Total views : 5508481
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਕੁਲਾਰਜੀਤ ਸਿੰਘ
ਜਿਲਾ ਤਰਨ ਤਾਰਨ ਦੇ ਥਾਣਾਂ ਸਦਰ ਪੱਟੀ ਹੇਠ ਆਂਉਦੇ ਪਿੰਡ ਤੂਤ ਵਿਚ ਨੂੰਹਾਂ ਵਲੋਂ ਆਪਣੀ 76 ਸਾਲਾਂ ਬਜ਼ੁਰਗ ਸੱਸ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ ਜਿਸਦੇ ਚੱਲਦੇ ਬਜ਼ੁਰਗ ਮਹਿਲਾ ਦੀ ਹਾਲਤ ਵਿਗੜ ਜਾਣ ਤੇ ਉਸਨੂੰ ਨਿਜੀ ਹਸਪਤਾਲ ਵਿਚ ਇਲਾਜ ਲਈ ਦਾਖਲ ਕਰਵਾਇਆ ਗਿਆ, ਜਿਥੇ ਇਲਾਜ ਦੌਰਾਨ ਉਕਤ ਮਹਿਲਾ ਦੀ ਮੌਤ ਹੋ ਗਈ। ਇਸ ਸੰਬੰਧੀ ਪੀੜਤ ਮਹਿਲਾ ਦੇ ਪਤੀ ਬਲਕਾਰ ਸਿੰਘ ਨੇ ਦੱਸਿਆ ਕਿ ਉਸਦੀਆਂ ਨੂੰਹਾਂ ਗੁਰਮੀਤ ਕੌਰ ਅਤੇ ਮਨਦੀਪ ਕੌਰ ਨੇ ਉਸਦੀ ਪਤਨੀ ਕੁਲਵੰਤ ਕੌਰ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਹੈ ਜਿਸ ਕਾਰਨ ਉਹ ਗੰਭੀਰ ਜ਼ਖਮੀ ਹੋ ਗਈ, ਜਿਸਦਾ ਇਲਾਜ ਨਿਜੀ ਹਸਪਤਾਲ ਵਿਚ ਚੱਲ ਰਿਹਾ ਸੀ, ਬਜ਼ੁਰਗ ਬਲਕਾਰ ਸਿੰਘ ਨੇ ਆਪਣੀ ਜਾਨ ਨੂੰ ਵੀ ਖ਼ਤਰਾ ਦੱਸਦੇ ਕਿਹਾ ਕਿ ਪੁਲੀਸ ਉਸ ਨੂੰ ਸੁਰੱਖਿਆ ਵੀ ਦੇਵੇ ਪਰ ਉਸਦੇ ਜਾਣਕਾਰੀ ਦੇ ਬਾਦ ਉਸਦੀ ਪਤਨੀ ਦੀ ਮੌਤ ਹੋ ਗਈ।
ਮ੍ਰਿਤਕ ਸੱਸ ਆਪਣੀਆਂ ਨੂੰਹਾਂ ਦੇ ਚਾਲ ਚੱਲਣ ਤੇ ਕਰਦੀ ਸੀ ਸ਼ੱਕ
ਇਸ ਮਾਮਲੇ ਵਿਚ ਥਾਣਾ ਸਦਰ ਪੱਟੀ ਦੇ ਐੱਸਐਚਓ ਹਰਜਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਤੂਤ ਵਿਚ 9 ਫਰਵਰੀ ਨੂੰ ਉਕਤ ਬਜ਼ੁਰਗ ਮਹਿਲਾ ਕੁਲਵੰਤ ਕੌਰ ਦੀ ਉਸਦੀਆਂ ਨੂੰਹਾਂ ਗੁਰਮੀਤ ਕੌਰ ਤੇ ਮਨਦੀਪ ਕੌਰ ਵਲੋਂ ਰਾਤ ਸਾਢੇ ਅੱਠ ਵਜੇ ਕੁੱਟਮਾਰ ਕੀਤੀ ਅਤੇ ਉਸਨੂੰ ਸੜਕ ਕਿਨਾਰੇ ਸੁੱਟ ਦਿੱਤਾ ਅਤੇ ਪਤਨੀ ਦੇ ਕਮਰੇ ਵਿਚ ਨਾ ਹੋਣ ‘ਤੇ ਉਸਦੇ ਪਤੀ ਨੇ ਉਸਦੀ ਭਾਲ ਕੀਤੀ ਤਾਂ ਉਸਦੀ ਪਤਨੀ ਗੰਭੀਰ ਹਾਲਤ ਵਿਚ ਮਿਲੀ ਜਿਸਨੂੰ ਹਸਪਤਾਲ ਦਾਖਲ ਕਰਵਾਇਆ ਜਿਥੇ ਬੀਤੀ ਦਿਨੀ ਇਲਾਜ ਦੌਰਾਨ ਉਸਦੀ ਮੌਤ ਹੋ ਗਈ। ਇਸ ਮਾਮਲੇ ਵਿਚ ਪੁਲੀਸ ਨੇ ਦੋਵੇਂ ਨੂੰਹਾਂ ਨੂੰ ਕਾਬੂ ਕਰ ਲਿਆ ਹੈ ਅਤੇ ਨਾਲ ਹੀ ਕਿਹਾ ਕਿ ਜੇਕਰ ਹੋਰ ਵੀ ਕੋਈ ਇਸ ਮਾਮਲੇ ਵਿਚ ਸ਼ਾਮਿਲ ਹੋਇਆ ਤਾਂ ਕਾਰਵਾਈ ਕੀਤੀ ਜਾਵੇਗੀ।