Total views : 5507409
Total views : 5507409
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਮਜੀਠਾ, ਰਣਜੀਤ ਸਿੰਘ ਰਾਣਾਨੇਸ਼ਟਾ, ਜਸਪਾਲ ਸਿੰਘ ਗਿੱਲ
ਜਿਲ੍ਹਾ ਖੁਰਾਕ ਸਿਵਲ ਸਪਲਾਇਜ਼ ਦਫਤਰ ਵਿੱਖੇ ਇੱਕ ਬਹਤ ਹੀ ਸਾਦਾ ਤੇ ਪ੍ਰਭਾਵਸ਼ਾਲੀ ਸਮਾਗਮ ਕਰਾਇਆ ਗਿਆ ਜਿਸ ਵਿੱਚ ਬਤੌਰ ਜਿਲ੍ਹਾ ਕੰਟਰੋਲਰ, ਖੁਰਾਕ ਸਿਵਲ ਸਪਲਾਇਜ਼ ਅਫਸਰ ਅਮਨਜੀਤ ਸਿੰਘ ਸੰਧੂ ਨੇ ਬਦਲੀ ਹੋਣ ਉਪਰੰਤ ਆਪਣੇ ਅਹੁਦੇ ਦਾ ਕਾਰਜਭਾਰ ਸੰਭਾਲਿਆ। ਅਹੁਦਾ ਸੰਭਾਲਣ ਉਪਰੰਤ ਇੰਸਪੈਕਟਰ ਯੂਨੀਅਨ ਦੇ ਸੂਬਾ ਪ੍ਰਧਾਨ ਹਰਮਨਦੀਪ ਸਿੰਘ ਥਿੰਦ ਦੀ ਅਗਵਾਈ ਵਿੱਚ ਦਫਤਰ ਦੇ ਸਮੁੱਚੇ ਸਟਾਫ ਮੈਬਰਾਂ ਨੇ ਅਮਨਜੀਤ ਸਿੰਘ ਸੰਧੂ ਦਾ ਹਾਰਦਿਕ ਸਵਾਗਤ ਕੀਤਾ ਅਤੇ ਉਨ੍ਹਾਂ ਨੂੰ ਫੁੱਲਾਂ ਦੇ ਗੁਲਦਸਤੇ ਦੇ ਕੇ ਸਨਮਾਨਿਤ ਕੀਤਾ।
ਇਸ ਮੌਕੇ ਜਿਲ੍ਹਾ ਕੰਟਰੋਲਰ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਸਭਨਾਂ ਦੇ ਸਹਿਯੋਗ ਨਾਲ ਸਭ ਦੀ ਭਲਾਈ ਲਈ ਕੰਮ ਕਰਨਗੇ। ਇਸ ਮੌਕੇ ਜਿਲ੍ਹਾ ਕੰਟਰੋਲਰ ਅਮਨਜੀਤ ਸਿੰਘ ਸੰਧੂ ਨੂੰ ਸਨਮਾਨਿਤ ਕਰਨ ਵਾਲਿਆਂ ਵਿੱਚ ਇੰਸਪੈਕਟਰ ਯੂਨੀਅਨ ਪੰਜਾਬ ਦੇ ਪ੍ਰਧਾਨ ਹਰਮਨਦੀਪ ਸਿੰਘ ਥਿੰਦ, ਜਿਲ੍ਹਾ ਪ੍ਰਧਾਨ ਪ੍ਰਭਜੋਤ ਸਿੰਘ, ਜਨਰਲ ਸਕੱਤਰ ਅਮਰਿੰਦਰ ਪਾਲ ਸਿੰਘ, ਅਮਰਿੰਦਰ ਸਿੰਘ ਰੰਧਾਵਾ ਚੇਅਰਮੈਨ, ਏ.ਡੀ.ਐੱਫ.ਸੀ. ਮਨਜਿੰਦਰ ਸਿੰਘ, ਡੀ.ਐੱਫ.ਐਸ.ਓ ਮਹਿੰਦਰ ਅਰੋੜਾ, ਐਸ.ਏ.ਬਲਦੇਵ ਸਿੰਘ, ਏ.ਐੱਫ.ਐਸ.ਓ ਸੌਰਵ ਮਹਾਜਨ, ਸੰਦੀਪ ਸਿੰਘ, ਉਮੇਸ਼ ਕੁਮਾਰ, ਅਮਨਦੀਪ ਸਿੰਘ, ਇੰਸਪੈਕਟਰਾਂ ਵਿੱਚ ਅਸ਼ੀਸ਼ ਮਹਾਜਨ, ਮਨਿੰਦਰ ਸਿੰਘ, ਹਰਜ਼ੋਤ ਸਿੰਘ, ਸੰਦੀਪ ਸਿੰਘ, ਗਗਨਦੀਪ ਸਿੰਘ, ਆਕਾਸ਼ ਭਾਟੀਆ, ਪ੍ਰਭਦੀਪ ਸਿੰਘ, ਸੁਮਿਤ ਪ੍ਰਭਾਕਰ, ਗੁਰਮੰਗਤ ਸਿੰਘ, ਮਨਮੀਤ ਸਿੰਘ, ਡਿੰਪਲ ਕੁਮਾਰ, ਗੁਰਪ੍ਰੀਤ ਸਿੰਘ, ਰਾਹੁਲ ਸ਼ਰਮਾ, ਨਰੇਸ਼ ਗਿੱਲ, ਅਮਿਤ ਰਾਣਾ, ਪਰਮਜੀਤ ਸਿੰਘ, ਗੁਰਪ੍ਰੀਤ ਸਿੰਘ ਮਜੀਠੀਆ, ਹਰਪ੍ਰੀਤ ਕੌਰ, ਹਰਜੀਤ ਕੌਰ, ਲਿਸਕੀ ਭਾਟੀਆ, ਸੋਨੀਆ ਸ਼ਰਮਾ ਆਦਿ ਹਾਜ਼ਰ ਸਨ।
।