Total views : 5508481
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਸ੍ਰੀ ਮੁਕਤਸਰ ਸਾਹਿਬ/ਅਸ਼ੋਕ ਵਰਮਾ
ਪੰਜਾਬ ਦੇ ਲੋਕਾਂ ਨੂੰ ਸੁਰੱਖਿਅਤ ਮਾਹੌਲ ਉਪਲੱਬਧ ਕਰਵਾਉਣ ਅਤੇ ਮਾੜ੍ਹੇ ਅਨਸਰਾਂ ਨੂੰ ਸਖਤੀ ਨਾਲ ਨਜਿੱਠਣ ਦੇ ਆਦੇਸ਼ਾ ਦੇ ਮੱਦੇਨਜ਼ਰ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਨਵ ਨਿਯੁਕਤ ਐਸ.ਐਸ.ਪੀ ਸ. ਹਰਮਨਬੀਰ ਸਿੰਘ ਗਿੱਲ ਨੇ ਇਕ ਵੱਡਾ ਲੋਕ ਹਿੱਤ ਦਾ ਪ੍ਰਬੰਧਕੀ ਫੈਸਲਾ ਲੈਂਦਿਆ ਵੱਖ ਵੱਖ ਦਫਤਰੀ ਕੰਮਾਂ ਵਿੱਚ ਲੱਗੇ ਵਾਧੂ ਪੁਲਿਸ ਸਟਾਫ ਨੂੰ ਥਾਣਿਆ ਵਿੱਚ , ਪੀ.ਸੀ.ਆਰ ਗਸ਼ਤ ਲਈ ਤਾਇਨਾਤ ਕਰਨ ਦੇ ਹੁਕਮ ਦਿੱਤੇ ਹਨ । ਇਸ ਤਰਾਂ ਕਰਨ ਨਾਲ ਜੁਰਮਾਂ ਖਿਲਾਫ ਕਾਰਵਾਈ ਕਰਨ ਲਈ 200 ਦੀ ਹੋਰ ਨਫਰੀ ਜਿਲ੍ਹੇ ਦੇ ਥਾਣਿਆ ਕੋਲ ਉਪਲੱਬਧ ਹੋਵੇਗੀ। ਜਿਸ ਨਾਲ ਜੁਰਮ ਖਾਸ ਕਰਕੇ ਨਸ਼ੇ ਦੀ ਤਸਕਰੀ ਅਤੇ ਲੁੱਟਾ ਖੋਹਾਂ ਦੀਆ ਵਾਰਦਾਤਾਂ ਨੂੰ ਰੋਕਣ ਲਈ ਵੱਡੀ ਸਹਾਇਤਾ ਮਿਲੇਗੀ।
ਇਸ ਮੌਕੇ ਐਸ.ਐਸ.ਪੀ ਸ੍ਰੀ ਮੁਕਤਸਰ ਸਾਹਿਬ ਨੇ ਦੱਸਿਆ ਕਿ ਲੋਕਾਂ ਦੀ ਸੁਰੱਖਿਆ ਵਿੱਚ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ ਜਿਸ ਤੇ ਪੁਲਿਸ ਮੁਲਾਜਮਾਂ ਦੇ ਥਾਣਿਆ ਅੰਦਰ ਸਟਾਫ ਨੂੰ ਪੂਰਾ ਕੀਤਾ ਗਿਆ ਹੈ। ਉਨ੍ਹਾ ਕਿਹਾ ਕਿ ਪੁਲਿਸ ਮੁਲਜਮਾਂ ਸਖਤ ਹਦਾਇਤ ਕੀਤੀ ਗਈ ਹੈ ਕਿ ਥਾਣਿਆ ਅੰਦਰ ਆਪਣੀਆ ਮੁਸ਼ਕਲਾਂ ਲੈ ਕੇ ਆਉਣ ਵਾਲੇ ਲੋਕਾਂ ਨੂੰ ਪਹਿਲ ਦੇ ਅਧਾਰ ਤੇ ਸੁਣਿਆ ਜਾਵੇ ਅਤੇ ਉਨ੍ਹਾਂ ਦੀਆਂ ਮੁਸ਼ਕਲਾ ਦਾ ਛੇਤੀ ਤੋਂ ਛੇਤੀ ਨਿਪਟਾਰਾ ਕੀਤਾ ਜਾ ਸਕੇ ਉਨ੍ਹਾ ਕਿਹਾ ਕਿ ਔਰਤਾਂ ਲਈ ਸ਼ਪੈਸ਼ਲ ਲੇਡੀ ਪੁਲਿਸ ਸਟਾਫ ਤਾਇਨਾਤ ਕੀਤਾ ਗਿਆ ।
