Total views : 5508261
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਗੁਰਨਾਮ ਸਿੰਘ ਲਾਲੀ
ਬੀਤੇ ਦਿਨ 16 ਫਰਵਰੀ ਨੂੰ ਸਿੱਖਰ ਦੁਪਿਹਰੇ 12 ਵਜੇ ਪੰਜਾਬ ਨੈਸ਼ਨਲ ਬੈਕ ਰਾਣੀ ਕਾ ਬਾਗ ਅੰਮ੍ਰਿਤਸਰ ਵਿੱਚ ਹੋਈ 22 ਲੱਖ ਰੁਪਏ ਲੁੱਟ ਦੀ ਘਟਨਾ ਨੂੰ ਪੁਲਿਸ ਵਲੋ ਚਾਰ ਦਿਨਾਂ ‘ਚ ਹੀ ਸੁਲਝਾਅਕੇ ਲੁੱਟੀ ਰਾਸ਼ੀ ਬ੍ਰਾਮਦ ਕਰਕੇ ਦੋਵਾਂ ਦੋਸ਼ੀਆਂ ਨੂੰ ਗ੍ਰਿਫਤਾਰ ਕੀਤੇ ਜਾਣ ਬਾਰੇ ਜਾਣਕਾਰੀ ਦੇਦਿਆਂ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਸ: ਜਸਕਰਨ ਸਿੰਘ ਨੇ ਇਕ ਪੱਤਰਕਾਰ ਸੰਮੇਲਨ ਦੌਰਾਨ ਦੱਸਿਆ ਕਿ ਦੁਪਿਹਰ 12 ਵਜੇ ਵਾਪਰੀ ਘਟਨਾ ਤੋ ਬਾਅਦ ਪੁਲਿਸ ਨੇ ਬੈਕ ਮੈਨੇਜਰ ਦੀ ਸ਼ਕਾਇਤ ਤੇ ਥਾਣਾਂ ਕੰਨਟੋਨਮੈਟ ਵਿਖੇ ਕੇਸ ਦਰਜ ਕਰਕੇ ਇਸ ਦੇ ਹੱਲ ਲਈ ਵੱਖ ਵੱਖ ਟੀਮਾਂ ਤਿਆਰ ਕੀਤੀਆ ਗਈਆ ਸਨ ਜਿੰਨਾ ਨੇ ਹਰ ਪਹਿਲੂ ਤੋ ਘੋਖ ਕਰਕੇ ਇਸ ਮਾਮਲੇ ਨੂੰ ਹੱਲ ਕੀਤਾ ਹੈ। ਉਨਾਂ ਨੇ ਦੱਸਿਆ ਕਿ ਲੁੱਟ ਦੀ ਘਟਨਾ ਨੂੰ ਅੰਜਾਮ ਦੇਣ ਵਾਲੇ ਲਾਲਜੀਤ ਸਿੰਘ ਪੁੱਤਰ ਜਸਵੰਤ ਸਿੰਘ ਵਾਸੀ ਮੈਹਣੀਆ ਲੋਹਾਰ ਜਿਲਾ ਅੰਮ੍ਰਿਤਸਰ ਪਾਸੋ 12 ਲੱਖ ਰੁਪਏ ਇਕ ਰਿਵਾਲਵਰ , 11 ਕਾਰਤੂਸ ਅਤੇ ਵਾਰਦਾਤ ‘ਚ ਵਰਤੀ ਕਾਰ ਬ੍ਰਾਮਦ ਕੀਤੀ ਹੈ, ਇਸ ਤੋ ਇਲਾਵਾ ਗਗਨਦੀਪ ਸਿੰਘ ਪੁੱਤਰ ਬਲਜੀਤ ਸਿੰਘ ਵਾਸੀ ਰਿਸ਼ੀ ਵਿਹਾਰ ਮਜੀਠਾ ਰੋਡ ਨੂੰ ਕਾਬੂ ਕਰਕੇ ਉਸ ਪਾਸੋ 10 ਲੱਖ ਰੁਪਏ ਇਕ ਰਿਵਾਲਵਰ 9 ਜਿੰਦਾ ਰੌਦ ਤੇ ਵਾਰਦਾਤ ਵੇਲੇ ਵਰਤੀ ਸਕੂਟੀ ਬ੍ਰਾਮਦ ਕੀਤੀ ਗਈ ਹੈ।
