ ਜਲਦ ਕੀਤਾ ਜਾਵੇ , ਐੱਲ ਟੀ ਸੀ ਦਾ ਭੁਗਤਾਨ ਸਮਾਂਬੱਧ ਕੀਤਾ ਜਾਵੇ,ਅਖੀਰਵਿੱਚ ਏ ਡੀ ਸੀ ਅੰਮ੍ਰਿਤ ਸਰ ਸ਼੍ਰੀ ਸੁਰਿੰਦਰ ਸਿੰਘ ਨੂੰ ਮੰਗ ਪੱਤਰ ਸੌਂਪਿਆ ਗਿਆ,ਹੋਰਨਾਂ ਤੋਂ ਇਲਾਵਾ ਸਰਵ ਸ਼੍ਰੀ ਇੰਦਰ ਸਿੰਘ ਮਾਨ, ਬਾਬਾ ਮੰਗਲ ਦਾਸ ਲਖਵਿੰਦਰ ਸਿੰਘ ਗਿੱਲ, ਲੱਖਵਿੰਦਰ ਸਿੰਘ ਸ਼ਾਹ,ਹਰਭਜਨ ਸਿੰਘ ਗਿੱਲ,ਮਲੂਕ ਸਿੰਘ,ਬਲਦੇਵ ਸਿੰਘ ਗਿੱਲ, ਬਲਦੇਵ ਸਿੰਘ ਪਵਾਰ,ਅਰੂੜ ਚੰਦ ਸ਼ਰਮਾ,ਰਣਜੀਤ ਸਿੰਘ ਮਹਿਲਾਂਵਾਲਾ,ਕੁਲਜੀਤ ਸਿੰਘ ਵੇਰਕਾ, ਰਾਜ ਪਾਲ,ਗੁਰਦੀਪ ਸਿੰਘ ਅਦਲੀਵਾਲ,ਸਰਤਾਜ ਸਿੰਘ ਸੰਧੂ, ਕੁਲਵੰਤ ਸਿੰਘਸੇਂਸਰਾ ਹਾਜ਼ਰ ਸਨ।