ਉਨ੍ਹਾਂ ਦੱਸਿਆ ਕਿ ਪੀ.ਸੀ.ਆਰ ਅਤੇ ਰੂਲਰ ਰੈਪਿਡ ਵਿੱਚ ਪੁਲਿਸ ਮੁਲਾਜਮਾਂ ਦੀ ਗਿਣਤੀ ਨੂੰ ਪੂਰਾ ਕੀਤਾ ਗਿਆ ਹੈ। ਉਨ੍ਹਾ ਦੱਸਿਆ ਕਿ ਪੀ.ਸੀ.ਆਰ ਮੋਟਰਸਾਇਕਲ ਤੇ ਡਵੀਜਨ ਸ੍ਰੀ ਮੁਕਤਸਰ ਸਾਹਿਬ ਵਿੱਚ 13 ਮੋਟਰਸਾਇਲਾ ਤੇ 46 ਪੁਲਿਸ ਮੁਲਾਜਮ ਤਇਨਾਤ ਕੀਤੇ ਗਏ, ਡਵੀਜ਼ਨ ਮਲੋਟ ਵਿੱਚ 10 ਮੋਟਰਸਾਇਕਲ ਤੇ 44 ਪੁਲਿਸ ਮੁਲਾਜ਼ਮ ਅਤੇ ਗਿਦੜਬਾਹਾ ਡੀਵਜ਼ਨ 06 ਪੀ.ਸੀ.ਆਰ ਮੋਟਰਸਾਇਕਲਾ ਤੇ 28 ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ ਜੋ ਆਪਣੀ ਸ਼ਿਫਟ ਵਾਇਜ਼ ਰਾਤ ਦਿਨ ਡਿਉਟੀ ਕਰਦੇ ਰਹਿਣਗੇ।
ਉਨ੍ਹਾਂ ਦੱਸਿਆ ਕਿ ਇਨ੍ਹਾਂ ਪੀ.ਸੀ.ਆਰ. ਮੋਟਰਸਾਇਕਲ ਪੁਲਿਸ ਮੁਲਾਜ਼ਮਾ ਨੂੰ ਹਦਾਇਤਾ ਦਿੱਤੀਆ ਗਈਆ ਹਨ ਕਿ ਆਪਣੇ ਏਰੀਏ ਦੀ ਪੂਰੀ ਜਾਣਕਾਰੀ ਆਪਣੀ ਬੀਟ ਬੁੱਕ ਵਿੱਚ ਰੱਖਣਗੇ ਅਤੇ ਰਾਤ/ਦਿਨ ਸਮੇਂ ਸ਼ਹਿਰਾਂ ਅੰਦਰ ਗਲੀਆ ਵਿੱਚ ਗਸ਼ਤਾ ਕਰਦੇ ਰਹਿਣਗੇ ਅਤੇ ਇਸੇ ਨਾਲ ਹੀ ਜਿਲ੍ਹਾ ਅੰਦਰ 10 ਰੂਲਰ ਰੈਪਿਡ ਚਾਰ ਪਹੀਆ ਵਹੀਕਲ ਤਇਨਾਤ ਕੀਤੇ ਗਏ ਇਹਨ੍ਹਾ 10 ਚਾਰ ਪਹੀਆ ਵਹੀਕਲਾ ਤੇ ਕੁੱਲ 60 ਮੁਲਾਜ਼ਮ ਤਾਇਨਾਤ ਕੀਤੇ ਗਏ ਹਨ ਜੋ ਆਪਣੀ ਡਿਊਟੀ ਰਾਤ/ਦਿਨ ਨਿਭਾੳਂੁਦੇ ਰਹਿਣਗੇ।
ਲੋਕਾਂ ਨੂੰ ਅਪੀਲ ਕਰਦਿਆ ਐਸ.ਐਸ.ਪੀ ਨੇ ਕਿਹਾ ਕਿ ਕਿਸੇ ਵੀ ਜੁਰਮ ਦੇ ਖਾਤਮੇ ਲਈ ਲੋਕ ਹਮੇਸ਼ਾ ਪੁਲਿਸ ਨੂੰ ਸਹਿਯੋਗ ਕਰਨ ਅਤੇ ਜੇਕਰ ਤੁਸੀ ਕੋਈ ਜਾਣਕਾਰੀ ਸਾਡੇ ਨਾਲ ਸਾਂਝੀ ਕਰਨਾ ਚਾਹੁੰਦੇ ਹੋ ਤਾਂ ਸਾਡੇ ਹੈਲਪ ਲਾਇਨ ਨੰਬਰ 80549-42100 ਤੇ ਵਟਸ ਐਪ ਰਾਂਹੀ ਜਾਂ ਫੋਨ ਕਾਲ ਰਾਹੀ ਦੇ ਸਕਦੇ ਹੋ , ਜਾਣਕਾਰੀ ਦੇਣ ਵਾਲੇ ਦਾ ਨਾਮ ਗੁਪਤ ਰੱਖਿਆ ਜਾਵੇਗਾ।