ਦੋਵੇ ਦੋਸ਼ੀ ਗ੍ਰਿਫਤਾਰ ਕਰਕੇ ਬ੍ਰਾਮਦ ਕੀਤੀ ਲੁੱਟ ਦੀ ਰਾਸ਼ੀ-ਪੁਲਿਸ ਕਮਿਸ਼ਨਰ ਜਸਕਰਨ ਸਿੰਘ
ਉਨਾਂ ਨੇ ਦੱਸਿਆ ਕਿ ਲਾਲਜੀਤ ਸਿੰਘ ਜਿਥੇ ਖੇਤੀਬਾੜੀ ਦਾ ਕੰਮ ਕਰਦਾ ਹੈ, ਉਥੇ ਗਗਨਦੀਪ ਸਿੰਘ ਬੀ.ਏ ਪਾਸ ਹੈ ਅਤੇ ਇਸ ਸਮੇ ਬੇਰੁਜਗਾਰ ਹੈ। ਉਨਾਂ ਨੇ ਇਸ ਮਾਮਲੇ ਨੂੰ ਸੁਲਝਾਉਣ ਲਈ ਸਬੰਧਿਤ ਥਾਣੇ ਦੀ ਪੁਲਿਸ ਤੇ ਸੀ.ਆਈ.ਏ ਸਟਾਫ ਦੀਆਂ ਟੀਮਾਂ ਸ਼ਲਾਘਾ ਕਰਦਿਆ ਉਨਾਂ ਨੇ ਦਿਨ ਰਾਤ ਇਕ ਕਰਕੇ ਇਸ ਮਾਮਲੇ ਨੂੰ ਸੁਲਝਾਅਕੇ ਸ਼ਲਾਘਾਯੋਗ ਕੰਮ ਕੀਤਾ ਹੈ।ਉਨਾਂ ਨੇ ਇਹ ਵੀ ਦੱਸਿਆ ਕਿ ਕਾਬੂ ਕੀਤੇ ਗਏ ਦੋਸ਼ੀਆਂ ਵਿਰੁੱਧ ਪਹਿਲਾਂ ਕੋਈ ਵੀ ਕੇਸ ਕਿਧਰੇ ਦਰਜ ਨਹੀ ਜਿਸ ਕਰਕੇ ਉਨਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਿਲ ਕਰਨ ਉਪਰੰਤ ਪੁਛਗਿੱਛ ਕੀਤੀ ਜਾਏਗੀ ਤੇ ਜੇਕਰ ਕਿਸੇ ਹੋਰ ਦੀ ਇਸ ਵਿੱਚ ਸਮੂਲੀਅਤ ਪਾਈ ਗਈ ਤਾਂ ਉਸ ਨੂੰ ਵੀ ਕਾਬੂ ਕੀਤਾ ਜਾਏਗਾ। ਇਸ ਸਮੇ ਉਨਾਂ ਨਾਲ ਏ.ਡੀ.ਸੀ.ਪੀ 2 ਸ: ਪ੍ਰਭਜੋਤ ਸਿੰਘ ਵਿਰਕ, ਏ.ਡੀ.ਸੀ.ਪੀ ਸ: ਹਰਜੀਤ ਸਿੰਘ ਧਾਲੀਵਾਲ, ਏ.ਡੀ.ਸੀ.ਪੀ 3 ਸ੍ਰੀ ਅਭਿਮਨਿਊ ਰਾਣਾ, ਏ.ਸੀ.ਪੀ ਪੱਛਮੀ ਸ: ਕੰਵਲਦੀਪ ਸਿੰਘ,ਏ.ਸੀ.ਪੀ.ਪੀ ਸ: ਗੁਰਪ੍ਰਤਾਪ ਸਿੰਘ ਸੋਹਤਾ, ਏ.ਸੀ.ਪੀ ਸ੍ਰੀ ਸੁਰਿੰਦਰ ਸਿੰਘ, ਥਾਣਾ ਮੁੱਖੀ ਕੰਨਟੋਨਮੈਟ ਐਸ.ਆਈ ਖੁਸ਼ਬੂ ਸ਼ਰਮਾਂ, ਥਾਣਾਂ ਮੁੱਖੀ ‘ਈ’ ਡਵੀਜਨ ਇੰਸ਼: ਰਾਜਵਿੰਦਰ ਕੌਰ, ਇੰਚਾਰਜ ਸੀ.ਆਈ.ਏ ਸਟਾਫ ਇੰਸ਼:ਅਮਨਦੀਪ ਸਿੰਘ ਰੰਧਾਵਾ ਤੇ ਹੋਰ ਪੁਲਿਸ ਅਧਿਕਾਰੀ ਵੀ ਹਾਜਰ ਸਨ।