ਜਿਲਾ ਅੰਮ੍ਰਿਤਸਰ ਦੇ ਤਿੰਨ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਬੇਨਿਯਮੀਆਂ ਕਾਰਨ ਸਿੱਖਿਆ ਮੰਤਰੀ ਬੈਸ ਨੇ ਕੀਤੇ ਮੁੱਅਤਲ

4675715
Total views : 5507559

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਗੁਰਨਾਮ ਸਿੰਘ ਲਾਲੀ

ਜਿਲਾ ਅੰਮ੍ਰਿਤਸਰ ਦੇ 9 ਵੱਖ ਵੱਖ ਬਲਾਕਾਂ ‘ਚ ਬੀ.ਪੀ.ਈ.ਓ ਵਜੋ ਕੰਮ ਕਰ ਰਹੇ ਤਿੰਨ ਅਧਿਕਾਰੀਆਂ ਨੂੰ ਪ੍ਰੀ ਪ੍ਰਾਇਮਰੀ ਵਿਿਦਆਰਥੀਆਂ ਲਈ ਆਈਆਂ ਵਰਦੀਆਂ ‘ਚ ਘਪਲੇਬਾਜੀ ਕਰਨ ਤੇ ਹੋਰ ਬੇਨਿਯਮੀਆਂ ਕਾਰਨ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਸ ਵਲੋ ਮੁੱਅਤਲ ਕਰਨ ਦੇ ਹੁਕਮ ਜਾਰੀ ਕੀਤੇ ਹਨ।ਜਿਸ ਸਬੰਧੀ ਉਨਾਂ ਨੇ ਖੁਦ ਟਵੀਟ ਕਰਕੇ ਬੀ.ਐਨ.ਈ ਨਾਲ ਜਾਣਕਾਰੀ ਸਾਂਝੀ ਕੀਤੀ।ਜਿਸ ਸਬੰਧੀ ਪ੍ਰਾਪਤ ਜਾਣਕਾਰੀ ਅਨੁਸਾਰ 

ਬੀ.ਪੀ.ਈ.ਓ ਵੇਰਕਾ ਯਸ਼ਪਾਲ ਜਿੰਨਾ ਪਾਸ ਜੰਡਿਆਲਾ, ਤਰਸਿੱਕਾ ਤੇ ਮਜੀਠਾ ਦਾ ਵਾਧੂ ਚਾਰਜ ਸੀ ਸਮੇਤ ਅੰਮ੍ਰਿਤਸਰ ਦੇ ਬਲਾਕ ਨੰ: 4 ਦੀ ਬੀ.ਪੀ.ਈ.ਓ ਵਰਿੰਦਰਜੀਤ ਕੌਰ ਜਿੰਨਾ ਪਾਸ ਤਰਸਿੱਕਾ,ਮਜੀਠਾ-1 ਅਤੇ ਅੰਮ੍ਰਿਤਸਰ 2 ਦਾ ਵਾਧੂ ਚਾਰਜ ਸੀ, ਇਸ ਤੋ ਇਲਾਵਾ ਬਲਾਕ ਚੁਗਾਵਾਂ ਦੇ ਦਲਜੀਤ ਸਿੰਘ ਜਿੰਨਾ ਪਾਸ ਚੁਗਾਵਾਂ 2 ਦਾ ਵੀ ਵਾਧੂ ਚਾਰਜ ਸੀ। ਉਨਾਂ ਵਲੋ ਸਰਕਾਰ ਵਲੋ ਪ੍ਰੀ ਪ੍ਰਾਇਮਰੀ ਵਿਿਦਆਰਥੀਆਂ ਲਈ ਭੇਜੀਆਂ ਵਰਦੀਆਂ ਦੀ ਵੰਡ ਵੇਲੇ ਨਿਯਮਾ ਦੀ ਪਾਲਣਾ ਨਹੀ ਕੀਤੀ ਗਈ ਸੀ ਤੇ ਗ੍ਰਾਂਟਾ ਵਿੱਚ ਵੀ ਧਾਂਦਲੀਆ ਕਰਨ ਦੀਆਂ ਸਕਾਇਤਾ ਜਦ ਜਿਲਾ ਸਿੱਖਿਆ ਅਫਸਰ ਸ੍ਰੀ ਰਾਜੇਸ ਸ਼ਰਮਾਂ ਪਾਸ ਪੁੱਜੀਆਂ ਤਾਂ ਉਨਾਂ ਵਲੋ ਉਨਾਂ ਵਲੋ ਇਸ ਸਬੰਧੀ ਉੱਚ ਅਧਿਕਾਰੀਆ ਤੇ ਸਰਕਾਰ ਨੂੰ ਭੇਜੀ ਰਿਪੋਰਟ ਤੋ ਬਾਅਦ ਸਿੱਖਿਆਂ ਮੰਤਰੀ ਵਲੋ ਐਕਸ਼ਨ ਲੈਦਿਆਂ ਇਹ ਕਾਰਵਾਈ ਕੀਤੀ ਗਈ ਹੈ।

ਤਿੰਨ ਬੀ.ਪੀ.ਈ.ਓਜ ਦੀ ਮੁੱਅਤਲੀ ਦੀ ਪੁਸ਼ਟੀ ਕਰਦਿਆ ਜਿਲਾ ਸਿੱਖਿਆ ਅਫਸਰ ਸ੍ਰੀ ਰਾਜੇਸ਼ ਸ਼ਰਮਾਂ ਨੇ ਕਿਹਾ ਕਿ ਮਹਿਕਮੇ ਵਿੱਚ ਕਿਸੇ ਵੀ ਤਰਾਂ ਦੀਆਂ ਬੁਨਿਯਮੀਆਂ ਸਹਿਣ ਨਹੀ ਕੀਤੀਆਂ ਜਾਣਗੀਆਂ ਤੇ ਪਾਰਦਾਰਸ਼ੀ ਤਰੀਕੇ ਨਾਲ ਕੰਮ ਕਾਜ ਨੂੰ ਯਕੀਨੀ ਬਣਾਇਆ ਜਾਏਗਾ।

Share this News