ਹੈਪੀ ਚੱਕੀ ਵਾਲਾ ਦੀ ਅਗਵਾਈ’ਚ ਆਪ ਵਰਕਰਾਂ ਦੀ ਹੋਈ ਮੀਟਿੰਗ

4729604
Total views : 5597706

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਗੁਰਨਾਮ ਸਿੰਘ ਲਾਲੀ

ਵਾਰਡ ਨੰ 70 ਦੇ ਆਮ ਆਦਮੀ ਪਾਰਟੀ ਦਫਤਰ ਵਿਖੇ ਬਲਾਕ ਇੰਚਾਰਜ ਮਨਜਿੰਦਰ ਸਿੰਘ ਹੈਪੀ ਚੱਕੀ ਵਾਲੇ ਦੀ ਅਗਵਾਈ ਹੇਠ ਮੀਟਿੰਗ ਹੋਈ। ਇਸ ਮੀਟਿੰਗ ਵਿੱਚ ਵਿਸ਼ੇਸ਼ ਤੌਰ ਤੇ ਪੁੱਜੇ ਅੰਮ੍ਰਿਤਸਰ ਸਹਿਰੀ ਦੇ ਜਾਇੰਟ ਸੈਕਟਰੀ ਮਹਿਲਾ ਵਿੰਗ ਅਤੇ ਵਾਰਡ ਨੰ 52 ਦੇ ਇੰਚਾਰਜ ਮੈਡਮ ਮੋਨਿਕਾ ਲਾਂਬਾ ਨੇ ਕਿਹਾ ਕਿ ਸਾਡੀ ਆਮ ਆਦਮੀ ਪਾਰਟੀ ਸੰਘਰਸ਼ਾਂ ਵਿੱਚੋ ਲੰਘੀ ਹੋਈ ਪਾਰਟੀ ਦੀ ਸਰਕਾਰ ਹੈ, ਅਸੀਂ ਰਾਜਨੀਤੀ ਨਹੀਂ ਕਰਨ ਆਏ ਜੋ ਸੱਤਰਾਂ ਸਾਲ ਤੋਂ ਸਿਸਟਮ ਵਿਗੜਿਆ ਹੋਇਆ ਸੀ ਉਸ ਨੂੰ ਬਦਲਣ ਲਈ ਆਏ ਹੋਏ ਹਾਂ ਅਤੇ ਹੋਲੀ ਹੋਲੀ ਬਦਲ ਵੀ ਰਿਹਾ ਇਹ ਜਾਦੂ ਸੜੀ ਨਹੀਂ ਜੋ ਰਾਤੋ ਰਾਤ ਬਦਲ ਜਾਵੇ, ਵਿਗੜੇ ਹੋਏ ਸਿਸਟਮ ਨੂੰ ਸੁਧਾਰਨ ਲਈ ਟਾਇਮ ਤੇ ਲੱਗਦਾ ਹੀ ਹੈ।

ਮੈਡਮ ਲਾਂਬਾਂ ਨੇ ਕਿਹਾ ਕਿ ਸਾਡੇ ਪਾਰਟੀ ਦੇ ਸੁਪ੍ਰੀਮੋ ਸ੍ਰੀ ਅਰਵਿੰਦ ਕੇਜਰੀਵਾਲ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਰੀਆ ਤੇ ਬੈਠ ਕੇ ਸੰਘਰਸ਼ ਕੀਤਾ ਹੋਇਆ ਹੈ, ਉਨ੍ਹਾਂ ਨੇ ਕਿਹਾ ਕਿ ਆਉਣ ਵਾਲੀ ਮਿਉਂਸਪਲ ਕਾਰਪੋਰੇਸ਼ਨ ਚੋਣਾਂ ਸਾਰੀਆਂ ਸੀਟਾਂ ਜਿੱਤਾਂਗੇ ਅਤੇ ਮੇਅਰ ਅਤੇ ਕੌਂਸਲਰ ਸਾਡੀ ਪਾਰਟੀ ਦੇ ਹੋਣਗੇ। ਇਸ ਤੋਂ ਬਾਅਦ ਮਨਜਿੰਦਰ ਸਿੰਘ ਹੈਪੀ ਨੇ ਕਿਹਾ ਅਕਾਲੀ ਦਲ ਬਾਦਲ ਦੀ ਪਾਰਟੀ ਤੇ ਵਰਦਿਆਂ ਕਿਹਾ ਕਿ ਜੋ ਮੁੱਖ ਮੰਤਰੀ ਭਗਵੰਤ ਮਾਨ ਦੇ ਖਿਲਾਫ ਸ਼ਬਦਾਵਲੀ ਵਰਤ ਰਹੇ ਹਨ ਉਹ ਆਪਣੀ ਜੁਬਾਨ ਤੇ ਤਾਲਾ ਲਗਾਉਣ। ਇਸ ਮੌਕੇ ਹਰਦੀਪ ਸਿੰਘ, ਰੋਹਿਤ ਜੈਲੀ, ਕੁਲਦੀਪ ਸਿੰਘ ਮੋਨੂੰ, ਬੰਟੀ,ਸੰਨੀ, ਦਲਜੀਤ ਸਿੰਘ, ਲਵ, ਜੋਗੇਸ, ਆਦਿ ਹਾਜ਼ਰ ਸਨ।

Share this News