Total views : 5509206
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ (ਚਵਿੰਡਾ ਦੇਵੀ)/ਜਸਕਰਨ ਸਿੰਘ
ਖ਼ਾਲਸਾ ਕਾਲਜ ਚਵਿੰਡਾ ਦੇਵੀ ਵਿਖੇ ਪ੍ਰਿੰਸੀਪਲ ਗੁਰਦੇਵ ਸਿੰਘ ਦੀ ਅਗਵਾਈ ਹੇਠ +2 ਆਰਟਸ, ਸਾਇੰਸ ਅਤੇ ਕਾਮਰਸ ਦੇ ਵਿਦਿਆਰਥੀਆਂ ਲਈ ਵਿਦਾਇਗੀ ਸਮਾਰੋਹ ਦਾ ਆਯੋਜਨ ਕੀਤਾ ਗਿਆ। ਇਸ ਦੌਰਾਨ ਵਿਦਿਆਰਥੀਆਂ ਨੇ ਗਿੱਧਾ, ਭੰਗੜਾ, ਗੀਤ, ਸੋਲੋ ਡਾਂਸ, ਗਰੁੱਪ ਡਾਂਸ, ਮਮਿੱਕਰੀ, ਮਾਡਲਿੰਗ ਆਦਿ ਦੀ ਪੇਸ਼ਕਾਰੀ ਰਾਹੀਂ ਖੂਬ ਰੰਗ ਬੰਨਿਆ।ਕਾਲਜ ਵਿਖੇ +2 ਦੇ ਵਿਦਿਆਰਥੀਆਂ ਦੀ ਕਰਵਾਈ ਗਈ ਮਾਡਲਿੰਗ ਅਤੇ ਵੱਖ—ਵੱਖ ਗਤੀਵਿਧੀਆਂ ਦੇ ਆਧਾਰ ’ਤੇ ਉਨ੍ਹਾਂ ਨੂੰ ਵੱਖ—ਵੱਖ ਟਾਈਟਲ ਵੀ ਦਿੱਤੇ ਗਏ। ਇਸ ਮੌਕੇ +2 ਕਾਮਰਸ ਦੇ ਵਿਦਿਆਰਥੀ ਅਰਮਾਨ ਸਿੰਘ ਨੂੰ ਮਿਸਟਰ ਫੇਅਰਵੈਲ ਅਤੇ +2 ਆਰਟਸ ਦੀ ਵਿਦਿਆਰਥਣ ਨਿਸ਼ਾ ਨੂੰ ਮਿਸ ਫੇਅਰਵੈਲ ਦਾ ਖਿਤਾਬ ਦਿੱਤਾ ਗਿਆ।
ਅਰਮਾਨ ਸਿੰਘ ਨੇ ਮਿਸਟਰ ਫੇਅਰਵੈਲ ਅਤੇ ਨਿਸ਼ਾ ਨੇ ਮਿਸ ਫੇਅਰਵੈਲ ਦਾ ਖਿਤਾਬ ਹਾਸਲ ਕੀਤਾ
+2 ਕਾਮਰਸ ਦੀ ਵਿਦਿਆਰਥਣ ਗੁਰਪ੍ਰੀਤ ਕੌਰ ਨੂੰ ਮਿਸ ਚਾਰਮਿੰਗ, +2 ਕਾਮਰਸ ਦੇ ਵਿਦਿਆਰਥੀ ਕ੍ਰਿਸ਼ਨਾ ਨੂੰ ਮਿਸਟਰ ਹੈਂਡਸਮ, +2 ਸਾਇੰਸ ਦੀ ਵਿਦਿਆਰਥਣ ਵਿਪਨਪ੍ਰੀਤ ਕੌਰ ਨੂੰ ਮਿਸ ਕਾਂਫੀਡੈਂਸ ਅਤੇ +2 ਸਾਇੰਸ ਦੇ ਵਿਦਿਆਰਥੀ ਗੁਰਪ੍ਰੀਤ ਨੂੰ ਮਿਸਟਰ ਕਾਂਫੀਡੈਂਸ ਘੋਸ਼ਿਤ ਕੀਤਾ ਗਿਆ।ਇਸ ਮੌਕੇ ਜੇਤੂ ਵਿਦਿਆਰਥੀਆਂ ਨੂੰ ਪ੍ਰਿੰ: ਗੁਰਦੇਵ ਸਿੰਘ ਨੇ ਸਨਮਾਨਿਤ ਕਰਨ ਉਪਰੰਤ ਸੰਬੋਧਨ ਕਰਦਿਆਂ ਕਿਹਾ ਕਿ ਸਕੂਲ ’ਚ ਪੜਦਿਆਂ ਵਿਦਾਇਗੀ ਸਮਾਰੋਹ ਜਿਹੇ ਮੌਕੇ ਮਿਲੇ ਜੁਲੇ ਭਾਵਾਂ ਨਾਲ ਭਰੇ ਹੁੰਦੇ ਹਨ। ਇਹ ਉਹ ਸਮਾਂ ਹੈ ਜਦੋਂ ਅਸੀਂ ਸਕੂਲ ਤੋਂ ਅਗਾਂਹ ਕਾਲਜ ਭਾਵ ਕਿਸ਼ੋਰ ਉਮਰ ਤੋਂ ਜਵਾਨੀ ਦੀ ਉਮਰ ’ਚ ਪੈਰ ਰੱਖਦੇ ਹਾਂ। ਇਸ ਉਮਰ ’ਚ ਜੇਕਰ ਅਸੀਂ ਸਹੀਂ ਫੈਸਲਾ ਲੈ ਕੇ ਸੁਚੇਤ ਰਹਿੰਦੇ ਹਾਂ ਤਾਂ ਅਸੀਂ ਆਉਣ ਵਾਲੇ ਸਮੇਂ ’ਚ ਕਾਮਯਾਬ ਰਹਿੰਦੇ ਹਾਂ ਨਹੀਂ ਤਾਂ ਇਧਰ ਉਧਰ ਭਟਕਦਿਆਂ ਕੀਮਤੀ ਸਮਾਂ ਬਰਬਾਦ ਕਰ ਲੈਂਦੇ ਹਾਂ। ਸੋ ਸਮਾਂ ਰਹਿੰਦੇ ਹੁਣੇ ਤੋਂ ਹੀ ਆਪਣੇ ਭਵਿੱਖ ਬਾਰੇ ਚੰਗੀਆਂ ਯੋਜਨਾਵਾਂ ਤਿਆਰ ਕਰਨ ਲਈ ਇਹ ਇਕ ਵਧੀਆਂ ਮੌਕਾ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਕੁਝ ਸਮੇਂ ਬਾਅਦ ਹੋ ਰਹੇ ਫਾਈਨਲ ਇਮਤਿਹਾਨਾਂ ਅਤੇ ਆਉਣ ਵਾਲੇ ਭਵਿੱਖ ਲਈ ਸ਼ੁੱਭ ਇੱਛਾਵਾਂ ਵੀ ਦਿੱਤੀਆਂ। ਇਸ ਸਮੇਂ ਸਮੂਹ ਸਟਾਫ਼ ਅਤੇ +1, +2 ਦੇ ਵਿਦਿਆਰਥੀ ਹਾਜ਼ਰ ਸਨ।